ਵਿਧਾਇਕ ਭੋਲਾ ਵਲੋਂ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਮੁਬਾਰਕਬਾਦ

Ludhiana Punjabi

DMT : ਲੁਧਿਆਣਾ : (22 ਅਪ੍ਰੈਲ 2023) : –  ਹਲਕਾ ਲੁਧਿਆਣਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਵਲੋਂ ਸਥਾਨਕ ਦਾਣਾ ਮੰਡੀ ਜਲੰਧਰ ਬਾਈਪਾਸ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਵਧਾਈ ਦਿੱਤੀ।

ਵਿਧਾਇਕ ਭੋਲਾ ਵੱਲੋਂ ਈਦ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦੀ ਸ਼ਾਂਤੀ ਵਿਵਸਥਾ ਨੂੰ ਭੰਗ ਕਰਨ ਦੀ ਨਾਕਾਮ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਇਸ ਦੇ ਉਲਟ ਲੁਧਿਆਣਾ ਵਾਸੀਆਂ ਦੇ ਦਿਲਾਂ ਵਿੱਚ ਨਫ਼ਰਤ ਲਈ ਕੋਈ ਸਥਾਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਤਾਉਣ ਵਿੱਚ ਮੁਸਲਮਾਨ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ। ਖਾਸ ਕਰਕੇ ਇਸ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਪੂਰਬੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਚੱਟਾਨ ਵਾਂਗ ਖੜੇ ਰਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਬਿਨ੍ਹਾ ਕਿਸੇ ਪੱਖਪਾਤ ਕੀਤੇ ਹਰ ਗਲੀ-ਮੁਹੱਲੇ ਦੇ ਵਿਕਾਸ ਲਈ ਵਚਨਬੱਧ ਹੈ।

ਵਿਧਾਇਕ ਭੋਲਾ ਨੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ ਅਤੇ ਹੁਣ ਉਹ ਸ਼ਹਿਰ ਵਾਸੀਆਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਾਸੀ ਕਿਸੇ ਵੀ ਤਰ੍ਹਾ ਦੀ ਔਕੜ ਹੋਵੇ, ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਹ 24 ਘੰਟੇ ਆਮ ਜਨਤਾ ਦੀ ਸੇਵਾ ਲਈ ਤੱਤਪਰ ਹਨ।

ਇਸ ਮੌਕੇ ਮੁੰਤਜ਼ੀਰ ਅਹਿਮਦ, ਮੁਨਸ਼ਾਦ ਅਲੀ, ਸਰਫਰਾਜ਼ ਮਲਿਕ, ਸਲਮਾਲ ਮਲਿਕ, ਸ਼ੇਬਾਨ ਮਲਿਕ,ਮੂਮਸਾਦ ਮਲਿਕ, ਮੁਹੰਮਦ ਪ੍ਰਧਾਨ, ਰਹਿਬਰ ਜਹਾਂਗੀਰ, ਰਿਜਵਾਨ ਮਲਿਕ, ਇਤਜਾਰ ਮਲਿਕ, ਸਾਜਿਦ ਮਲਿਕ, ਬਿੱਲਾ ਅਲੀ, ਫੈਜਾਨ ਮਲਿਕ, ਮੂਬਾਰਕ ਮਲਿਕ, ਅਨਵਾਰ ਮਲਿਕ, ਸਦਦਾ ਮਲਿਕ, ਲਿਆਕਤ ਅਲੀ, ਸ਼ੋਕਤ ਅਲੀ, ਸਲਾਹੂਦੀਨ ਮਲਿਕ, ਜੂਲਫਕਾਰ, ਜੂਮਸਦੇ, ਅਮਰੀਕ ਸਿੰਘ, ਸੰਗਤ ਸਿੰਘ, ਮੈਨੇਜਰ ਦਲਵਿੰਦਰ ਸਿੰਘ, ਰਾਜ ਗਰੇਵਾਲ, ਰੋਹਿਤ ਸ਼ਰਮਾ, ਬਾਰੂ ਗਰੇਵਾਲ, ਮਨੀ ਗਰੇਵਾਲ, ਅਨੂਪ ਸ਼ਰਮਾ, ਚੇਤਨ ਵਰਮਾ, ਭੂਸ਼ਣ ਸ਼ਰਮਾ, ਅਨੁੱਜ ਚੋਧਰੀ, ਸ਼ਾਦਾਬ ਮਲਿਕ, ਸਦਦਾਮ ਮਲਿਕ, ਮਹਿਤਾਬ ਅਲੀ, ਫੁਰਕਾਨ ਮਲਿਕ, ਦਿਲਸ਼ਾਦ ਅਲੀ, ਅਨੀਸ ਤਿਆਗੀ, ਨਦੀਮ, ਅਬਦੁੱਲ, ਸਾਬੀਰ, ਮੁਰਸਾਲਿਮ ਮਲਿਕ, ਨਾਵਾਬ, ਇਰਸ਼ਾਦ, ਇਕਬਾਲ ਮੇਹਰਬਾਨ, ਮੁਸਤਕਿਮ, ਨੋਸ਼ਾਦ, ਸਦਾਕਤ, ਸਲਮਾਨ ਮਲਿਕ, ਤੋਫੀਕ ਸੁਲੇਮਾਨ, ਠੇਕੇਦਾਰ ਸੁਰਜੀਤ ਸਿੰਘ, ਰਵਿੰਦਰ ਸਿੰਘ ਰਾਜੂ, ਅਵਤਾਰ ਸਿੰਘ ਦਿਊਲ, ਅਮਰ ਸਿੰਘ ਮਕੋੜੀ, ਲਖਵਿੰਦਰ ਸਿੰਘ ਲੱਖਾ, ਮੁੰਨਤਾਜਿਰ ਅਹਿਮਦ, ਮੁੰਨਸ਼ਾਦ ਅਲੀ, ਸਰਫਰਾਜ ਮਲਿਕ, ਸਲਮਾਨ ਮਲਿਕ, ਸ਼ੈਬਾਨ ਮਲਿਕ, ਮਾਰਗੋਬ ਅਲੀ, ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ ।ਮਰਗੂਬ ਅਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।

Leave a Reply

Your email address will not be published. Required fields are marked *