DMT : ਲੁਧਿਆਣਾ : (03 ਜੂਨ 2023) : – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਗੇਟ ਨੰਬਰ 1 ਨੇੜੇ ਸ਼ਨੀਵਾਰ ਸਵੇਰੇ ਇੱਕ ਪਨਬਸ ਦੇ ਨਿਰਮਾਣ ਅਧੀਨ ਫਲਾਈਓਵਰ ਦੇ ਇੱਕ ਖੰਭੇ ਨਾਲ ਟਕਰਾਉਣ ਤੋਂ ਬਾਅਦ ਘੱਟੋ-ਘੱਟ 40 ਯਾਤਰੀ ਵਾਲ-ਵਾਲ ਬਚ ਗਏ। ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹੋਰ ਬੱਸਾਂ ਵਿੱਚ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਭੇਜਿਆ ਗਿਆ। ਹਾਦਸੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਾਅਦ ਵਿੱਚ ਪੁਲੀਸ ਨੇ ਬੱਸ ਨੂੰ ਸੜਕ ਤੋਂ ਹਟਾ ਦਿੱਤਾ। ਡਰਾਈਵਰ ਮਲਕੀਤ ਸਿੰਘ ਅਤੇ ਕੰਡਕਟਰ ਜਸਪਾਲ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਡਰਾਈਵਰ ਮਲਕੀਤ ਸਿੰਘ ਨੇ ਦੱਸਿਆ ਕਿ ਬੱਸ ਫਿਰੋਜ਼ਪੁਰ-ਪਟਿਆਲਾ ਰੂਟ ‘ਤੇ ਚੱਲ ਰਹੀ ਸੀ। ਉਨ੍ਹਾਂ ਦੀ ਬੱਸ ਦਾ ਲੁਧਿਆਣਾ ਵਿੱਚ ਸਟਾਪੇਜ ਹੈ। ਜਦੋਂ ਉਹ ਪੀਏਯੂ ਗੇਟ ਨੰਬਰ 1 ਦੇ ਨੇੜੇ ਪਹੁੰਚੇ ਤਾਂ ਬੱਸ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਬੱਸ ਬੇਕਾਬੂ ਹੋ ਗਈ। ਬੱਸ ਉਸਾਰੀ ਅਧੀਨ ਫਲਾਈਓਵਰ ਦੇ ਪਿੱਲਰ ਨਾਲ ਟਕਰਾ ਕੇ ਰੁਕ ਗਈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਸਵਾਰੀਆਂ ਨੂੰ ਬੱਸ ‘ਚੋਂ ਬਾਹਰ ਕੱਢਣ ‘ਚ ਮਦਦ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ।