315 ਵਾਂ ਇਤਿਹਾਸਿਕ ਮਿਲਾਪ ਦਿਹਾੜਾ ਸੱਚਖੰਡ ਐਕਸਪ੍ਰੈੱਸ ਰਾਹੀਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਨਾਉਣ ਜਾ ਰਹੇ ਜੱਥੇ ਨੂੰ ਬਲਕਾਰ ਸਿੰਘ ਸੰਧੂ ਸਾਬਕਾ ਮੇਅਰ, ਸਿੰਮੀ ਕੋਆਤਰਾ, ਬਲਦੇਵ ਬਾਵਾ, ਰਾਜੂ ਬਾਜੜਾ, ਅਸ਼ਵਨੀ ਮਹੰਤ, ਐੱਸ.ਕੇ. ਗੁਪਤਾ ਅਤੇ ਛਾਪਾ ਨੇ ਰਵਾਨਾ ਕਰਨ ਦੀ ਰਸਮ ਅਦਾ ਕੀਤੀ

Ludhiana Punjabi
  • 3 ਸਤੰਬਰ ਸਵੇਰੇ ਸੱਚਖੰਡ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਬੰਦਾ ਘਾਟ ਸਾਹਿਬ ਵਿਖੇ ਦੀਵਾਨ ਸਜਣਗੇ, ਸਿੰਘ ਸਾਹਿਬ ਨੂੰ ਆਉਣ ਦਾ ਦਿੱਤਾ ਸੱਦਾ
  • ਬਾਬਾ ਬੰਦਾ ਸਿੰਘ ਬਹਾਦਰ ਜਿਸ ਰਸਤੇ ਸ਼੍ਰੀ ਹਜ਼ੂਰ ਸਾਹਿਬ ਤੋਂ ਚੱਪੜਚਿੜੀ (ਸਰਹਿੰਦ) ਤੱਕ ਆਏ ਉਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ- ਬਾਵਾ

DMT : ਲੁਧਿਆਣਾ : (01 ਸਤੰਬਰ 2023) : – ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ 20 ਵਾਂ ਜੱਥਾ 315 ਵਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਹੋਏ ਇਤਿਹਾਸਿਕ ਮਿਲਾਪ ਦਾ ਦਿਹਾੜਾ ਮਨਾਉਣ ਲਈ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਅਤੇ ਡਾ. ਨਰਿੰਦਰ ਸਿੰਘ ਗਿੱਲ, ਮਨਜੀਤ ਸਿੰਘ ਹੰਬੜਾਂ, ਡਾ. ਸਵਰਾਜ ਸਿੰਘ ਯੂ.ਐੱਸ.ਏ., ਗੁਲਜਿੰਦਰ ਸਿੰਘ ਲੁਹਾਰਾ ਦੀ ਅਗਵਾਈ ‘ਚ ਰਵਾਨਾ ਹੋਇਆ ਜਦ ਕਿ ਰਵਾਨਾ ਕਰਨ ਦੀ ਰਸਮ ਬਲਕਾਰ ਸਿੰਘ ਸੰਧੂ ਸਾਬਕਾ ਮੇਅਰ, ਸਿੰਮੀ ਕੋਆਤਰਾ, ਬਲਦੇਵ ਬਾਵਾ, ਤੇਲੂ ਰਾਮ, ਰਾਜੂ ਬਾਜੜਾ, ਐੱਸ.ਕੇ. ਗੁਪਤਾ, ਅਮਰੀਕ ਘੜਿਆਲ, ਕਰਨੈਲ ਸਿੰਘ ਗਿੱਲ, ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐੱਸ.ਪੀ. ਸਿੰਘ ਓਬਰਾਏ ਵੱਲੋਂ ਜਸਵੰਤ ਸਿੰਘ ਛਾਪਾ, ਬਾਦਲ ਸਿੰਘ ਸਿੱਧੂ, ਅਸ਼ਵਨੀ ਮਹੰਤ, ਪ੍ਰਿੰਸ ਉੱਘੇ ਸਨਅਕਾਰ ਨੇ ਅਦਾ ਕੀਤੀ।
ਇਸ ਸਮੇਂ ਬਲਕਾਰ ਸੰਧੂ ਅਤੇ ਬਲਦੇਵ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਬਾਨੀ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਵਧਾਈ ਦੇ ਪਾਤਰ ਹਨ ਜੋ ਪਿਛਲੇ 19 ਸਾਲ ਤੋਂ ਪਵਿੱਤਰ ਇਤਿਹਾਸਿਕ ਦਿਹਾੜਾ ਮਨਾਉਣ ਲਈ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਜੱਥਾ ਲੈ ਕੇ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਮਿਲਾਪ ਤੋਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਾਲਾ ਛੱਡ ਕੇ ਤਲਵਾਰ ਉਠਾਈ ਅਤੇ ਮੁਗ਼ਲਾਂ ਦੇ 700 ਸਾਲ ਦੇ ਰਾਜ ਦਾ ਖ਼ਾਤਮਾ 2 ਸਾਲ ਅੰਦਰ ਕਰਕੇ ਵਿਲੱਖਣ ਗੌਰਵਮਈ ਇਤਿਹਾਸ ਸਿਰਜਿਆ। ਉਹਨਾਂ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਜੀ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਹਨਾਂ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ (Land to the Tiller) ਕਿ ਹੱਲ ਵਾਹਕ ਹੀ ਜ਼ਮੀਨ ਦਾ ਮਾਲਕ ਹੋਵੇ। ਲੋੜ ਹੈ ਕਿ ਹਰ ਕਿਸਾਨ ਆਪਣੇ ਘਰ ਅੰਦਰ ਬਾਬਾ ਜੀ ਦਾ ਚਿੱਤਰ ਜ਼ਰੂਰ ਲਗਾਉਣ।
ਇਸ ਸਮੇਂ ਬਾਵਾ ਨੇ ਮੰਗ ਕੀਤੀ ਕਿ ਭਾਰਤ ਦੀ ਸਰਕਾਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਜਿਸ ਰਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਪੜਚਿੜੀ (ਸਰਹਿੰਦ) ਤੱਕ ਜੰਗ ਲੜਦੇ ਪਹੁੰਚੇ, ਉਸ ਰਸਤੇ ਦੀ ਨਿਸ਼ਾਨਦੇਹੀ ਕਰਕੇ ਉਸ ਦਾ ਨਾਮ “ਬਾਬਾ ਬੰਦਾ ਸਿੰਘ ਬਹਾਦਰ” ਮਾਰਗ ਰੱਖਿਆ ਜਾਵੇ।
ਇਸ ਸਮੇਂ ਜੱਥੇ ਵਿੱਚ ਨਿਰਮਲ ਸਿੰਘ ਲਾਪਰਾਂ, ਬੇਅੰਤ ਸਿੰਘ ਮੈਨੇਜਰ ਬਿਲਾਸਪੁਰ, ਰਣਜੀਤ ਸਿੰਘ ਸਾਹਨੇਵਾਲ, ਰਜਿੰਦਰ ਸਿੰਘ, ਸਵਰਨ ਸਿੰਘ ਸੰਧੂ, ਜਸਵੰਤ ਸਿੰਘ ਧਾਲੀਵਾਲ, ਜਸਵੰਤ ਸਿੰਘ ਸੰਧੂ, ਰਣਯੋਧ ਸਿੰਘ ਸਰਪੰਚ ਹੰਬੜਾਂ, ਬਲਵੀਰ ਸਿੰਘ ਕਲੇਰ, ਮਨੋਹਰ ਸਿੰਘ ਗਿੱਲ, ਗੁਰਮੀਤ ਸਿੰਘ ਲੁਹਾਰਾ, ਸਾਧੂ ਰਾਮ ਭੱਟਮਾਜਰਾ, ਸ਼ੁਸ਼ੀਲ ਕੁਮਾਰ ਸ਼ੀਲਾ, ਬੀਬੀ ਗੁਰਪ੍ਰੀਤ ਕੌਰ ਬਾਦਲ ਅਤੇ ਕੰਚਨ ਬਾਵਾ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ ਬੀਬੀ ਗੁਰਮੀਤ ਕੌਰ, ਦਵਿੰਦਰ ਸਿੰਘ ਲਾਪਰਾਂ, ਮੋਨੂੰ ਮੁੰਡੀਆ, ਦੀਪਾ ਬਾਵਾ, ਅਰਜਨ ਬਾਵਾ, ਸੰਜੇ ਠਾਕੁਰ, ਸੁਸ਼ੀਲ ਕੁਮਾਰ, ਸੁਰਿੰਦਰ ਕੌਰ ਬਾਵਾ,  ਗੀਤਾ ਬਾਵਾ, ਪੂਜਾ ਬਾਵਾ, ਸਰਬਪਾਲ ਕੌਰ, ਬੀਰਪਾਲ ਕੌਰ, ਕੁਰਫਲ ਮਹੰਤ ਬਰਨਾਲਾ, ਰਾਵਲ ਸਿੰਘ, ਜੋਗਾ ਸਿੰਘ, ਹਰਵਿੰਦਰ ਸਿੰਘ, ਗਗਨੀ ਬਾਵਾ, ਕੈਪਟਨ ਬਲਵੀਰ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਜਗਰੂਪ ਸਿੰਘ, ਹਰਮਨਪ੍ਰੀਤ ਸਿੰਘ, ਸ਼ਿੰਦਰ ਕੌਰ, ਰੁਪਿੰਦਰਜੀਤ ਕੌਰ, ਅਵਨੀਤ ਕੌਰ, ਪਰਮਜੀਤ ਸਿੰਘ, ਸੁਰਜੀਤ ਕੌਰ, ਅਨੀਤਾ, ਅਮਨਜੋਤ ਸਿੰਘ, ਬਲਵੰਤ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ ਸੱਗੂ, ਕਮਲਜੀਤ ਸਿੰਘ ਘੜਿਆਲ, ਕੀਰਤ ਦਿਓਗਣ, ਗੁਰਦੀਪ ਪਨੇਸਰ, ਅਮਰ ਸਿੰਘ ਗਿੱਲ, ਮੇਵਾ ਸਿੰਘ, ਗਗਨਦੀਪ ਕੌਰ, ਜਸਪ੍ਰੀਤ ਸਿੰਘ ਰੁੜਕੀ, ਰਾਮ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *