ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਹਾਦਰ ਸਿੰਘ ਯੂ.ਐੱਸ.ਏ. ਅਤੇ ਉਪਿੰਦਰ ਸਿੰਘ ਡੀ.ਆਰ.ਐੱਮ. ਰੇਲਵੇ ਸ਼੍ਰੀ ਨਾਂਦੇੜ ਸਾਹਿਬ “ਸ਼ਬਦ ਪ੍ਰਕਾਸ਼” ਅਜਾਇਬ ਘਰ ਦੇ ਦਰਸ਼ਨ ਕਰਨ ਲਈ ਆਏ

Ludhiana Punjabi
  • ਉਪਿੰਦਰ ਸਿੰਘ ਨੇ ਨਾਂਦੇੜ ਸਾਹਿਬ ਰੇਲਵੇ ਸਟੇਸ਼ਨ ‘ਤੇ ਪੰਜਾਬੀ ‘ਚ ਬੋਰਡ ਅਤੇ ਪੰਜਾਬੀ ‘ਚ ਅਨਾਊਂਸਮੈਂਟ ਸ਼ੁਰੂ ਕਰਵਾਈ

DMT : ਲੁਧਿਆਣਾ : (31 ਮਾਰਚ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ. ਉਪਿੰਦਰ ਸਿੰਘ ਡੀ.ਆਰ.ਐੱਮ. ਰੇਲਵੇ ਸ਼੍ਰੀ ਨਾਂਦੇੜ ਸਾਹਿਬ “ਸ਼ਬਦ ਪ੍ਰਕਾਸ਼” ਅਜਾਇਬ ਘਰ ਦੇ ਦਰਸ਼ਨ ਕਰਨ ਲਈ ਆਏ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਬਾਦਲ ਸਿੰਘ ਸਿੱਧੂ ਅਤੇ ਨੰਬਰਦਾਰ ਜਸਪਾਲ ਸਿੰਘ ਗਿੱਲ ਨੇ ਬੀਬੀ ਮਨਜੀਤ ਕੌਰ ਅਤੇ ਉਪਰੋਕਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।

                ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਬਹਾਦਰ ਸਿੰਘ ਟਰੱਸਟੀ ਵੱਲੋਂ ਭਵਨ ਦੀ ਦੇਖਭਾਲ ਲਈ ਕੀਤੀ ਜਾ ਰਹੀ ਸੇਵਾ ਸਤਿਕਾਰ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਅਮਰੀਕਾ (ਨਿਊ ਜਰਸੀ) ਵਿਖੇ ਗੁਰਮੀਤ ਸਿੰਘ ਗਿੱਲ ਟਰੱਸਟੀ ਅਤੇ ਸਾਥੀ ਮਨਦੀਪ ਸਿੰਘ ਹਾਂਸ ਟਰੱਸਟੀ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਂਦੇ ਹਨ।

                 ਇਸ ਸਮੇਂ ਉਪਿੰਦਰ ਸਿੰਘ ਵੱਲੋਂ ਡੀ.ਆਰ.ਐੱਮ. ਨਾਂਦੇੜ ਰੇਲਵੇ ਸਟੇਸ਼ਨ ਹੁੰਦੇ ਹੋਏ ਪੰਜਾਬੀ ਪ੍ਰਤੀ ਨਿਭਾਈ ਸੇਵਾ ਲਈ ਧੰਨਵਾਦ ਕੀਤਾ ਜਿੰਨਾ ਨੇ ਪੰਜਾਬੀ ‘ਚ ਬੋਰਡ ਲਿਖਵਾਏ ਅਤੇ ਪੰਜਾਬੀ ‘ਚ ਜਾਣਕਾਰੀ ਲਈ ਅਨਾਊਂਸਮੈਂਟ ਸ਼ੁਰੂ ਕਰਵਾਈ। ਇਸ ਸਮੇਂ ਉਪਿੰਦਰ ਸਿੰਘ ਵੱਲੋਂ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੂੰ ਸ਼੍ਰੀ ਨਾਂਦੇੜ ਸਾਹਿਬ ਜੀ ਦਾ ਪ੍ਰਸ਼ਾਦ ਵੀ ਭੇਂਟ ਕੀਤਾ ਗਿਆ।

Leave a Reply

Your email address will not be published. Required fields are marked *