ਹਫਤਾ ਵਸੂਲੀ ਦੇ ਚੱਕਰ ਵਿੱਚ ਗਰੀਬ ਦਾ ਉਜਾੜਾ ਬਰਦਾਸ਼ਤ ਨਹੀਂ :ਬੈਂਸ

Ludhiana Punjabi
  • ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਸਰਕਾਰੀ ਅਧਿਕਾਰੀ ਕਿਸੇ ਕੀਮਤ ਤੇ ਬਖਸ਼ੇ ਨਹੀਂ ਜਾਣਗੇ 

DMT : ਲੁਧਿਆਣਾ : (20 ਮਈ 2023) : – ਪਿੱਪਲ ਚੋਕ ਗਿਆਸਪੂਰਾ ਵਿਖੇ  ਪ੍ਰਾਈਵੇਟ ਜਗ੍ਹਾ ਉੱਤੇ ਪ੍ਰਵਾਸੀ ਲੋਕਾਂ ਵਲੋ ਆਪਣੀ ਰੋਜੀ ਰੋਟੀ ਕਮਾਉਣ ਲਈ ਲਾਈ ਰੇਹੜੀ ਫੜ੍ਹੀ ਉਤੇ ਨਗਰ ਨਿਗਮ ਅਧਿਕਾਰੀਆਂ ਵਲੋ ਕੀਤੀ ਕਾਰਵਾਈ ਜਿੱਥੇ ਨਿੰਦਣਯੋਗ ਹੈ।ਉਥੇ ਹੀ ਇਹ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਦਾ ਵੀ ਸਬੂਤ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰਵਾਸੀ ਲੋਕਾਂ ਦੀ ਸ਼ਿਕਾਇਤ ਸੁਣਨ  ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ  ਨੂੰ ਚੇਤਾਵਨੀ ਦਿੰਦੇ ਕਹੇ।ਬੈਂਸ ਨੇ ਕਿਹਾ ਕਿ ਨਗਰ ਨਿਗਮ ਤਹਿਬਜ਼ਾਰੀ ਦਾ ਕੰਮ ਸੜਕਾਂ ਉਤੇ ਕੀਤੇ ਕਬਜ਼ੇ ਹਟਾਉਣ ਹੈ ਨਾ ਕਿ ਕਿਸੇ ਪ੍ਰਾਈਵੇਟ ਜਗ੍ਹਾ ਤੇ।ਕਬਜ਼ੇ ਹਟਾਉਣ ਤੋਂ ਪਹਿਲਾਂ ਨਗਰ ਨਿਗਮ ਵਲੋ ਨੋਟਿਸ ਜਾਰੀ ਕੀਤਾ ਜਾਂਦਾ ਹੈ।ਬਿਨਾਂ ਨੋਟਿਸ ਜਾਰੀ ਕੀਤੇ ਨਗਰ ਨਿਗਮ ਅਧਿਕਾਰੀਆਂ ਵਲੋ ਸਮੇਂ ਦੀ ਸਰਕਾਰ ਦੇ ਵਿਧਾਇਕਾਂ ਨੂੰ ਖੁਸ਼ ਕਰਨ ਵਾਸਤੇ ਇਹ ਕਾਰਵਾਈ ਕੀਤੀ ਗਈ ਅਤੇ ਰੇਹੜੀਆਂ ਫੜਿਆ ਤੋੜ ਕੇ  ਉਹਨਾਂ ਦੇ ਘਰ ਦੇ ਚੁੱਲ੍ਹੇ ਠੰਡੇ ਕਰ ਦਿਤੇ।ਬੈਂਸ ਨੇ ਕਿਹਾ ਕਿ ਜਦੋਂ ਦੀ  ਭਗਵੰਤ ਮਾਨ ਸਰਕਾਰ ਸਤਾ ਵਿੱਚ ਆਈ ਹੈ ਉਥੋਂ ਦੀ ਹਰ ਪਾਸੇ ਰੇਹੜੀ ਫੜ੍ਹੀ ਲਾਉਣ ਵਾਲਿਆ ਕੋਲੋ ਹਫਤਾ ਵਸੂਲੀ  ਜਾਂ ਮਹੀਨਾ ਵਸੂਲੀ ਦੀ ਡਿਮਾਂਡ ਸਰਕਾਰ ਦਾ ਆਕਾਵਾਂ ਵਲੋ ਸ਼ੁਰੂ ਹੋ ਗਈ।ਜਿਥੋਂ ਆਕਾਵਾਂ ਨੂੰ ਹਫਤਾ ਜਾਂ। ਮਹੀਨਾ ਵਸੂਲੀ ਨਹੀਂ ਹੁੰਦੀ ਉੱਥੇ ਫੇਰ ਇਸ ਤਰ੍ਹਾਂ ਦੀ ਕਾਰਵਾਈ ਕਰ ਗਰੀਬਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।ਬੈਂਸ ਨੇ ਕਿਹਾ ਕਿ ਲੋਕਇਨਸਾਫ ਪਾਰਟੀ ਕਿਸੇ ਗਰੀਬ ਨਾਲ ਧੱਕਾ ਬਰਦਾਸ਼ ਨਹੀਂ ਕਰੇਗੀ ਉਨ੍ਹਾਂ  ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੱਤਾਧਾਰੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਉਹ ਕਾਨੂੰਨ ਨੂੰ ਛਿੱਕੇ ਦੇ ਨਾ ਟੰਗਣ ਨਹੀਂ ਤਾਂ ਉਹਨਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ  ਕਿਉ ਕਿ ਗਰੀਬਾਂ ਦੇ ਹਿਤਾਂ ਦੀ ਰਖਵਾਲੀ ਲੋਕ ਇਨਸਾਫ਼ ਪਾਰਟੀ ਹਰ ਵੇਲੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਉਹ ਕਰਦੀ ਰਹੇਗੀ।ਇਸ  ਮੌਕੇ ਜਤਿੰਦਰ ਕੁਮਾਰ,ਸ਼ਾਮ ਲਾਲ,ਅੰਕਿਤ ਕੁਮਾਰ,ਰੋਹਿਤ ਬਿਰਲਾ, ਲਾਡੀ,ਮੁੰਨਾ,ਸ਼ਮਸ਼ੇਦ ਅਲੀ,ਰਵੀ ਕੁਮਾਰ,ਬਬਲੂ,ਭਜਨ ਲਾਲ,ਗੱਬਰ, ਮੁਗਲੇ ਆਜਮ,ਅਮਿਤ ਕੁਮਾਰ,ਸੰਤੋਸ਼, ਸੰਜੇ,ਰਾਮ ਪਰਵੇਸ਼ ਆਦਿ ਮੌਜੂਦ ਸਨ।

Leave a Reply

Your email address will not be published. Required fields are marked *