ਸ. ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਬਾਵਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Ludhiana Punjabi

DMT : ਲੁਧਿਆਣਾ : (26 ਅਪ੍ਰੈਲ 2023) : – ਸਵ. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਰਾਜ ਸਿੰਘ ਗਰੇਵਾਲ ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ, ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਉਲ, ਜਨਰਲ ਸਕੱਤਰ ਕੈਨੇਡਾ ਫਾਊਂਡੇਸ਼ਨ ਬਿੰਦਰ ਗਰੇਵਾਲ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਦੇ ਪ੍ਰਧਾਨ ਉਮਰਾਓ ਸਿੰਘ ਨੇ ਕਿਹਾ ਕਿ ਇੱਕ ਸਿਆਸੀ ਯੁੱਗ ਦਾ ਅੰਤ ਹੋਇਆ ਹੈ। ਉਹਨਾਂ ਕਿਹਾ ਕਿ ਸ. ਬਾਦਲ ਇੱਕ ਸੈਕੂਲਰ ਸੋਚ ਦੇ ਧਾਰਨੀ ਸਨ। ਉਹਨਾਂ ਨੇ ਚੱਪੜਚਿੜੀ, ਰਾਮ ਤੀਰਥ ਅਤੇ ਹੋਰ ਇਤਿਹਾਸਿਕ ਸਥਾਨਾਂ ਨੂੰ ਸੰਭਾਲਣ ਦੇ ਉਪਰਾਲੇ ਕੀਤੇ। ਮਹਾਰਾਜਾ ਦਲੀਪ ਸਿੰਘ ਦੀ ਬੱਸੀਆਂ ਸਥਿਤ ਕੋਠੀ ਜਿੱਥੇ ਉਹਨਾਂ ਨੇ ਆਖ਼ਰੀ ਰਾਤ ਕੱਟੀ, ਨੂੰ ਸੰਭਾਲਣ ਦਾ ਕਦਮ ਚੁੱਕਿਆ ਅਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ‘ਚ ਵਜ਼ੀਰ ਖਾਂ ਦਾ ਖ਼ਾਤਮਾ ਕਰਕੇ ਗੌਰਵਮਈ ਇਤਿਹਾਸ ਰਚਿਆ, ਉਸ ਅਸਥਾਨ ‘ਤੇ ਇਤਿਹਾਸਿਕ ਯਾਦਗਾਰ ਕਾਇਮ ਕੀਤੀ। ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉਹਨਾਂ ਦੀ ਰਿਣੀ ਰਹੇਗੀ। ਇਸ ਸਮੇਂ ਉਹਨਾਂ ਨਾਲ ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਬਲਦੇਵ ਬਾਵਾ ਕਨਵੀਨਰ ਫਾਊਂਡੇਸ਼ਨ, ਮਨਜੀਤ ਸਿੰਘ ਹੰਬੜਾਂ, ਬਾਦਲ ਸਿੰਘ ਸਿੱਧੂ, ਪਰਮਿੰਦਰ ਸਿੰਘ ਬਿੱਟੂ ਕੈਲਪੁਰ, ਅੰਗਰੇਜ਼ ਸਿੰਘ ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ, ਬੀਬੀ ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ ਪੰਜਾਬ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *