ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ

ਨਸ਼ਿਆਂ ਤੇ ਜੁਰਮ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਲੋਕ ਪੁਲਿਸ ਨੂੰ ਸਹਿਯੋਗ ਦੇਣ-ਐਸ.ਐਸ.ਪੀ. ਭੁੱਲਰ DMT : ਪਟਿਆਲਾ : (14 ਅਕਤੂਬਰ 2021): – ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਨਵੇਂ ਐਸ.ਐਸ.ਪੀ. ਵਜੋਂ ਤਾਇਨਾਤ ਕੀਤੇ ਗਏ 2007 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ. ਭੁੱਲਰ […]

ਅੱਗੇ ਪੜ੍ਹੇ

ਖੇਤੀਬਾੜੀ ਵਿਭਾਗ ਨੇ ਪਿੰਡ ਜੱਸੋਵਾਲ ਤੇ ਰੌਂਗਲਾ ਵਿਖੇ ਲਗਾਏ ਕਿਸਾਨ ਜਾਗਰੂਕਤਾ ਕੈਂਪ

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਸਿਹਤ ਅਤੇ ਵਾਤਾਵਰਣ ਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਕੀਤਾ ਜਾਗਰੂਕ DMT : ਪਟਿਆਲਾ : (14 ਅਕਤੂਬਰ 2021): – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਟਿਆਲਾ ਦੇ ਪਿੰਡ ਜੱਸੋਵਾਲ ਤੇ ਰੌਂਗਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ ਤੇ ਕਿਸਾਨਾਂ ਨੂੰ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ […]

ਅੱਗੇ ਪੜ੍ਹੇ

ਮਹੇਸ਼ਇੰਦਰ ਸਿੰਘ ਗਰੇਵਾਲ ਆਪਣੀ ਯਕੀਨੀ ਹਾਰ ਨੂੰ ਸਾਹਮਣੇ ਦੇਖ ਕੇ ਬੁਖਲਾ ਚੁੱਕੇ ਹਨ -ਰੇਸ਼ਮ ਸੱਗੂ

DMT : ਲੁਧਿਆਣਾ : (14 ਅਕਤੂਬਰ 2021): – ਪੰਜਾਬ ਕਾਂਗਰਸ ਦੇ ਓਬੀਸੀ ਵਿਭਾਗ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦੀ 2022 ਵਿਧਾਨ ਸਭਾ ਚੋਣਾਂ ਚ ਹਾਰ ਯਕੀਨੀ ਹੈ। ਗਰੇਵਾਲ ਆਪਣੀ ਯਕੀਨੀ ਹਾਰ ਨੂੰ ਸਾਹਮਣੇ ਦੇਖ ਕੇ ਬੌਖਲਾ ਚੁੱਕੇ ਹਨ।ਇਸ ਲਈ ਗਰੇਵਾਲ ਕਾਂਗਰਸੀ ਆਗੂਆਂ ਦੇ ਖਿਲਾਫ ਬੇਤੁਕੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਸੱਚਾਈ ਤਾਂ ਇਹ ਹੈ ਕਿ ਉਹ ਆਪਣਾ ਜਨ ਆਧਾਰ ਖੋ ਚੁੱਕੇ ਹਨ। ਸੱਗੂ ਨੇ ਦਾਅਵਾ ਕੀਤਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਮੰਤਰੀ ਭਾਰਤ ਭੂਸ਼ਣ ਆਸ਼ੂ , ਕੌਸ਼ਲ ਮਮਤਾ ਆਸ਼ੂ ਤੇ ਮੇਅਰ ਬਲਕਾਰ ਸਿੰਘ ਸੰਧੂ ਦਿਨ ਰਾਤ ਜੁਟੇ ਹੋਏ ਹਨ। ਸਮਾਰਟ ਸਿਟੀ ਦੇ ਤਹਿਤ ਲੁਧਿਆਣਾ ਦੇ ਲੋਕਾਂ ਨੇ ਇਕ ਤੋਂ ਵਧ ਕੇ ਬੁਨਿਆਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਅਕਾਲੀ ਆਗੂਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ ਅਤੇ ਨਾ ਹੀ ਕੁਝ ਕਰਨ ਨੂੰ ਹੈ ।ਉਹ ਪੰਜਾਬ ਵਾਸੀਆਂ ਨੂੰ ਕੇਵਲ ਗੁੰਮਰਾਹ ਹੀ ਕਰ ਸਕਦੇ ਹਨ।

