ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ ( ਟੇਵੂ ) ਪੰਜਾਬ ਦੀ ਸੂਬਾਈ ਕਾਨਫਰੰਸ ਸਫਲਤਾ ਪੂਰਵਕ ਸੰਪੰਨ , ਗੁਰਪ੍ਰੀਤ ਸਿੰਘ ਰਾਏ ਪ੍ਰਧਾਨ , ਨਵਜੋਤ ਪਾਲ ਸਿੰਘ ਜਨਰਲ ਸਕੱਤਰ ਅਤੇ ਅਮਿਤ ਕਟੋਚ ਵਿੱਤ ਸਕੱਤਰ ਚੁਣੇ ਗਏ

Ludhiana Punjabi

DMT : ਲੁਧਿਆਣਾ : (08 ਅਪ੍ਰੈਲ 2023)(ਗਰੋਵਰ) : – ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ ( ਟੇਵੂ ) ਪੰਜਾਬ ਦੀ 18ਵੀਂ ਸੂਬਾਈ ਕਾਨਫ਼ਰੰਸ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਹੋਈ । ਕਾਨਫਰੰਸ ਦੀ ਪ੍ਰਧਾਨਗੀ ਵੱਖ – ਵੱਖ ਯੂਨਿਟਾ ਤੋਂ ਚੁਣੇ ਹੋਏ ਪ੍ਰਧਾਨਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੌਂ ਕੀਤੀ ਗਈ । ਕਾਨਫਰੰਸ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਦੌਰਾਨ ਵਿਛੜ ਚੁਕੇ ਆਗੂਆਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਹਿੱਤ ਸੂਬਾ ਪ੍ਰਧਾਨ ਸਤੀਸ਼ ਰਾਣਾ ਵਲੋਂ ਸੋਗ ਮੱਤਾ ਪੇਸ਼ ਕੀਤਾ ਗਿਆ ਤੇ ਸਾਰੇ ਹਾਉਸ ਵਲੌਂ ਦੋ ਮਿੰਟ ਦਾ ਮੋੋਣ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ । ਸੂਬਾ ਚੇਅਰਮੈਨ ਸੁਰਿੰਦਰ ਕੁਮਾਰ ਵਲੋਂ ਸਾਰੇ ਹਾਉਸ ਨੂੰ ਜੀ ਆਇਆ ਆਖਿਆ । ਕਾਨਫਰੰਸ ਦਾ ਉਦਘਾਟਨ ਉਘੇ ਟ੍ਰੇਡ ਯੂਨੀਅਨ ਆਗੂ ਪ੍ਰੋਫੈਸਰ ਜੈ ਪਾਲ ਵਲੋਂ ਕਰਦਿਆਂ ਮੋਜੂਦਾ ਅੰਤਰਰਾਸ਼ਟਰੀ , ਰਾਸ਼ਟਰੀ ਅਤੇ ਪ੍ਰਾਂਤਕ ਅਵਸਥਾ ਦਾ ਵਰਨਣ ਕਰਦਿਆਂ ਮੁਲਾਜ਼ਮ ਲਹਿਰ ਸਨਮੁਖ ਚਣੋਤੀਆ ਅਤੇ ਟ੍ਰੇਡ ਯੂਨੀਅਨ ਦੀ ਲੋੜ ਤੇ ਵਿਸਥਾਰ ਸਹਿਤ ਜੋਰ ਦਿੱਤਾ । ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਪ੍ਰਭਜੀਤ ਸਿੰਘ ਰਸੂਲਪੁਰ ਨੇ ਭਰਾਤਰੀ ਸੰਦੇਸ਼ ਦਿੰਦਿਆਂ ਅਪਣੀਆਂ ਜੱਥੇਬੰਦੀਆਂ ਵਲੋਂ ਹਰ ਤਰਾਂ ਦੀ ਮੱਦਦ ਦਿੰਦਿਆਂ ਸਾਂਝੇ ਸੰਘਰਸ਼ਾ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ । ਸੂਬਾ ਜਨਰਲ ਸਕੱਤਰ ਨਵਜੋਤ ਪਾਲ ਸਿੰਘ ਵਲੋਂ ਪਿਛਲੇ ਕੰਮਾਂ ਦੀ ਜੱਥੇਬੰਦਕ ਰਿਪੋਰਟ ਪੇਸ਼ ਕੀਤੀ । ਪੇਸ਼ ਕੀਤੀ ਰਿਪੋਰਟ ਤੇ 15 ਸਾਥੀਆਂ ਨੇ ਬਹਿਸ ਵਿੱਚ ਹਿਸਾ ਲਿਆ। ਬਹਿਸ ਦੌਰਾਨ ਡੈਲੀਗੇਟਾ ਵਲੌਂ ਦਿੱਤੇ ਸੁਝਾਅਵਾਂ ਦਾ ਸਵਾਗਤ ਕੀਤਾ ਗਿਆ ਅਤੇ ਸਵਾਲਾਂ ਦੇ ਜਵਾਬ ਦੇਣ ਉਪਰੰਤ ਕੁੱਝ ਵਾਧੇਆਂ ਨਾਲ ਰਿਪੋਰਟ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ । ਅੰਤ ਵਿੱਚ ਸੂਬਾ ਪ੍ਰਧਾਨ ਸਤੀਸ਼ ਰਾਣਾ ਵਲੋਂ ਪਹਿਲੀ ਸੂਬਾ ਕਮੇਟੀ ਭੰਗ ਕੀਤੀ ਗਈ ਅਤੇ ਆਉਣ ਵਾਲੇ ਤਿੱਨ ਸਾਲਾਂ ਲਈ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ ਗਿਆ , ਜਿਸਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਨਵੀਂ ਚੁਣੀ ਸੂਬਾ ਕਮੇਟੀ ਵਿੱਚ ਗੁਰਪ੍ਰੀਤ ਸਿੰਘ ਰਾਏ ਮਾਨਸਾ ਪ੍ਰਧਾਨ , ਨਵਜੋਤ ਪਾਲ ਸਿੰਘ ਬਠਿੰਡਾ ਜਨਰਲ ਸਕੱਤਰ , ਅਮਿਤ ਕਟੋਚ ਵਿੱਤ ਸਕੱਤਰ , ਪ੍ਰੇਮ ਚੰਦ ਹੁਸ਼ਿਆਰਪੁਰ , ਸਰਵਜੀਤ ਸਿੰਘ ਘੁਮਣ ਬਠਿੰਡਾ , ਅਵਤਾਰ ਸਿੰਘ ਮਾਨਸਾ , ਮੀਨਾ ਰਾਣੀ ਹੁਸ਼ਿਆਰਪੁਰ ਅਤੇ ਹਰਪ੍ਰੀਤ ਸਿੰਘ ਮਾਗਟ ਮੁੱਖ ਦਫ਼ਤਰ ਸਾਰੇ ਸੀਨੀਅਰ ਮੀਤ ਪ੍ਰਧਾਨ , ਜਸਪਾਲ ਸਿੰਘ ਰੋਪੜ , ਤਰਮਿੰਦਰ ਸਿੰਘ ਬਠਿੰਡਾ ,ਰਮਨ ਕੁਮਾਰ ਰਾਮਪੁਰਾ ਫੂਲ , ਰਾਜੇਸ਼ਵਰ ਸ਼ਰਮਾ ਪਠਾਨਕੋਟ ਅਤੇ ਅਮ੍ਰਿਤ ਪਾਲ ਮੋਹਾਲੀ ਸਾਰੇ ਮੀਤ ਪ੍ਰਧਾਨ , ਜਸਪ੍ਰੀਤ ਸਿੰਘ ਸਕੱਤਰ , ਪਿਰਥੀ ਰੋਪੜ , ਰਾਜ ਕੁਮਾਰ ਹੁਸ਼ਿਆਰਪੁਰ , ਗੁਰਜੀਤ ਸਿੰਘ ਮਲੇਰਕੋਟਲਾ , ਨਰੈਣ ਸਿੰਘ ਮੁੱਖ ਦਫ਼ਤਰ ਅਤੇ ਦਾਨਿਸ਼ ਕੁਮਾਰ ਫਿਰੋਜਪੁਰ ਸਾਰੇ ਸਹਾਇਕ ਸਕੱਤਰ , ਨਵਜੋਤ ਬਰਾੜ ਮਾਨਸਾ , ਹਰਵਿੰਦਰ ਸਿੰਘ ਮਾਹਿਲਪੁਰ , ਗੋਰਵ ਕੁਮਾਰ ਫਿਰੋਜਪੁਰ ,ਰਕੇਸ਼ ਕੁਮਾਰ ਹੁਸ਼ਿਆਰਪੁਰ , ਮਨਿੰਦਰ ਖਹਿਰਾ ਫਰੀਦਕੋਟ ਅਤੇ ਬਬਿਤਾ ਰਾਣੀ ਪਠਾਨਕੋਟ ਸਾਰੇ ਜੱਥੇਬੰਦਕ ਸਕੱਤਰ , ਵਰੁਣ ਭਨੋਟ ਹੁਸ਼ਿਆਰਪੁਰ , ਮੋਹਿਤ ਕੁਮਾਰ ਬਠਿੰਡਾ , ਸਮਨਦੀਪ ਦੋਰਾਹਾ , ਸਤਨਾਮ ਸਿੰਘ ਮੁੱਖ ਦਫ਼ਤਰ ਅਤੇ ਮਨਦੀਪ ਸਿੰਘ ਦੋਰਾਹਾ ਸਾਰੇ ਪ੍ਰਚਾਰ ਸਕੱਤਰ , ਗਗਨਦੀਪ ਸਿੰਘ ਮਾਨਸਾ , ਪ੍ਰਦੀਪ ਕੁਮਾਰ ਅਬੋਹਰ ਅਤੇ ਬਲਜਿੰਦਰ ਸਿੰਘ ਮਲੇਰਕੋਟਲਾ ਸਾਰੇ ਸਹਾਇਕ ਵਿੱਤ ਸਕੱਤਰ , ਬਲਵਿੰਦਰ ਸਿੰਘ ਅਮ੍ਰਿਤਸਰ , ਮਨੀਸ਼ ਕੁਮਾਰ ਅਬੋਹਰ ਅਤੇ ਰਾਹੁਲ ਮਹਿਤਾ ਸਾਰੇ ਪ੍ਰੈੱਸ ਸਕੱਤਰ ਚੁਣੇ ਗਏ । ਇਸ ਉਪਰੰਤ ਨਵੇਂ ਚੁਣੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਏ ਵਲੋਂ ਸੁਰਿੰਦਰ ਕੁਮਾਰ ਨੂੰ ਚੇਅਰਮੈਨ ਅਤੇ ਸਤੀਸ਼ ਰਾਣਾ ਨੂੰ ਜੱਥੇਬੰਦੀ ਦਾ ਸਰਪ੍ਰਸਤ ਰੱਖਣ ਦਾ ਪ੍ਰਸਤਾਵ ਹਾਉਸ ਅਗੇ ਰੱਖਿਆ , ਜਿਸਨੂੰ ਸਮੁੱਚੇ ਹਾਉਸ ਵਲੌਂ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਅੰਤ ਵਿੱਚ ਨਵੇਂ ਚੁਣੇ ਪ੍ਰਧਾਨ ਵਲੌਂ ਸਾਰੇ ਕਾਨਫਰੰਸ ਵਿੱਚ ਪਹੁੰਚੇ ਸਾਰੇ ਹਾਉਸ ਦਾ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਅਤੇ ਸਮੁਚੀ ਸੂਬਾਈ ਟੀਮ ਵਲੌਂ ਜਿਮੇਵਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ।

Leave a Reply

Your email address will not be published. Required fields are marked *