ਵਿਧਾਇਕ ਗਰੇਵਾਲ ਵੱਲੋਂ  ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਹਲਕਾ ਪੂਰਬੀ ਦੇ ਹਸਪਤਾਲਾਂ ਨੂੰ ਅਪਗ੍ਰੇਡ  ਕਰਨ ਦੀ ਅਪੀਲ

Ludhiana Punjabi
  •  ਸੁਭਾਸ਼ ਨਗਰ , 32 ਸੈਕਟਰ ਦੇ ਹਸਪਤਾਲਾਂ ਵਿਚ ਜਲਦ ਹੀ ਹਰ ਤਰ੍ਹਾਂ ਦੀ ਸਹੂਲਤ ਕਰਵਾਈ ਜਾਵੇਗੀ ਮੁਹਈਆ – ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ

DMT : ਲੁਧਿਆਣਾ : (07 ਮਾਰਚ 2023) : – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਹਲਕਾ ਪੂਰਬੀ ਵਿਧਾਇਕ  ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਹਲਕਾ ਪੂਰਬੀ ਅੰਦਰ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਹਲਕੇ ਅੰਦਰ ਖੁੱਲੇ  ਮੁਹੱਲਾ ਕਲੀਨਿਕਾਂ ਨਾਲ ਹਲਕਾ ਪੂਰਬੀ ਦੇ ਵਾਸੀਆਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਦੇ ਅੰਦਰ 70 ਫ਼ੀਸਦੀ ਲੇਬਰ ਤਬਕਾ ਤੇ ਮਿਹਨਤਕਸ਼ ਲੋਕ ਹਨ ।
ਵਿਧਾਇਕ ਗਰੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਅੰਦਰ ਸੁਭਾਸ਼ ਨਗਰ ਅਤੇ ਸੈਕਟਰ 32 ਵਿਖੇ ਦੋ ਮਿੰਨੀ ਹਸਪਤਾਲ ਹਨ  ਜਿਨ੍ਹਾਂ ਵਿੱਚੋਂ ਇੱਕ ਹਸਪਤਾਲ  ਵਿਚ ਜੱਚਾ-ਬੱਚਾ ਅਤੇ ਦੂਸਰੇ ਹਸਪਤਾਲ  ਵਿੱਚ ਸਿਰਫ ਟੀਕਾਕਰਨ ਹੀ ਕੀਤਾ ਜਾਂਦਾ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇ ਇਹਨਾਂ ਹਸਪਤਾਲਾਂ  ਨੂੰ 30-30 ਬੈਡ ਵਾਲੇ ਹਸਪਤਾਲਾਂ ਵਿੱਚ ਅਪਗ੍ਰੇਡ ਕਰ ਦਿੱਤਾ ਜਾਵੇ ਤਾਂ ਹਲਕਾ ਪੂਰਬੀ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਤੇ ਇਲਾਜ ਲਈ ਸ਼ਹਿਰ ਵੱਲ ਦਾ ਰੁੱਖ ਨਹੀਂ ਕਰਨਾ ਪਵੇਗਾ । ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਵਸਨੀਕਾਂ ਦੀ ਮੰਗ ਅਨੁਸਾਰ ਅੱਜ ਉਨ੍ਹਾਂ ਵੱਲੋਂ ਸੈਸ਼ਨ ਦੌਰਾਨ ਹਲਕਾ ਪੂਰਬੀ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਤੇ ਜਲਦ ਹੀ ਚੰਗੇ ਰਿਜਲਟ ਦੇਖਣ ਨੂੰ ਮਿਲਣਗੇ ।
ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਟੀਮ ਦੇ ਨਾਲ-ਨਾਲ ਹਰ ਤਰ੍ਹਾਂ ਦੀ ਮਸ਼ੀਨਰੀ ਵੀ ਉਪਲਬਧ  ਕਰਵਾਈ ਜਾਵੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੁਪਨਾ, ਸੂਬੇ ਦੇ ਲੋਕਾਂ ਨੂੰ ਚੰਗਾ ਇਲਾਜ਼, ਚੰਗੀ ਸਿਹਤ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਹੈ।

Leave a Reply

Your email address will not be published. Required fields are marked *