ਅੱਗੇ ਪੜ੍ਹੇ

ਐਨਪੀਐਲ ਨੇ ਨੌਂ ਹੋਰ ਹੋਣਹਾਰ ਲੜਕੀਆਂ ਨੂੰ ਦਿੱਤੀ ਸਕਾਲਰਸ਼ਿਪ

DMT : ਰਾਜਪੁਰਾ (ਪਟਿਆਲਾ) : (14 ਅਕਤੂਬਰ 2021): – ਸਿੱਖਿਆ ਦੁਆਰਾ ਇੱਕ ਸਕਾਰਾਤਮਕ ਤਬਦੀਲੀ ਲਿਆਉਣ ਲਈ, L&T ਦੀ ਮਲਕੀਅਤ ਵਾਲੀ  ਨਾਭਾ ਪਾਵਰ ਲਿਮਟਿਡ, ਜੋ ਰਾਜਪੁਰਾ ਵਿਖੇ  2×700 ਮੈਗਾਵਾਟ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ ਨੇ ਪਲਾਂਟ ਦੇ ਨਾਲ ਲੱਗਦੇ ਪਿੰਡਾਂ ਦੀਆਂ ਨੌਂ ਹੋਰ ਹੋਣਹਾਰ ਲੜਕੀਆਂ ਨੂੰ ਮੈਰਿਟ-ਕਮ-ਲੋੜ-ਅਧਾਰਤ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ। ਇਹ ਪ੍ਰੋਗਰਾਮ ਸਭ ਤੋਂ ਪਹਿਲਾਂ 2020 ਵਿੱਚ ਕੰਪਨੀ ਦੇ ਸੀਐਸਆਰ ਉਪਰਾਲਿਆਂ ਦੇ ਅਧੀਨ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਪਲਾਂਟ ਦੇ ਨਾਲ ਲਗਦੇ 49 ਪਿੰਡਾਂ ਦੀਆਂ ਲੜਕੀਆਂ ਲਈ ਖੁੱਲ੍ਹਾ ਹੈ।  ਇਸਦਾ ਉਦੇਸ਼ ਲੜਕੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਅਤੇ ਕਰੀਅਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਨਾਭਾ ਪਾਵਰ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਐਸ.ਕੇ. ਨਾਰੰਗ ਨੇ ਕਿਹਾ, “ਸਿੱਖਿਆ ਸਮਾਜਕ ਪਰਿਵਰਤਨ ਲਈ ਪ੍ਰੇਰਕ ਸ਼ਕਤੀ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਅਸਲ ਸਮਰੱਥਾ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ। ਵਿਦਿਆਰਥਣਾਂ ਦੁਆਰਾ ਪ੍ਰਾਪਤ ਕੀਤੇ ਗਏ ਹੁਨਰ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਵਿਚ ਓਹਨਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਕਰਦਾ ਹੈ । ਇਸ ਲਈ ਨਾਭਾ ਪਾਵਰ ਦ੍ਵਾਰਾ ਦਿੱਤੀ ਸਕਾਲਰਸ਼ਿਪ ਰਹੀ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇ। ” 2020 ਵਿਚ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਇਨ੍ਹਾਂ ਪਿੰਡਾਂ ਦੀਆਂ ਬਹੁਤ ਸਾਰੀਆਂ ਲੜਕੀਆਂ ਨੂੰ ਲਾਭ ਪ੍ਰਾਪਤ ਹੋਇਆ ਹੈ। ਪਿਛਲੇ ਸਾਲ, ਨਾਭਾ ਪਾਵਰ ਨੇ 10 ਹੋਣਹਾਰ ਲੜਕੀਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾਈ ਹੈ। ਜੋ ਇਸ ਸਮੇਂ ਇੱਕ ਨਾਮਵਰ ਪ੍ਰਾਈਵੇਟ ਸੰਸਥਾ ਵਿੱਚ ਤਿੰਨ ਸਾਲਾਂ ਦਾ ਜਨਰਲ ਨਰਸਿੰਗ ਅਤੇ ਦਾਈ ਦਾ ਕੋਰਸ ਕਰ ਰਹੀਆਂ ਹਨ ਅਤੇ ਉੱਜਵਲ ਭਵਿੱਖ ਲਈ ਤਿਆਰ ਹੋ ਰਹੀਆਂ ਹਨ। ਇਸ ਸਾਲ ਵੀ, ਨਾਭਾ ਪਾਵਰ ਨੇ ਪਟਿਆਲਾ ਜ਼ਿਲ੍ਹੇ ਦੇ ਇੱਕ ਨਾਮਵਰ ਪ੍ਰਾਈਵੇਟ ਇੰਸਟੀਟਿਊਟ ਵਿੱਚ ਜਨਰਲ ਨਰਸਿੰਗ ਅਤੇ ਦਾਈ ਦਾ ਕੋਰਸ ਕਰਨ ਲਈ ਨਿਮਰ ਪਿਛੋਕੜ ਤੋਂ ਆਉਣ ਵਾਲੀਆਂ ਨੌਂ ਹੋਣਹਾਰ ਲੜਕੀਆਂ ਨੂੰ ਚੁਣਿਆ ਹੈ। ਇਹ ਪ੍ਰੋਗਰਾਮ 1.5 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨੀ ਵਾਲੇ ਪਰਿਵਾਰ ਦੀ ਲੜਕੀਆਂ ਦੀ ਸਹਾਇਤਾ ਕਰਦਾ ਹੈ। ਇਹ ਸਕਾਲਰਸ਼ਿਪ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਂਦੀ ਹੈ ਜੋ 10+2 ਦੀ ਪ੍ਰੀਖਿਆ ਵਿੱਚ ਘਟ ਤੋਂ ਘਟ 75 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੀਆਂ ਹਨ । ਇਹ ਨਰਸਿੰਗ ਵਰਗੇ ਕਿੱਤਾਮੁਖੀ ਕੋਰਸ ਕਰਨ ਲਈ ਲੜਕੀਆਂ ਦੀ ਵਿੱਤੀ ਸਹਾਇਤਾ ਕਰਦੀ ਹੈ। ਕੁੜੀਆਂ ਦੀ ਚੋਣ ਸਖਤੀ ਨਾਲ ਮੈਰਿਟ ਅਤੇ ਚੋਣ ਪ੍ਰਕਿਰਿਆ ਦੇ ਅਧਾਰ ਤੇ ਕੀਤੀ ਜਾਂਦੀ ਹੈ ਜਿਸ ਵਿੱਚ ਲਿਖਤੀ ਪ੍ਰੀਖਿਆਵਾਂ ਅਤੇ ਇੰਟਰਵੀਊ ਸ਼ਾਮਲ ਹੁੰਦੇ ਹਨ। ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਹੁਨਰ ਵਿਕਾਸ ਦੇ ਨਾਲ ਨਾਲ ਸੰਪੂਰਨ ਵਿਕਾਸ ਨੂੰ ਸੁਨਿਸ਼ਚਤ  ਕਰਦਾ ਹੈ, ਜਿਸ ਦੌਰਾਨ ਵਿਦਿਆਰਥਣਾ ਦੇ ਤਿੰਨ ਸਾਲ ਦੀ ਪੜ੍ਹਾਈ ਦਾ ਸਾਰਾ ਖਰਚ ਨਾਭਾ ਪਾਵਰ ਦ੍ਵਾਰਾ ਚੁਕਿਆ ਜਾਂਦਾ ਹੈ।

ਅੱਗੇ ਪੜ੍ਹੇ

ਪ੍ਰਸ਼ਾਸਨ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਤਿਆਰ

DMT : ਲੁਧਿਆਣਾ : (14 ਅਕਤੂਬਰ 2021): – ਜਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਰੋਜਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ […]

ਅੱਗੇ ਪੜ੍ਹੇ

ਕਿਸਾਨਾਂ ਨੂੰ ਡੀ ਏ ਪੀ ਦੀ ਨਿਵਿਘਨ ਸਪਲਾਈ ਮੁਹੱਈਆ ਕਰਵਾਈ ਜਾਵੇ – ਡਾ: ਅਮਰ ਸਿੰਘ

 ਸੰਸਦ ਮੈਂਬਰ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਡੀ ਏ ਪੀ ਕਮੀ ਨੂੰ ਪੂਰਾ ਕਰਨ ਲਈ ਕੇਂਦਰੀ ਮੰਤਰੀ ਨਾਲ ਮੁਲਾਕਾਤ DMT : ਖੰਨਾ : (14 ਅਕਤੂਬਰ 2021): – ਡਾ: ਅਮਰ ਸਿੰਘ ਐਮਪੀ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖਾਦ ਅਤੇ ਸਿਹਤ ਮੰਤਰੀ ਮਨਸੁਖ ਮੰਡਵੀਆ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਅਤੇ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਕਿਸਾਨਾਂ ਨੂੰ ਡੀਏਪੀ ਦੀ ਘਾਟ ਬਾਰੇ ਦੱਸਿਆ। ਉਨ੍ਹਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਡੀਏਪੀ ਦੀ ਲੋੜੀਂਦੀ ਸਪਲਾਈ ਜਾਰੀ ਕੀਤੀ ਜਾਵੇ ਕਿਉਂਕਿ ਕਿਸਾਨਾਂ ਨੂੰ ਇਸ ਦੀ ਤੁਰੰਤ ਲੋੜ ਹੈ।  ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਯੂਰੀਆ ਸਪਲਾਈ ਨੂੰ ਲੈ ਕੇ ਮੁਸ਼ਕਲ ਸੀ ਅਤੇ ਹੁਣ ਉਨ੍ਹਾਂ ਨੂੰ ਡੀਏਪੀ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਖੀਰ ਵਿੱਚ, ਡਾ: ਅਮਰ ਸਿੰਘ ਨੇ ਮੰਤਰੀ ਨੂੰ ਕਿਹਾ ਕਿ ਜੇਕਰ ਛੇਤੀ ਹੱਲ ਨਾ ਕੀਤਾ ਗਿਆ ਤਾਂ ਛੋਟੇ ਅਤੇ ਸੀਮਾਂਤ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਅਤੇ ਖਾਦ ਮੰਤਰਾਲੇ ਅਤੇ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹ ਸੁਨਿਸ਼ਚਿਤ ਕਰੇ ਕਿ ਛੋਟੇ ਕਿਸਾਨਾਂ ਨੂੰ ਖਾਦ ਦਾ ਆਪਣਾ ਹਿੱਸਾ ਵਾਜਬ ਕੀਮਤ ਅਤੇ ਸਹੀ ਸਮੇਂ ਤੇ ਮਿਲੇ। ਕੇਂਦਰੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਲਈ ਸਹੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਅੱਗੇ ਪੜ੍ਹੇ

ਸਵਤੰਤਰਤਾ ਸੈਨਾਨੀ ਰਜਿੰਦਰ ਪਾਲ ਸਿਆਲ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਸੰਪਨ

ਉੱਘੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਵੱਲੋਂ ਨਮ ਅੱਖਾਂ ਨਾਲ ਦਿੱਤੀ ਗਈ ਸਰਧਾਂਜਲੀ DMT : ਲੁਧਿਆਣਾ : (14 ਅਕਤੂਬਰ 2021): – ਸਵਤੰਤਰਤਾ ਸੈਨਾਨੀ ਸ੍ਰੀ ਰਜਿੰਦਰ ਪਾਲ ਸਿਆਲ ਦਾ ਅੰਤਿਮ ਸਸਕਾਰ ਅੱਜ ਸਥਾਨਕ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਪਨ ਹੋਇਆ। ਸ੍ਰੀ ਸਿਆਲ ਦੀ ਅੰਤਿਮ ਯਾਤਰਾ ਮੌਕੇ ਸ਼ਹਿਰ ਦੀਆਂ ਉੱਘੀਆਂ ਸਖ਼ਸ਼ੀਅਤਾਂ ਵੱਲੋਂ ਸਮੂਲੀਅਤ ਕੀਤੀ ਗਈ। ਉਨ੍ਹਾਂ ਦੀ […]

ਅੱਗੇ ਪੜ੍ਹੇ

ਭਾਰਤ ਸਰਕਾਰ ਦੇ 100 ਕਰੋੜ ਕੋਵਿਡ ਟੀਕਾਕਰਨ ਮੌਕੇ, ਸਿਹਤ ਵਿਭਾਗ ਵੱਲੋਂ ਸੈਮੀਨਾਰ ਆਯੋਜਿਤ

DMT : ਲੁਧਿਆਣਾ : (14 ਅਕਤੂਬਰ 2021): – ਭਾਰਤ ਸਰਕਾਰ ਵੱਲੋ 100 ਕਰੋੜ ਕੋਵਿਡ ਵੈਕਸੀਨ ਦਾ ਟੀਕਾ ਪੂਰਾ ਹੋਣ ‘ਤੇ ਅੱਜ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਨਾਲ-ਨਾਲ  ਸਿਵਲ ਹਸਪਤਾਲ ਵਿਖੇ ਇਕ ਵਿਸ਼ੇਸ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਰਾਊਂ  ਡਾ. ਨਯਨ ਜੱਸਲ ਅਤੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਕੋਵਿਡ […]

ਅੱਗੇ ਪੜ੍ਹੇ

ਮਗਨਰੇਗਾ ਸਕੀਮ ਅਧੀਨ ਜੀ.ਆਈ.ਐਸ.ਪਲਾਨਿੰਗ ਮੁਹਿੰਮ ਆਯੋਜਿਤ

8 ਤੋਂ 12 ਅਕਤੂਬਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਮਗਨਰੇਗਾ ਲੇਬਰ ਨੂੰ ਕੀਤਾ ਜਾਗਰੂਕ DMT : ਲੁਧਿਆਣਾ : (14 ਅਕਤੂਬਰ 2021): – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗੁਵਾਈ ਵਿੱਚ, ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਭਾਰਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੇਂਡੂ […]

ਅੱਗੇ ਪੜ੍ਹੇ

ਕੇਜਰੀਵਾਲ ਪਾਣੀਆ ਦੀ ਕੀਮਤ ਦੇਣ ਤੇ ਮਜੀਠੀਏ ਨੂੰ ਅੰਦਰ ਕਰਨ ਦੇ ਵਾਅਦੇ ਤੋਂ ਭੱਜੇ: ਬੈਂਸ

ਕਿਹਾ ਵਪਾਰੀਆ ਨਾਲ ਕੀਤੇ ਝੂਠ ਦੀ ਪਟਾਰੀ ਵਾਰਡ ਨੰ 38 ‘ਚ ਲੋਕ ਇਨਸਾਫ ਪਾਰਟੀ ਦੀ ਹੋਈ ਅਹਿਮ ਮੀਟਿੰਗ DMT : ਲੁਧਿਆਣਾ : (14 ਅਕਤੂਬਰ 2021): – ਕੇਜਰੀਵਾਲ ਵੱਲੋਂ ਪੰਜਾਬ ਦੇ ਜਿਲਾ ਜਲੰਧਰ ਵਿਚ ਪਹੁੰਚ ਕੇ ਵਪਾਰੀਆ ਅਤੇ ਕਾਰੋਬਾਰੀਆ ਦੇ ਨਾਲ ਕੀਤੇ ਗਏ 10 ਵਾਅਦਿਆ ਤੇ ਆਪਣੀ ਪ੍ਰਤੀਕਿਿਰਆ ਜ਼ਾਹਰ ਕਰਦੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ […]

ਅੱਗੇ ਪੜ੍ਹੇ