ਬਿਜਲੀ ਦਰਾਂ ਵਧਾ ਕੇ ਪੰਜਾਬੀਆਂ ਨੂੰ ਲੁੱਟਣ ਦੀ ਤਿਆਰੀ: ਬੈਂਸ

Ludhiana Punjabi
  • “ਆਪ” ਜਾਦੂਗਰਾਂ ਦੀ ਸਰਕਾਰ ਇੱਕ ਜੇਬ ਚ ਮੁਫ਼ਤ ਬਿਜਲੀ ਦੇ ਪੈਸੇ ਪਾ ਕੇ ਦੂਜੀ ਜੇਬ ਚੋ ਦੁੱਗਣੇ ਪੈਸੇ ਕੱਢ ਰਹੀ ਹੈ ਸਰਕਾਰ 

DMT : ਲੁਧਿਆਣਾ : (16 ਮਈ 2023) : – ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਲਈ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਕੇ ਲੋਕਾਂ ਨੂੰ ਧੋਖਾ ਦੇ ਕੇ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰਕੇ ਆਮ ਪੰਜਾਬੀਆਂ ਦੀਆਂ ਜੇਬਾਂ ਨੂੰ ਲੁੱਟਣ ਦੀ ਤਿਆਰੀ ਕਰ ਲਈ ਹੈ, ਮਾਨ ਸਰਕਾਰ ਜਾਦੂਗਰ ਹੈ ਇੱਕ ਜੇਬ ਚ ਮੁਫ਼ਤ ਬਿਜਲੀ ਦੇ ਪੈਸੇ ਪਾ ਕੇ ਦੂਜੀ ਜੇਬ ਚੋ ਦੁੱਗਣੇ ਬਿਜਲੀ ਦੇ ਪੈਸੇ ਪੰਜਾਬੀਆਂ ਦੀ ਜੇਬ ਚੋ ਕੱਢ ਰਹੀ ਹੈ 

ਆਪ ਜਾਦੂਗਰਾਂ ਦੀ ਸਰਕਾਰ ।ਉਕਤ ਸ਼ਬਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਜਲੰਧਰ ਜਿਮਨੀ ਚੋਣਾਂ ਜਿੱਤਣ ਤੋਂ ਦੋਂ ਦਿਨ ਬਾਅਦ ਕੀਤੇ ਬਿਜਲੀ ਦੇ ਰੇਟਾਂ ਵਿੱਚ ਕੀਤੇ ਜਾ ਰਹੇ ਵਾਧੇ ਦੀ ਨਿਖੇਧੀ ਕਰਦਿਆ ਕਹੇ।ਬੈਂਸ ਨੇ ਅੱਗੇ ਕਿਹਾ ਸਰਕਾਰ ਨੇ ਵਪਾਰੀਆਂ ਅਤੇ ਮੱਧ ਵਰਗ ਦੇ ਲੋਕਾਂ ਨੂੰ ਲੁੱਟਣ ਦੀ ਸਾਜਿਸ਼ ਨਾਲ ਬਿਜਲੀ ਯੂਨਿਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।  ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੀ ਵੱਡੀ ਲੁੱਟ ਹੋਵੇਗੀ  ਅਤੇ ਕਾਰੋਬਾਰ ‘ਚ ਮੰਦੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਣਗੀਆਂ।ਭਗਵੰਤ ਮਾਨ ਮੁਫਤ ਬਿਜਲੀ ਦਾ ਬੋਝ ਆਮ ਜਨਤਾ ‘ਤੇ ਪਾ ਕੇ ਆਪਣਾ ਖਜ਼ਾਨਾ ਭਰਨ ‘ਚ ਰੁੱਝਿਆ ਹੋਇਆ ਹੈ।  ਵਪਾਰੀ ਵਰਗ ਪਹਿਲਾਂ ਹੀ ਮਹਿੰਗੀ ਬਿਜਲੀ ਖਰੀਦ ਰਿਹਾ ਹੈ।  ਉਪਰੋਂ ਆਏ ਇਸ ਤਾਨਾਸ਼ਾਹੀ ਫ਼ਰਮਾਨ ਤੋਂ ਵਪਾਰੀ  ਹੋਰ   ਚਿੰਤਤ ਹਨ।ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਲੋਕਾਂ ਦੇ ਹਿੱਤ ਵਿੱਚ ਫ਼ੈਸਲੇ ਲੈਣ ਦੀ ਸ਼ੇਖੀ ਮਾਰਦੇ ਹਨ।  ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ।ਭਗਵੰਤ ਮਾਨ ਸਰਕਾਰ ਨੇ ਜਲੰਧਰ ਜਿਮਨੀ ਚੋਣਾਂ ਫਰੀ ਬਿਜਲੀ ਦੇ ਮੁੱਦੇ ਤੇ ਜਿੱਤਿਆ ਸੀ ਅਤੇ ਚੋਣਾਂ ਜਿੱਤਣ ਤੋਂ ਦੋ ਦਿਨ ਬਾਅਦ ਹੀ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਕੇ ਆਮ ਜਨਤਾ ਦੀ

 ਰਾਏ ਲਏ ਬਿਨਾਂ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ।ਜਿਸ ਕਾਰਨ ਉਨ੍ਹਾਂ ਦੀ ਨੀਅਤ ‘ਚ ਖਾਮੀਆਂ ਸਾਫ ਦਿਖਾਈ ਦੇ ਰਹੀਆਂ ਹਨ।ਭਗਵੰਤ ਮਾਨ ਸਰਕਾਰ ਨੇ । 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਲਈ ਪਹਿਲੀਆਂ 100 ਯੂਨਿਟਾਂ ਲਈ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕੀਤੀ ਗਈ ਹੈ।  ਇਸ ਦੇ ਨਾਲ ਹੀ ਫਿਕਸਡ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ।  101 ਤੋਂ 300 ਯੂਨਿਟ ਤੱਕ ਰੇਟ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਵੱਧ ਯੂਨਿਟਾਂ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।

ਬੈਂਸ ਨੇ ਕਿਹਾ ਕਿ ਸਰਕਾਰ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦੇਵੇ।

Leave a Reply

Your email address will not be published. Required fields are marked *