13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ 

Ludhiana Punjabi
  • ਰਾਮਪੁਰ  ਕਲੱਬ ਸੈਮੀ ਫਾਈਨਲ ਵਿੱਚ , ਜਰਖੜ ਅਕੈਡਮੀ ਅਤੇ ਤੇਂਗ ਕੁਆਟਰ ਫਾਈਨਲ ਵਿੱਚ ਪੁੱਜੇ , 

DMT : ਲੁਧਿਆਣਾ : (22 ਮਈ 2023) : – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ  ਲੀਗ ਮੈਚਾਂ ਦੇ ਆਖਰੀ ਗੇੜ ਵਿੱਚ ਸੀਨੀਅਰ ਵਰਗ ਵਿੱਚ ਜਿੱਥੇ ਨੀਟਾ ਕਲੱਬ ਰਾਮਪੁਰ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਏਕ ਨੂਰ ਅਕੈਡਮੀ ਤੇਂਗ, ਜਰਖੜ ਅਕੈਡਮੀ ਨੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾਇਆ ਹੈ। ਜਦਕਿ   ਜੂਨੀਅਰ ਵਰਗ ਵਿੱਚ ਵੀ ਜਰਖੜ ਅਕੈਡਮੀ ਅਤੇ ਏਕ ਨੂਰ ਅਕੈਡਮੀ ਨੇ ਵੀ ਆਖਰੀ 8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

  ਸੀਨੀਅਰ ਵਰਗ ਵਿਚ ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ਵਿੱਚ  ਵਿੱਚ ਜਰਖੜ ਅਕੈਡਮੀ ਯੰਗ ਕਲੱਬ ਉਟਾਲਾ ਤੋਂ 5-3 ਗੋਲਾਂ ਤੇ ਜੇਤੂ ਰਹੀ।  ਜਰਖੜ ਕਲੱਬ ਦਾ ਗੋਲ ਕੀਪਰ ਦਵਿੰਦਰ ਸਿੰਘ ਬੰਟੀ  ਨੇ  ” ਮੈਨ ਆਫ਼ ਦਾ ਮੈਚ ” ਦਾ ਖਿਤਾਬ ਜਿੱਤਿਆ। ਜਦ ਕਿ ਦੂਸਰੇ ਮੁਕਾਬਲੇ ਵਿੱਚ ਨੀਟਾ ਕਲੱਬ ਰਾਮਪੁਰ ਆਪਣੀਂ ਤੀਸਰੀ ਜਿੱਤ ਹਾਸਲ ਕਰਦਿਆਂ ਏਕ ਨੂਰ ਅਕੈਡਮੀ  ਨੂੰ ਇੱਕ ਤਰਫ਼ਾ ਮੁਕਾਬਲੇ ਚ 6-1 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਮਿਲਖ਼ਾ ਸਿੰਘ ਮੈਨ ਆਫ਼ ਦਾ ਮੈਚ ਬਣਿਆ । ਜੂਨੀਅਰ ਵਰਗ ਦੇ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ  ਅਕੈਡਮੀ  9-0 ਨਾਲ,

ਦੂਜਾ ਮੈਚ ਵਿੱਚ ਤੇਂਗ਼ ਅਕੈਡਮੀ ਨੇ ਰਾਮਪੁਰ ਸੈਂਟਰ  ਨੂੰ  7-0 ਨਾਲ ਹਰਾਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

                       ਅੱਜ ਦੇ ਮੈਚਾਂ ਦੀ ਸਮਾਪਤੀ ਬਾਅਦ ਰਾਮਪੁਰ ਕਲੱਬ ਨੇ 3 ਜਿੱਤਾ ਨਾਲ 13 ਅੰਕਾ ਨਾਲ ਪੂਲ ਵਿੱਚ  ਪਹਿਲਾਂ ਸਥਾਨ, ਜਰਖੜ ਅਕੈਡਮੀ ਨੇ 11ਅੰਕਾਂ ਨਾਲ ਦੂਸਰਾ, ਤੇਂਗ ਕਲੱਬ ਨੇ 6 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। 

                     ਅੱਜ ਦੇ ਮੈਚਾਂ ਦੌਰਾਨ  ਹਰਵਿੰਦਰ ਸਿੰਘ ਬਾਜਵਾ ਡੀਐਸਪੀ, ਐਡਵੋਕੇਟ ਭੁਪਿੰਦਰ ਸਿੰਘ ਸਿੱਧੂ , ਮਨਦੀਪ ਸਿੰਘ ਖੰਨਾ , ਪਰਮਜੀਤ ਸਿੰਘ ਨੀਟੂ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ।  ਇਸ ਮੌਕੇ ਪਰਮਜੀਤ ਸਿੰਘ ਨੀਟੂ ਨੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਗੁਰਸਿਫਤ ਸਿੰਘ ਬਾਜਵਾ, ਮਨਿਦਰ ਖੰਨਾ, ਅਜੀਤ ਸਿੰਘ ਲਾਦੀਆਂ ,ਰਣਜੀਤ ਸਿੰਘ ਕਲਸੀ,ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ,  ਬੂਟਾ ਸਿੰਘ ਸਿੱਧੂ ਦੋਰਾਹਾ, ਪਹਿਲਵਾਨ ਹਰਮੇਲ ਸਿੰਘ ਕਾਲਾ , ਸਾਹਿਬਜੀਤ ਸਿੰਘ ਜਰਖੜ ,  ਕੋਚ ਹਰਮਿੰਦਰ ਪਾਲ ਸਿੰਘ, ਗੁਰਤੇਜ ਸਿੰਘ ਬੋਰਹਾਈ , ਗੁਰਸਤਿੰਦਰ ਸਿੰਘ ਪਰਗਟ , ਦਲਵੀਰ ਸਿੰਘ ਜਰਖੜ, ਬਾਬਾ ਰੁਲਦਾ ਸਿੰਘ,  ਪ੍ਰੇਮ ਸਿੰਘ ਰਾਮਪੁਰ, ਰਵਿੰਦਰ ਸਿੰਘ ਘਵੱਦੀ, ਮਨਜੀਤ ਸਿੰਘ ਡਾਂਗੋਰਾ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ।    ਅਗਲੇ ਗੇੜ ਦੇ ਮੁਕਾਬਲੇ  25 ਤੋਂ 28 ਮਈ ਨੂੰ ਹੋਣਗੇ। ਸੀਨੀਅਰ ਵਰਗ ਵਿੱਚ 25 ਮਈ ਨੂੰ ਕੁਆਟਰ ਫਾਈਨਲ ਮੁਕਾਬਲੇ ਜਰਖੜ ਅਕੈਡਮੀ ਬਨਾਮ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਵਿੱਚਕਾਰ ਮੈਚ ਸ਼ਾਮ 6 ਵਜੇ, ਦੂਜਾ ਮੈਚ ਕਿਲ੍ਹਾ ਰਾਇਪੁਰ ਬਨਾਮ ਏਕ ਨੂਰ ਅਕੈਡਮੀ ਤੇਂਗ ਦੇ ਵਿਚਕਾਰ ਮੈਚ ਸ਼ਾਮ 7ਵਜੇ ਖੇਡਿਆ ਜਾਵੇਗਾ।

ਜਦਕਿ  ਸਬ ਜੂਨੀਅਰ ਵਰਗ ਦੇ ਕੁਆਟਰ ਫਾਈਨਲ ਮੈਚਾਂ 

ਜੌ 26 ਮਈ ਨੂੰ ਖੇਡੇ ਜਾਣਗੇ। ਓਨਾ ਵਿੱਚ 

ਪਹਿਲਾ ਮੈਚ- ਏਕ ਨੂਰ ਅਕੈਡਮੀ ਤੇਂਗ਼ ਬਨਾਮ ਘਵੱਦੀ ਸਕੂਲ 6ਵਜੇ

ਦੂਜਾ ਮੈਚ –, ਜਰਖੜ ਅਕੈਡਮੀ ਬਨਾਮ ਕਿਲ੍ਹਾ ਰਾਇਪੁਰ ਸਕੂਲ 6:45

ਤੀਜਾ ਮੈਚ -, ਗੁਰੂ ਤੇਗ਼ ਬਹਾਦਰ ਅਕੈਡਮੀ    ਚਚਰਾੜੀ  ਬਨਾਮ ਸੰਤ ਕ੍ਰਿਪਾਲ ਦਾਸ ਅਕੈਡਮੀ ਹੇਰਾਂ 7:30 ,ਵਜੇ

ਚੋਥਾ ਮੈਚ ——, ਨਨਕਾਣਾ ਸਾਹਿਬ ਰਾਮਪੁਰ ਛੰਨਾਂ ਬਨਾਮ HTC ਰਾਮਪੁਰ 8:15 ,, ਵਜ਼ੇ ਰਾਤ ਖੇਡਿਆ ਜਾਵੇਗਾ।

Leave a Reply

Your email address will not be published. Required fields are marked *