ਪੰਜਾਬ ਨੂੰ ਤਰੱਕੀ ਦੀਆ ਬੁਲੰਦੀਆਂ ਤੇ ਪਹੁੰਚਾਉਣ ਲਈ ਭਾਜਪਾ ਹੀ ਆਸ ਦੀ ਕਿਰਨ- ਬੈਂਸ

Ludhiana Punjabi
  • ਜਲੰਧਰ ਜਿਮਨੀ ਚੋਣ ਵਿਚ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ 

DMT : ਲੁਧਿਆਣਾ : (05 ਮਈ 2023) : – ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵਲੋ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗੁਵਾਈ ਵਿਚ ਇੱਕ ਵਿਸ਼ਾਲ ਮੀਟਿੰਗ  ਕੀਤੀ ਗਈ।ਮੀਟਿੰਗ ਵਿੱਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਲੋਕ ਇਨਸਾਫ਼ ਪਾਰਟੀ ਵਲੋ ਸਮਰਥਨ ਦੇਣ  ਦਾ ਐਲਾਨ ਕੀਤਾ ਗਿਆ।ਇਸ ਮੌਕੇ ਬੈਂਸ ਨੇ ਦੱਸਿਆ ਕਿ  ਜਲੰਧਰ ਜਿਲੇ ਦੇ ਲੋਕ ਇਨਸਾਫ਼ ਪਾਰਟੀ ਦੇ ਆਗੂ ਇੰਦਰ ਇਕਬਾਲ ਸਿੰਘ ਅਟਵਾਲ  ਦੀ  ਮਦਦ ਕਰਨ ਲਈ ਆਪਣੇ ਮੋਰਚਿਆ ਤੇ ਡਟ ਚੁੱਕੇ ਹਨ।ਅਤੇ ਹੁਣ ਲੁਧਿਆਣਾ ਜਿਲੇ ਦੇ ਆਗੂ ਵੀ ਇਸ ਮੋਰਚੇ ਨੂੰ ਫਤਿਹ ਕਰਨ ਲਈ ਜੀ ਜਾਨ ਨਾਲ ਲਗ ਚੁੱਕੇ ਹਨ।ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਪਿਛਲੇ 16 ਸਾਲਾਂ ਦੇ ਹਾਲਾਤਾਂ ਨੂੰ ਦੇਖ ਕੇ ਦੂਸਰੇ ਰਾਜਾਂ ਨਾਲ  ਤੁਲਨਾ ਕਰਦੇ ਹਨ ਜਿੱਥੇ  ਬੀਜੇਪੀ ਦੀ ਸਰਕਾਰ ਹੈ। ਉਹ ਰਾਜ ਤਾਂ ਤਰੱਕੀ ਦੇ ਰਸਤੇ ਤੇ ਹਨ ਅਤੇ ਪੰਜਾਬ ਦਿਨੋ ਦਿਨ ਡੁੱਬ ਰਿਹਾ ਹੈ। ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ।ਅੱਜ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦਾ ਵਿਕਾਸ ਸਿਰਫ ਬੀਜੇਪੀ ਹੀ ਕਰ ਸਕਦੀ ਹੈ। ਅੱਜ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ।ਪੰਜਾਬ ਦੇ ਮਾਹੌਲ ਨੂੰ ਵਿਗੜਨ ਤੋਂ ਬਚਾਉਣ ਵਾਸਤੇ ਬੀਜੇਪੀ ਦਾ ਪੰਜਾਬ ਵਿੱਚ ਆਉਣਾ ਬਹੁਤ ਜ਼ਰੂਰੀ ਹੈ।ਉਹਨਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਵਿੱਚ ਭਾਜਪਾ ਭਾਰੀ ਗਿਣਤੀ ਨਾਲ ਜਿੱਤ ਹਾਸਿਲ ਕਰੇਗੀ।

Leave a Reply

Your email address will not be published. Required fields are marked *