26 ਮਾਰਚ ਨੂੰ ਪੰਜਾਬੀ ਭਵਨ ਵਿਖੇ 7ਵੇਂ  ਕਵਿਤਾ ਕੁੰਭ ਵਿੱਚ 52 ਨਵੇਂ ਸਿਰਜਕ ਕਵਿਤਾਵਾਂ ਸੁਣਾਉਣਗੇ।

Ludhiana Punjabi
  • ਮਨ ਮਾਨ ਦੀ ਗ਼ਜ਼ਲ ਪੁਸਤਕ “ਰਾਵੀ ਦੀ ਰੀਝ” ਨੂੰ  ਸਃ ਲਖਬੀਰ ਸਿੰਘ ਜੱਸੀ  ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ

DMT : ਲੁਧਿਆਣਾ : (24 ਮਾਰਚ 2023) : – ਅਦਾਰਾ ਸ਼ਬਦਜੋਤ ਵੱਲੋਂ 26ਮਾਰਚ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਪੰਜਾਬ ਆਰਟਸ ਕੌਂਸਲ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਹੋਵੇਗਾ ਜਿਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ 52 ਨਵੇਂ ਕਾਵਿ ਸਿਰਜਕ  ਆਪੋ ਆਪਣਾ ਕਲਾਮ ਪੇਸ਼ ਕਰਨਗੇ।

ਇਹ ਜਾਣਕਾਰੀ ਦੇਂਦਿਆਂ ਇਸ ਕਵਿਤਾ ਕੁੰਭ ਦੇ ਪ੍ਰਬੰਧਕਾਂ ਚੋਂ ਪ੍ਰਭਜੋਤ ਸੋਹੀ ਤੇ ਪਾਲੀ ਖਾਦਿਮ ਨੇ ਦੱਸਿਆ ਕਿ ਇਸ ਵਾਰ ਚੌਥਾ ਲਖਵੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨਵੀ ਸ਼ਾਇਰਾ ਮਨ ਮਾਨ ਦੇ ਗ਼ਜ਼ਲ ਸੰਗ੍ਰਹਿ ” ਰਾਵੀ ਦੀ ਰੀਝ” ਨੂੰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਃ ਲਖਵੀਰ ਸਿੰਘ ਜੱਸੀ, ਸਾਡੇ ਸਹਿਯੋਗੀ ਪ੍ਰਬੰਧਕ ਰਵਿੰਦਰ  ਰਵੀ ਦੇ ਪਿਤਾ ਜੀ ਸਨ। ਸਃ ਜੱਸੀ  ਨਗਰ ਨਿਗਮ ਲੁਧਿਆਣਾ ਵਿੱਚ ਇੰਸਪੈਕਟਰ  ਵਜੋਂ ਕਾਰਜਸ਼ੀਲ ਸਨ ਜਦ ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਈ। ਸਃ ਜੱਸੀ ਸਾਹਿਤ ਤੇ ਸੱਭਿਆਚਾਰ ਦੇ ਸ਼ੁਭ ਚਿੰਤਕ ਤੇ ਸਰਪ੍ਰਸਤ ਸਨ। ਅਤੇ ਉਹਨਾਂ ਦੇ ਸਪੁੱਤਰ ਰਵਿੰਦਰ ਰਵੀ ਨੂੰ ਵੀ ਸਾਹਿਤ ਲਗਨ ਉਹਨਾਂ ਤੋਂ ਹੀ ਲੱਗੀ। ਉਹਨਾਂ ਦੀ ਯਾਦ ਸਦਾ ਰੱਖਣ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ 5100/- ਨਕਦ ਰਾਸ਼ੀ ਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ।
ਕਵਿਤਾ ਕੁੰਭ ਦੇ ਪ੍ਰਬੰਧਕਾਂ ਚੋਂ ਮੀਤ ਅਨਮੋਲ ਤੇ ਰਾਜਦੀਪ ਤੂਰ ਨੇ ਦੱਸਿਆ ਕਿ ਯੁਵਾ ਸਿਰਜਕਾਂ ਦੇ ਮੇਲੇ ਨੂੰ ਸੁਰਜੀਤ ਪਾਤਰ, ਡਾਃ ਲਖਵਿੰਦਰ ਜੌਹਲ ਸਮੇਤ ਅਨੇਕਾਂ ਸਿਰਕੱਢ ਪੰਜਾਬੀ ਲੇਖਕ ਆਸ਼ੀਰਵਾਦ ਦੇਣ ਲਈ ਪੁੱਜ  ਰਹੇ ਹਨ

Leave a Reply

Your email address will not be published. Required fields are marked *