ਲੋਕ ਇਨਸਾਫ਼ ਪਾਰਟੀ ਗਰੀਬਾਂ ਨਾਲ ਹੋਏ ਧੱਕੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ: ਬੈਂਸ

Ludhiana Punjabi
  • ਗੈਰ ਕਾਨੂੰਨੀ ਢੰਗ ਨਾਲ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਭੁਗਤਣਾ ਪਵੇਗਾ ਖ਼ਮਿਆਜਾ

DMT : ਲੁਧਿਆਣਾ : (21 ਮਈ 2023) : – ਇਕ ਪਾਸੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਰੋਜਗਾਰ ਦੇਣ ਦੇ ਵੱਡੇ ਵੱਡੇ  ਦਾਅਵੇ ਕਰਦੀ ਹੈ।ਦੂਜੇ ਪਾਸੇ  ਸਰਕਾਰ ਦੇ ਹੀ ਆਗੂ  ਰੋਜਗਾਰ ਲਗੇ ਲੋਕਾਂ  ਕੋਲੋ ਚੰਦ ਪੈਸੇ ਕੱਠੇ ਕਰਨ ਦੀ ਖਾਤਰ ਉਹਨਾਂ  ਦੇ ਰੋਜਗਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਖਤਮ ਕਰ ਰਹੇ ਹਨ।ਜੋਂ ਕਿ ਨਿੰਦਣਯੋਗ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿੱਪਲ ਚੌਂਕ ਗਿਆਸਪੁਰਾ ਦਾ ਦੌਰਾ  ਕਰਦੇ ਹੋਏ  ਕਹੇ।ਜਿੱਥੇ ਕਲ ਇੱਕ ਪ੍ਰਾਈਵੇਟ ਜਗ੍ਹਾ ਤੇਂ ਪ੍ਰਵਾਸੀ ਲੋਕਾਂ ਵਲੋ ਲਗਾਈਆਂ ਰੇਹੜੀਆਂ ਫੜ੍ਹੀਆਂ ਨੂੰ ਨਗਰ ਨਿਗਮ ਅਧਿਕਾਰੀਆਂ ਵਲੋ ਤੋੜਿਆ ਗਿਆ ਸੀ। ਬੈਂਸ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਰੋਜਗਾਰ ਉਤੇ ਬੁਲਡੋਜ਼ਰ ਚਲਾ  ਗਰੀਬਾਂ ਦੇ ਚੁਲੇ ਠੰਡੇ ਕਰ ਦਿੱਤੇ ਹਨ।ਇਹ ਉਹ ਲੋਕ ਹਨ ਜੌ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਹਨੀ ਦੂਰ ਮਿਹਨਤ ਮਸ਼ਕਤ ਕਰਨ ਲਈ ਆਏ ਹਨ।ਪਰ ਨਗਰ ਨਿਗਮ ਅਧਿਕਾਰੀਆਂ ਨੇ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ  ਇਹਨਾਂ ਉਤੇ ਜੋਂ ਗੈਰ ਕਾਨੂੰਨੀ ਢੰਗ ਨਾਲ਼ ਕਾਰਵਾਈ ਕੀਤੀ ਹੈ।ਲੋਕ ਇਨਸਾਫ਼ ਪਾਰਟੀ ਇਹ ਕਦੇ ਬਰਦਾਸ਼ਤ ਨਹੀ ਕਰੇਗੀ ਅਤੇ ਜਿਹੜੇ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਵੀ ਇਸ ਦਾ ਖ਼ਮਿਆਜਾ ਭੁਗਤਣਾ ਪਵੇਗਾ।ਬੈਂਸ ਨੇ ਜਤਿੰਦਰ ਕੁਮਾਰ,ਸ਼ਾਮ ਲਾਲ,ਅੰਕਿਤ ਕੁਮਾਰ,ਰੋਹਿਤ ਬਿਰਲਾ, ਲਾਡੀ,ਮੁੰਨਾ,ਸ਼ਮਸ਼ੇਦ ਅਲੀ,ਰਵੀ ਕੁਮਾਰ,ਬਬਲੂ,ਭਜਨ ਲਾਲ,ਗੱਬਰ, ਮੁਗਲੇ ਆਜਮ,ਅਮਿਤ ਕੁਮਾਰ,ਸੰਤੋਸ਼, ਸੰਜੇ,ਰਾਮ ਪਰਵੇਸ਼ ਆਦਿ ਪ੍ਰਵਾਸੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਇਨਸਾਫ਼ ਪਾਰਟੀ ਗਰੀਬਾਂ ਨਾਲ ਹੋਏ ਥੱਕੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਗਰੀਬਾਂ ਦੇ ਹਿਤਾਂ ਦੀ ਰਖਵਾਲੀ ਲੋਕ ਇਨਸਾਫ਼ ਪਾਰਟੀ ਹਰ ਵੇਲੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਉਹ ਕਰਦੀ ਰਹੇਗੀ।ਇਸ ਮੌਕੇ ਸਿਕੰਦਰ ਸਿੰਘ ਪੰਨੂ, ਅਰਜਨ ਚੀਮਾ, ਕਮਲਜੀਤ ਕੌਰ, ਬਲਜੀਤ ਗਿਆਸਪੁਰਾ, ਅਲਬੇਲ ਸਿੰਘ, ਹਰਵਿੰਦਰ ਸਿੰਘ ਕਲੇਰ, ਮਨਿੰਦਰ ਸਿੰਘ ਆਦਿ ਲਿਪ ਆਗੂ ਹਾਜਰ ਸਨ।

Leave a Reply

Your email address will not be published. Required fields are marked *