ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ‘ਚ ਸਵਾਗਤ ਕਰਨ ਲਈ ਓਵਰਸੀਜ਼ ਕਾਂਗਰਸੀ ਹੋਏ ਪੱਬਾਂ ਭਾਰ

Ludhiana Punjabi
  • ਮਹਿੰਦਰ ਸਿੰਘ ਗਿਲਚੀਆ ਅਤੇ ਗੁਰਮੀਤ ਸਿੰਘ ਗਿੱਲ ਨਿਊਯਾਰਕ ‘ਚ ਸਮਾਗਮ ਦੀ ਕਾਮਯਾਬੀ ਲਈ ਸਖ਼ਤ ਮਿਹਨਤ ਕਰ ਰਹੇ ਹਨ
  • ਬਾਵਾ ਦਾ ਅਮਰੀਕਾ ਨਿਊ ਜਰਸੀ ਪਹੁੰਚਣ ‘ਤੇ ਕੀਤਾ ਨਿੱਘਾ ਸਵਾਗਤ

DMT : ਲੁਧਿਆਣਾ : (27 ਮਈ 2023) : – ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ‘ਚ ਸਵਾਗਤ ਕਰਨ ਲਈ ਓਵਰਸੀਜ਼ ਕਾਂਗਰਸੀ ਪੱਬਾਂ ਭਾਰ ਹੋਏ। ਇਹ ਜਾਣਕਾਰੀ ਗੁਰਮੀਤ ਸਿੰਘ ਗਿੱਲ ਪ੍ਰਧਾਨ ਪੰਜਾਬ ਚੈਪਟਰ ਕਾਂਗਰਸ ਅਮਰੀਕਾ ਨੇ ਦਿੱਤੀ। ਉਹਨਾਂ ਕਿਹਾ ਕਿ ਸਾਡੀ ਸਾਰੀ ਟੀਮ ਮਹਿੰਦਰ ਸਿੰਘ ਗਿਲਚੀਆ ਦੇ ਨਾਲ ਸੈਮ ਪਟਰੌਦਾ ਦੀ ਅਗਵਾਈ ‘ਚ ਰਾਹੁਲ ਗਾਂਧੀ ਜੀ ਦੇ ਸਵਾਗਤ ਲਈ ਦਿਨ ਰਾਤ ਇੱਕ ਕਰ ਰਹੀ ਹੈ।

                        ਇਸ ਸਮੇਂ ਪੰਜਾਬ ਤੋਂ ਆਏ ਸੀਨੀਅਰ ਕਾਂਗਰਸੀ ਨੇਤਾ ਅਤੇ ਓ.ਬੀ.ਸੀ. ਦੇ ਏ.ਆਈ.ਸੀ.ਸੀ. ਦੇ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ ਦਾ ਵੀ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਨਿਰਮਲ ਸਿੰਘ ਗਰੇਵਾਲ, ਮੇਜਰ ਸਿੰਘ ਢਿੱਲੋਂ, ਹਰਜੀਤ ਸਿੰਘ ਸਿੱਧੂ, ਰਵੀ ਪੱਬੀਆਂ, ਮਨਦੀਪ ਸਿੰਘ ਹਾਂਸ, ਬੂਟਾ ਸਿੰਘ ਕੈਂਥ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *