ਰਾਮਗੜ੍ਹੀਆ ਗਰਲਜ਼ ਕਾਲਜ ਦੇ ਐੱਮ.ਏ. ਸੰਗੀਤ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ 

Ludhiana Punjabi

DMT : ਲੁਧਿਆਣਾ : (28 ਜੁਲਾਈ 2023) : – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ (ਗਾਇਨ)  ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਆਰਾ ਜੂਨ 2023 ਨੂੰ  ਤੀਜੇ ਸਮੈਸਟਰ ਦੀਆਂ  ਲਈਆਂ ਗਈਆਂ ਪ੍ਰੀਖਿਆਵਾਂ ਵਿਚੋਂ  ਕਾਲਜ ਦੀ ਵਿਦਿਆਰਥਣ ਕੁਮਾਰੀ ਰੁਚੀ ਗੁਪਤਾ  ਅਤੇ ਅਨੁਰਾਧਾ ਪਾਂਡੇ ਨੇ,74.5% ਨੰਬਰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪੰਜਵਾਂ ਸਥਾਨ ਅਤੇ ਪ੍ਰਭਜੀਤ ਕੌਰ ਨੇ 73% ਨੰਬਰ ਪ੍ਰਾਪਤ ਕਰਕੇ  ਯੂਨਵਰਸਿਟੀ ਵਿੱਚ ਸੱਤਵਾਂ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਇਹਨਾਂ ਵਿਦਿਆਰਥਣਾਂ, ਉਹਨਾਂ ਤੇ ਮਾਪਿਆਂ ਅਤੇ ਸੰਗੀਤ ਵਿਭਾਗ  ਦੇ ਅਧਿਆਪਕ ਸਹਿਬਾਨਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਲਗਨ ਮਿਹਨਤ  ਤੇ ਸਹੀ ਮਾਰਗਦਰਸ਼ਨ  ਦਾ ਸਿੱਟਾ ਹੈ ਕਿ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕਾਲਜ ਦਾ ਨਾਮ ਚਮਕਿਆ ਹੈ।ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ.ਰਣਜੋਧ ਸਿੰਘ ਅਤੇ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ  ਸੰਗੀਤ ਵਿਭਾਗ ਅਤੇ ਵਿਦਿਆਰਥਣਾਂ ਨੂੰ ਸ਼ਾਨਦਾਰ  ਨਤੀਜੇ ਆਉਣ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *