ਸੀਐਮਸੀ ਦੇ ਪੀਡੀਟ੍ਰਿਕ ਸਰਜਨ ਡਾ ਵਿਸ਼ਾਲ ਮਾਈਕਲ ਐਮਐਸ ਐਮਸੀਐਚ ਨੇ ਕਲ ਇੱਕ ਮੁਸ਼ਕਲ ਸਰਜਰੀ ਕੀਤੀ ਜਿਸ ਵਿੱਚ ਇਕ ਦੋ ਸਾਲ ਦੇ ਬੱਚੇ ਨੇ ਸੂਈ ਨੂੰ ਸਾਹ ਲੈਣ ਵਾਲੀ ਨਲੀ ਰਾਹੀਂ ਨਿਗਲ ਲਿਆ

Ludhiana Punjabi

DMT : ਲੁਧਿਆਣਾ : (11 ਮਈ 2023) : – ਸੀਐਮਸੀ ਦੇ ਪੀਡੀਟ੍ਰਿਕ ਸਰਜਨ ਡਾ ਵਿਸ਼ਾਲ ਮਾਈਕਲ ਐਮਐਸ ਐਮਸੀਐਚ ਨੇ ਕਲ ਇੱਕ ਮੁਸ਼ਕਲ ਸਰਜਰੀ ਕੀਤੀ ਜਿਸ ਵਿੱਚ ਇਕ ਦੋ ਸਾਲ ਦੇ ਬੱਚੇ ਜਿਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰੇ ਸੀ ਨੂੰ ਡੀਐਮਸੀ ਤੋਂ ਸੀਐਮਸੀ ਲਿਆਂਦਾ ਗਿਆ ਕਿਉ ਕਿ ਉਸ ਨੇ ਬੀਤੀ ਰਾਤ ਅਚਾਨਕ ਸੂਈ ਨੂੰ ਸਾਹ ਲੈਣ ਵਾਲੀ ਨਲੀ ਰਾਹੀਂ ਨਿਗਲ ਲਿਆ ਸੀ। ਫਿਰ 2:00 ਵਜੇ ਦੇ ਕਰੀਬ ਡਾਕਟਰ ਸਾਹਿਬ ਨੇ ਤੁਰੰਤ ਬ੍ਰੌਨਕੋਸਕੋਪੀ ਸਰਜਰੀ ਕੀਤੀ ਅਤੇ ਲੈਪਰੋਸਕੋਪਿਕ ਪ੍ਰਕਿਰਿਆ ਦੁਆਰਾ ਬੱਚੇ ਦੀ ਟ੍ਰੈਚਿਆ (ਸਾਹ ਲੈਣ ਵਾਲੀ ਨਲੀ) ਤੋਂ ਸੂਈ ਕੱਢ ਦਿੱਤੀ ਅਤੇ ਬੱਚੇ ਨੂੰ ਇੱਕ ਵੀ ਚੀਰਾ ਨਹੀਂ ਦਿੱਤਾ ਗਿਆ। ਹੁਣ ਮਰੀਜ਼ ਬਿਲਕੁਲ ਨਾਰਮਲ ਹੈ।

Leave a Reply

Your email address will not be published. Required fields are marked *