- ਇੰਡਸਟਰੀ ਦੇ ਕਫ਼ਨ ਵਿੱਚ ਹੋਵੇਗਾ ਕਿੱਲ ਸਾਬਤ:ਬੈਂਸ
DMT : ਲੁਧਿਆਣਾ : (02 ਅਪ੍ਰੈਲ 2023) : – ਪੰਜਾਬ ’ਚ ਉਦਯੋਗਾਂ ’ਤੇ ਪਾਵਰਕਾਮ ਨੇ ਇਕ ਸਰਕੂਲਰ ਜਾਰੀ ਕਰ ਕੇ 10 ਫ਼ੀਸਦੀ ਬਿਜਲੀ ਦੀ ਕੀਮਤ ਵਧਾ ਦਿੱਤੀ ਹੈ। ਜੋ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਦੀ ਇੰਡਸਟਰੀ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗੀ। ਪੰਜਾਬ ਦੀ ਇੰਡਸਟਰੀ ਤਾਂ ਪਹਿਲਾਂ ਹੀ ਲੋੜਵੰਦ ਸੁਵਿਧਾਵਾਂ ਨਾਂ ਮਿਲਣ ਕਰਕੇ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਰਹੀ ਹੈ। ਜਿਹੜੀ ਥੋੜੀ ਬਹੁਤੀ ਇੰਡਸਟਰੀ ਪੰਜਾਬ ਵਿੱਚ ਕੰਮ ਕਰ ਰਹੀ ਹੈ ਉਹ ਵੀ ਆਪ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਦੇ ਬਾਅਦ ਇਥੋਂ ਸ਼ਿਫਟ ਹੋਣ ਲਈ ਮਜ਼ਬੂਰ ਹੋ ਜਾਊਗੀ ਇਹ ਵਿਚਾਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਹੇ।ਉਹਨਾਂ ਕਿਹਾ ਕਿ ਸੀ.ਐਮ ਪੰਜਾਬ ਵੱਲੋਂ ਪੰਜਾਬ ਵਿੱਚ ਨਵੀਂ ਇੰਡਸਟਰੀ ਲਾਉਣ ਦੇ ਕੀਤੇ ਡਰਾਮੇ ਦੀ ਫੂਕ ਨਿਕਲ ਚੁਕੀ ਹੈ। ਪੰਜਾਬ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਸੜਕਾਂ ਦਾ ਮਾੜਾ ਹਾਲ ਹੈ ਸਰਕਾਰੀ ਦਫਤਰਾਂ ਵਿੱਚ ਕਈ ਗੁਣਾਂ ਵੱਧ ਚੁੱਕੀ ਰਿਸ਼ਵਤ ਖੋਰੀ ਤੋਂ ਪਹਿਲਾ ਹੀ ਸਨਅਤਕਾਰ ਪਰੇਸ਼ਾਨੀ ਝੱਲ ਰਹੇ ਹਨ ਦੂਜੇ ਪਾਸੇ ਪੰਜਾਬ ਵਿੱਚ ਵੱਧ ਰਹੇ ਗੈਂਗਸਟਰਾ ਨੇ ਉਹਨਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ।ਅਤੇ ਸੀ.ਐਮ ਵਲੋ ਸਾਡਾ ਕੰਮ ਬੋਲਦਾ ਦੇ ਸਾਰੇ ਪੰਜਾਬ ਵਿੱਚ ਪੋਸਟਰ ਲਗਾਏ ਜਾ ਰਹੇ ਹਨ।ਬੈਂਸ ਨੇ ਕਿਹਾ ਕਿ ਉਦਯੋਗਾਂ ’ਤੇ 10 ਫ਼ੀਸਦੀ ਬਿਜਲੀ ਦੇ ਮੁੱਲ ਵਧਾਉਣ ਅਤੇ ਨਵੇਂ ਉਦਯੋਗਾਂ ’ਤੇ 5 ਫ਼ੀਸਦੀ ਪ੍ਰਤੀ ਯੂਨਿਟ ਹੀ ਰੱਖਣਾ ਅਤੇ ਅਲੱਗ ਤੋਂ ਇਲੈਕਟ੍ਰੀਸਿਟੀ ਡਿਊਟੀ ’ਚ ਛੋਟ ਦਾ ਮਤਲਬ ਹੋਵੇਗਾ ਨਵੇਂ ਉਦਯੋਗ ਲਾਉਣ ਲਈ ਪੁਰਾਣੇ ਉਦਯੋਗਾਂ ਨੂੰ ਬੰਦ ਕਰਨਾ, ਕਿਉਂਕਿ ਨਵੇਂ ਉਦਯੋਗਾਂ ਨੂੰ ਜਦੋਂ ਪੁਰਾਣੇ ਉਦਯੋਗਾਂ ਦੇ ਮੁਕਾਬਲੇ 20 ਫ਼ੀਸਦੀ ਬਿਜਲੀ ਸਸਤੀ ਮਿਲੇਗੀ ਤਾਂ ਪੁਰਾਣੇ ਉਦਯੋਗ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਬੰਦ ਹੋ ਜਾਣਗੇ।ਬੈਂਸ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੀ ਪੁਰਾਣੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਨਵੀਂ ਇੰਡਸਟਰੀ ਲਾਉਣ ਦੀ ਆੜ੍ਹ ਵਿੱਚ ਰੋਲਣ ਤੇ ਲੱਗੀ ਹੋਈ ਹੈ।ਜੋਂ ਲੋਕ ਇਨਸਾਫ਼ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।