ਰਾਮਗੜ੍ਹੀਆ ਗਰਲਜ਼ ਕਾਲਜ ਦੀ ਸਾਫ਼ਟਬਾਲ ਟੀਮ ਨੇ ਜਿੱਤਿਆ  ਸਿਲਵਰ ਮੈਡਲ

Ludhiana Punjabi

DMT : ਲੁਧਿਆਣਾ : (02 ਮਾਰਚ 2023) : – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਵਿਖੇ  24.2.23 ਤੋਂ 26.2.23 ਤੱਕ ਕਰਵਾਈ ਗਈ ਇੰਟਰ ਕਾਲਜ ਸਾਫ਼ਟਬਾਲ  ਚੈਂਪੀਅਨਸ਼ਿਪ        ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਸਾਫ਼ਟਬਾਲ ਟੀਮ ਨੇ  ਭਾਗ ਲਿਆ ਤੇ ਮੁਕਾਬਲੇ ਵਿੱਚ ਖੇਡ ਕੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ।ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਦੀਆਂ 7 ਖਿਡਾਰਨਾਂ  ਕ੍ਰਿਸ਼ਮਾ, ਆਰਤੀ,ਨਿਸ਼ੁ, ਕਿਰਨ , ਅਮਨਦੀਪ ,ਪਰਮਿੰਦਰ ਤੇ ਸਾਧਨਾ  01 ਮਾਰਚ 23 ਤੋਂ 15 ਮਾਰਚ 23 ਤੱਕ ਪੰਜਾਬ  ਯੂਨੀਵਰਸਿਟੀ  ਚੰਡੀਗੜ੍ਹ ਵਿਖੇ ਚੱਲਣ ਵਾਲੇ ਕੋਚਿੰਗ ਕੈਂਪ ਵਿਮੈਨ ਵਿੱਚ ਭਾਗ ਲੈ ਰਹੀਆਂ ਹਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਸਾਫ਼ਟਬਾਲ ਟੀਮ ਦੀਆਂ ਖਿਡਾਰਨਾਂ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਰਾਣੀ ਕੌਰ ਨੂੰ ਵਧਾਈ  ਦਿੰਦਿਆਂ   ਕਿਹਾ ਕਿ ਖਿਡਾਰਨਾਂ ਨੇ  ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਇਸ ਮੈਡਲ ਨੂੰ ਜਿੱਤਿਆ ਹੈ ਮੈਡਮ ਨੇ  ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਵਧੀਆ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ  ਜਨਰਲ ਸਕੱਤਰ ਸ.ਗੁਰਚਰਨ ਸਿੰਘ  ਲੋਟੇ ਨੇ ਕਾਲਜ ਦੀ ਟੀਮ ਵੱਲੋਂ ਸਿਲਵਰ ਮੈਡਲ ਜਿੱਤਣ ‘ ਤੇ ਸਾਰਿਆਂ ਨੂੰ ਵਧਾਈ ਦਿੱਤੀ। ਮੈਡਮ ਪ੍ਰਿੰਸੀਪਲ ਨੇ ਟੀਮ ਦੇ ਕੋਚ ਸੁਖਦੇਵ ਸਿੰਘ  ਔਲਖ ਅਤੇ ਹਰਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *