ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2023 ਲਈ ਮੰਗੀਆਂ ਨਾਮਜ਼ਦਗੀਆਂ

Ludhiana Punjabi

DMT : ਲੁਧਿਆਣਾ : (18 ਅਗਸਤ 2023) : – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਾਲ ਭਲਾਈ ਕੋਂਸਲ ਪੰਜਾਬ ਵੱਲੋਂ ਸੂਬੇ ਭਰ ਵਿੱਚੋਂ ਬੱਚਿਆਂ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ – 2023 ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ।

6 ਤੋਂ 18 ਸਾਲ ਦੇ ਵਿਚਕਾਰ ਦੇ ਯੋਗ ਬੱਚਿਆਂ ਦੀ ਨਾਮਜ਼ਦਗੀ ਜ਼ਿਲ੍ਹਾ ਬਾਲ ਭਲਾਈ ਕੌਂਸਲਾਂ ਰਾਹੀਂ ਪੁਰਸਕਾਰ ਲਈ ਭੇਜੀ ਜਾਵੇਗੀ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਜਲਦ ਤੋਂ ਜਲਦ ਭੇਜੀ ਜਾਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਬੱਚੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਨਾਮਜ਼ਦ ਹੋਣ ਦਾ ਮੌਕਾ ਨਾ ਗੁਆਉਣ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਅਤੇ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਉਣ ਦੇ ਮਾਮਲੇ ਬਹਾਦਰੀ ਦੇ ਪ੍ਰਤੀਕ ਹਨ ਪਰ ਅਜਿਹੀਆਂ ਹੋਰ ਉਦਾਹਰਣਾਂ ਵੀ ਹੋ ਸਕਦੀਆਂ ਹਨ ਜਿੱਥੇ ਇੱਕ ਬੱਚੇ ਦੀ ਬਹਾਦਰੀ ਦਾ ਵਿਸ਼ੇਸ਼ ਕਾਰਜ਼ ਸਪਸ਼ਟ ਤੌਰ ਤੇ ਦਿਖਾਈ ਦੇਵੇ। ਇਹ ਜੀਵਨ ਦੇ ਖਤਰੇ, ਸਰੀਰਕ ਸੱਟ ਦੇ ਖ਼ਤਰੇ ਜਾਂ ਹਿੰਮਤ ਨਾਲ ਸਮਾਜਿਕ ਬੁਰਾਈ ਦੇ ਅਪਰਾਧ ਦੇ ਵਿਰੁੱਧ ਦਲੇਰੀ ਦਾ ਸਾਹਮਣਾ ਕਰਦਿਆਂ ਨਿਰਸਵਾਰਥ ਸੇਵਾਵਾਂ ਦਾ ਕਾਰਜ ਹੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਬਹਾਦੁਰੀ ਦੀ ਖਬ਼ਰ ਕਿਸੇ ਵੀ ਅਖ਼ਬਾਰ ਅਤੇ ਟੀ.ਵੀ. ਚੈਨਲ ‘ਤੇ ਹੋਣੀ ਲਾਜ਼ਮੀ ਹੈ ਅਤੇ ਇਹ ਘਟਨਾ 1 ਜੁਲਾਈ, 2022 ਤੋਂ 30 ਸਤੰਬਰ, 2023 ਦਰਮਿਆਨ ਵਾਪਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੋਮੀਨੇਸ਼ਨ ਲਈ ICCW ਦੀ ਵੈਬਸਾਈਟ ਤੋਂ ਪ੍ਰੋਫਾਰਮਾ ਡਾਊਨਲੋਡ ਕਰਦਿਆਂ ਜਾਣਕਾਰੀ ਭਰਕੇ ਦਫ਼ਤਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ, ਸ਼ਿਮਲਾਪੁਰੀ, ਨੇੜੇ ਗਿੱਲ ਨਹਿਰ, ਲੁਧਿਆਣਾ ਵਿਖੇ 01.10.2023 ਤੱਕ ਹਰ ਹੀਲੇ ਜਮਾਂ੍ਹ ਕਰਵਾਇਆ ਜਾਵੇ।

ਕਾਬਿਲੇਗੌਰ ਹੈ ਕਿ ਬੱਚਿਆਂ ਨੂੰ ਬਹਾਦਰੀ ਲਈ ਰਾਸ਼ਟਰੀ ਪੁਰਸਕਾਰ ਭਾਰਤੀ ਬਾਲ ਭਲਾਈ ਪ੍ਰੀਸ਼ਦ (ਆਈ.ਸੀ.ਸੀ.ਡਬਲਯੂ) ਦੁਆਰਾ ਬੱਚਿਆਂ ਨੂੰ ਸ਼ਾਨਦਾਰ ਬਹਾਦਰੀ ਦੇ ਕੰਮਾਂ ਲਈ ਉਤਸ਼ਾਹਤ ਕਰਨ ਅਤੇ ਦੂਜਿਆਂ ਨੂੰ ਉਨ੍ਹਾਂ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਹੈ। ਇਹ ਪੁਰਸਕਾਰ 1957 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਚੋਣ ਆਈ.ਸੀ.ਸੀ.ਡਬਲਯੂ. ਦੁਆਰਾ ਗਠਿਤ ਇੱਕ ਉੱਚ ਪੱਧਰੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *