ਸੁਖਵਿੰਦਰ ਬਿੰਦਰਾ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਮਨਸੁਖ ਮਾੰਡਵੀਆ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ

Ludhiana Punjabi
  • ਲੁਧਿਆਣਾ ਸ਼ਹਿਰ ਦੇ ਲੋਕਾਂ ਲਈ  ਏਮਜ਼ ਹਸਪਤਾਲ ਖੋਲਣ ਦੀ ਕੀਤੀ ਮੰਗ

DMT : ਲੁਧਿਆਣਾ : (10 ਅਪ੍ਰੈਲ 2023) : –  ਭਾਜਪਾ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਨੇ ਦਿੱਲੀ ਵਿਖੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ, ਮਾਨਯੋਗ ਸ਼੍ਰੀ ਮਨਸੁਖ ਲਕਸ਼ਮਣਭਾਈ ਮਾੰਡਵੀਆ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਕੀਤੀ।

         ਮਾਣਯੋਗ ਮਨਸੁਖ ਲਕਸ਼ਮਣਭਾਈ ਮਾਂਡਵੀਆ ਭਾਜਪਾ ਦੇ ਬਹੁਤ ਸੀਨੀਅਰ ਨੇਤਾ ਹਨ।  ਉਹ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਹਨ।  ਉਹ ਗੁਜਰਾਤ ਤੋਂ ਭਾਰਤ ਦੇ ਰਾਜ ਸਭਾ ਮੈਂਬਰ ਹਨ।

     ਸੁਖਵਿੰਦਰ ਬਿੰਦਰਾ ਸਾਬਕਾ ਚੇਅਰਮੈਨ ਯੂਥ ਸੇਵਾਵਾਂ ਅਤੇ ਖੇਡ ਵਿਭਾਗ (ਪੰਜਾਬ ਸਰਕਾਰ) ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੀ ਨਿਗਰਾਨੀ ਹੇਠ, ਪੂਰੇ ਦੇਸ਼ ਵਿੱਚ ਸਫਲਤਾਪੂਰਵਕ ਚੱਲ  ਰਹੀਆਂ ਚਕਿਸਤਾ ਸੇਵਾਵਾਂ ਦੇ ਕੰਮ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਯੂਥ ਦੀ ਚੰਗੀ ਸਿਹਤ ਅਤੇ ਭਲਾਈ ਲਈ ਕਈ ਜਰੂਰੀ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਲੁਧਿਆਣਾ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਵਧਿਆ ਸਹਿਤ ਸਹੂਲਤਾਂ ਦੇਣ ਲਈ ਏਮਜ਼ ਹਸਪਤਾਲ ਬਣਵਾਉਣ ਦੀ ਮੰਗ ਕੀਤੀ। ਬਿੰਦਰਾ ਨੇ ਕਿਹਾ ਕਿ 2024 ਵਿੱਚ ਬੀਜੇਪੀ ਪੰਜਾਬ ਵਿਚ ਲਿਆਉਣ ਤੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦੀ ਚੰਗੇ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਨੌਜਵਾਨਾਂ ਦੀ ਹਰ ਸਮੱਸਿਆ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *