ਵੈਟਨਰੀ ਯੂਨੀਵਰਸਿਟੀ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ ਕਰਵਾਈ ਕਾਰਜਸ਼ਾਲਾ

Ludhiana Punjabi

DMT : ਲੁਧਿਆਣਾ : (14 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ ਕਰਵਾਈ ਕਾਰਜਸ਼ਾਲਾ ਵਿਚ ਹਿੱਸਾ ਲਿਆ। ਆਜ਼ਾਦੀ ਦਾ ਅੰਮਿ੍ਰਤ ਮਹੋਤਸਵ ਦੇ ਸੰਦਰਭ ਵਿਚ ਇਸ ਕਾਰਜਸ਼ਾਲਾ ਰਾਹੀਂ ਵਿਦਿਆਰਥੀਆਂ ਨੂੰ ਮਨ ਦੀ ਸਥਿਰਤਾ ਸੰਬੰਧੀ ਕਈ ਕਿ੍ਰਆਵਾਂ ਕਰਵਾਈਆਂ ਗਈਆਂ।

          ਡਾ. ਨਿਧੀ ਸ਼ਰਮਾ, ਸੰਯੋਜਕ, ਕੌਮੀ ਸੇਵਾ ਯੋਜਨਾ ਨੇ ਦੱਸਿਆ ਕਿ ਅਧਿਆਤਮਕ ਆਗੂ ਪਦਮ ਭੂਸ਼ਣ ਸ਼੍ਰੀ ਕਮਲੇਸ਼ ਡੀ ਪਟੇਲ ਦੀਆਂ ਵੀਡੀਓ ਫ਼ਿਲਮਾਂ ਵੀ ਇਸ ਸਾਧਨਾ ਕਾਰਜਸ਼ਾਲਾ ਵਿਚ ਵਿਖਾਈਆਂ ਗਈਆਂ।

          ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕਾਰਜਸ਼ਾਲਾ ਵਿਚ ਬਿ੍ਰਗੇਡੀਅਰ ਕੁਲਜੀਤ ਸਿੰਘ, ਹਾਰਟਫੁਲਨੈਸ ਸੰਸਥਾ, ਚੰਡੀਗੜ੍ਹ ਬਤੌਰ ਸਾਧਨ ਸੰਪੂਰਨ ਮਾਹਿਰ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਸਿਸਟਰ ਨੀਰਾ ਅਤੇ ਸ਼ੁਭਦੀਪ ਨੇ ਵੀ ਵਲੰਟੀਅਰ ਦੇ ਤੌਰ ’ਤੇ ਸ਼ਿਰਕਤ ਕੀਤੀ।

          ਡਾ. ਯਸ਼ਪਾਲ ਸਿੰਘ ਮਲਿਕ, ਡੀਨ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਪਹਿਲੇ ਦਿਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।

          ਦੂਸਰੇ ਦਿਨ ਵਿਚ ਵਿਦਿਆਰਥੀਆਂ ਨੂੰ ਕਈ ਖੇਡਾਂ ਦੇ ਮਾਧਿਅਮ ਰਾਹੀਂ ਧਿਆਨ ਕੇਂਦਰਿਤ ਕਰਨ ਅਤੇ ਆਪਣੀ ਸੰਚਾਰ ਮੁਹਾਰਤ ਵਧਾਉਣ ਸੰਬੰਧੀ ਦੱਸਿਆ ਗਿਆ। ਡਾ. ਰਾਮ ਸਰਨ ਸੇਠੀ ਇਸ ਦਿਨ ਦੀ ਕਾਰਜਸ਼ਾਲਾ ਵਿਚ ਪਤਵੰਤੇ ਮਹਿਮਾਨ ਵਜੋਂ ਪਹੁੰਚੇ। ਬਿ੍ਰਗੇਡੀਅਰ ਕੁਲਦੀਪ ਸਿੰਘ, ਸਿਸਟਰ ਨੀਰਾ ਅਤੇ ਸ਼ੁਭਦੀਪ ਨੂੰ ਸਨਮਾਨਿਤ ਵੀ ਕੀਤਾ ਗਿਆ।

          ਡਾ. ਚੰਦਰਸ਼ੇਖਰ ਮੁਖੋਪਾਧਿਆਇ ਅਤੇ ਡਾ. ਸਿਵਾ ਕੁਮਾਰ, ਕੌਮੀ ਸੇਵਾ ਯੋਜਨਾ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਅਨੁਸ਼ਾਸਨ, ਪ੍ਰਾਣਾਯਾਮ ਅਤੇ ਧਿਆਨ ਸਾਧਨਾ ਸੰਬੰਧੀ ਬਹੁਤ ਜ਼ਿੰਮੇਵਾਰ ਭੂਮਿਕਾ ਨਿਭਾਈ।

Leave a Reply

Your email address will not be published. Required fields are marked *