ਪੰਜਾਬ ਰਾਜ ਦੀਆਂ ਜਿਲ੍ਹਾ ਯੋਜਨਾ ਕਮੇਟੀਆ ਦਾ ਫੰਡਜ਼ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 116% ਜ਼ਿਆਦਾ ਅਲਾਟ ਕਰਨ ਤੇ ਮਾਨਯੋਗ ਮੁੱਖ ਮੰਤਰੀ/ਵਿੱਤ ਮੰਤਰੀ ਪੰਜਾਬ ਦਾ ਧੰਨਵਾਦ –  ਚੇਅਰਮੈਨ/ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ

Ludhiana Punjabi

DMT : ਲੁਧਿਆਣਾ : (31 ਮਈ 2023) : – ਚੇਅਰਮੈਨ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਵਿੱਤੀ ਸਾਲ ਵਿੱਚ 6 ਕਰੌੜ ਰੁਪਏ ਦੇ ਮੁਕਾਬਲੇ ਇਸ ਸਾਲ ਜਿਲ੍ਹਾ ਯੋਜਨਾ ਕਮੇਟੀਆ ਦੇ ਫੰਡਜ਼ ਦੇ ਤੌਰ ਤੇ ਜੋ 13 ਕਰੌੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 116% ਜਿਆਦਾ ਹੈ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਿਲ੍ਹਾ ਲੁਧਿਆਣਾ ਜਿਸ ਵਿੱਚ 14 ਹਲਕੇ ਹਨ। ਇਹ ਜਿਲ੍ਹਾ ਜਿਆਦਾ ਵੱਡਾ ਹੋਣ ਕਰਕੇ ਲੁਧਿਆਣਾ ਜਿਲ੍ਹੇ ਨੂੰ ਫੰਡਜ਼ ਜ਼ਿਆਦਾ ਅਲਾਟ ਕੀਤੇ ਜਾਣ ਤਾਂ ਜੋ ਅਸੀ ਜਿਲ੍ਹਾ ਲੁਧਿਆਣਾ ਦਾ ਵਿਕਾਸ ਚੰਗੇ ਤਰੀਕੇ ਨਾਲ ਕਰ ਸਕੀਏ।

Leave a Reply

Your email address will not be published. Required fields are marked *