ਵਲੰਟੀਅਰ ਸਾਥੀਆਂ ਦਾ ਮਾਰਕਿਟ ਕਮੇਟੀ ਚੇਅਰਮੈਨ ਲੱਗਣਾ ਹਲਕਾ ਦਾਖਾ ਦੇ ਲਈ ਮਾਣ ਵਾਲੀ ਗੱਲ- ਅਮਨਦੀਪ ਮੋਹੀ

Ludhiana Punjabi
  •  ਸਰਕਾਰ ਵਿੱਚ ਪਾਰਟੀ ਵਲੰਟੀਅਰਾਂ ਨੂੰ ਦਿਤੀਆਂ ਜਾ ਰਹੀਆਂ ਅਹਿਮ ਜਿੰਮੇਵਾਰੀਆਂ – ਸ਼ਰਨਪਾਲ ਮੱਕੜ

DMT : ਲੁਧਿਆਣਾ : (01 ਜੂਨ 2023) : – ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਅੱਜ ਪੰਜਾਬ ਦੇ 5 ਨਗਰ ਸੁਧਾਰ ਟਰੱਸਟ ਅਤੇ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਦਾ ਐਲਾਨ ਕੀਤਾ| ਜਿਸ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਦੇ  ਦਾਖੇ ਤੋਂ ਹਰਨੇਕ ਸਿੰਘ ਸੇਖੋਂ ਅਤੇ ਸਿੱਧਵਾਂ ਬੇਟ ਤੋਂ ਬਲੌਰ ਸਿੰਘ ਮੁੱਲਾਂਪੁਰ ਨੂੰ ਲਗਾਇਆ ਗਿਆ| ਅੱਜ ਹੋਇਆਂ ਨਿਯੁਕਤੀਆਂ ਬਾਰੇ ਦੱਸਦੇ ਹੋਏ ਪੰਜਾਬ ਮਾਰਕਫੈਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਅਤੇ ਯੋਜਨਾ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ  ਕਿਹਾ ਕਿ ਪਾਰਟੀ ਨਾਲ ਜੁੜੇ ਹੋਏ ਹਰ ਆਮ ਵਲੰਟੀਅਰ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਦੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਅਤੇ ਹਰ ਸਮੇਂ ਪਾਰਟੀ ਨਾਲ ਖੜਣ ਵਾਲੇ ਸਾਡੇ ਸਾਥੀ ਹਰਨੇਕ ਸਿੰਘ ਸੇਖੋਂ ਅਤੇ ਬਲੌਰ ਸਿੰਘ ਮੁੱਲਾਂਪੁਰ ਨੂੰ ਅਹਿਮ ਜਿੰਮੇਵਾਰੀ ਦਿੱਤੀ ਹੈ|
ਅਮਨਦੀਪ ਮੋਹੀ ਨੇ ਕਿਹਾ ਕਿ ਉਹਨਾਂ  ਨੂੰ ਵਿਸ਼ਵਾਸ਼ ਹੈ ਕਿ ਜਿਸ ਤਰਾਂ ਪਹਿਲਾ ਮਿਹਨਤ ਕਰਕੇ ਇਹਨਾਂ ਨੇ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਉਸੇ ਤਰਾਂ ਹੀ ਇਹ ਨਵੀ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨਗੇ| ਇਸ ਦੌਰਾਨ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਹਰ ਇੱਕ ਵਲੰਟੀਅਰ ਸਾਥੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਵਲੰਟੀਅਰ ਸਾਥੀਆਂ ਨੇ ਹੋਰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ|

Leave a Reply

Your email address will not be published. Required fields are marked *