- ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
DMT : ਲੁਧਿਆਣਾ : (24 ਮਾਰਚ 2023) : – ਭਾਰਤੀ ਜਨਤਾ ਪਾਰਟੀ ਸੂਬੇ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਨਾਲ ਜਗਰਾਉਂ ਪੁਲ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗੁਰਦੀਪ ਸਿੰਘ ਗੋਸ਼ਾ ਨੇ ਬੋਲਦਿਆਂ ਕਿਹਾ 85% ਤੋਂ ਵੱਧ ਸ਼ਹਾਦਤਾ ਪੰਜਾਬ ਵਾਸੀਆਂ ਨੇ ਦੇਸ਼ ਵਾਸਤੇ ਦਿੱਤੀਆਂ ਹਨ। ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ,ਸੁਖਦੇਵ ,ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਸੂਰਮਿਆਂ ਨੇ ਸ਼ਹੀਦੀਆਂ ਇਸ ਕਰਕੇ ਦਿੱਤੀਆਂ ਕਿ ਦੇਸ਼ ਤਰੱਕੀ ਕਰੇ ਭਾਈਚਾਰਕ ਸਾਂਝ ਬਣੀ ਰਹੇ,ਜਿੱਥੇ ਪੰਜਾਬ ਨੂੰ ਗੁਰੂਆਂ ,ਸ਼ਹੀਦਾ ਸਿੰਘਾ, ਸਾਹਿਬਜ਼ਾਦਿਆਂ ਦੀ ਧਰਤੀ ਕਿਹਾ ਜਾਂਦਾ ਹੈ,ਜਿੱਥੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਉਥੇ ਸਮੇਂ ਸਮੇਂ ਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੇ ਤੋੜਨ ਵਾਲਿਆ ਨੂੰ ਮੋੜਵਾਂ ਜਵਾਬ ਦਿੱਤਾ। ਕਿਸੇ ਵਿਚਾਰਾਂ ਨਾਲ ਸਹਿਮਤੀ ਅਸਹਿਮਤੀ ਹੋ ਸਕਦੀ ਹੈ ।ਪਰ ਕਿਸੇ ਧਰਮ ਖਿਲਾਫ਼ ਬੋਲਣ ਦਾ ਕੋਈ ਹੱਕ ਨਹੀਂ। ਅੱਜ ਪੰਜਾਬ ਵਿੱਚ ਗੁੰਡਾਗਰਦੀ , ਨਸ਼ਾ ਕਲਚਰ ,ਗੰਨ ਕਲਚਰ ਚਰਮ ਸੀਮਾ ਤੇ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੇ ਵਿਚਾਰਾਂ ਤੇ ਚੱਲਣ ਦਾ ਪ੍ਰਣ ਕੀਤਾ ਸੀ ਪਰ ਇਸਦੇ ਉਲਟ ਅੱਜ ਪੰਜਾਬ ਦੇ ਹਾਲਾਤ ਚੰਗੇ ਨਹੀਂ ਨਾਲ ਨਾਲ ਨੌਜਵਾਨ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਛੱਡ ਕੇ ਬਾਹਰ ਵੱਲ ਜਾ ਰਹੇ ਹਨ। ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ,ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਸ. ਅਨੂਪ ਸਿੰਘ, ਸ. ਬਲਦੇਵ ਸਿੰਘ, ਤਰਨਦੀਪ ਸਿੰਘ ਸੰਨੀ ਰਾਜਨ ਕੋਹਲੀ ਵਰਿੰਦਰ ਸਿੰਘ ਚਾਵਲਾ ਗੁਰਪ੍ਰੀਤ ਸਿੰਘ ਮੋਨੂੰ ਪ੍ਰਭਜੀਤ ਸਿੰਘ ਚਰਨਪ੍ਰੀਤ ਸਿੰਘ ਅਮਨਪ੍ਰੀਤ ਸਿੰਘ ਗੁਰਪਿੰਦਰ ਸਿੰਘ ਜਗਦੀਸ਼ ਸਿੰਘ ਕਰਨਬੀਰ ਸਿੰਘ ਚਰਨ ਜੀਤ ਅੰਮ੍ਰਿਤਪਾਲ ਸਿੰਘ ਗਗਨਦੀਪ ਸਿੰਘ ਪਰਮਿੰਦਰ ਸਿੰਘ ਸਤਿੰਦਰਪਾਲ ਸਿੰਘ ਲਵਲੀ ਪ੍ਰਭਜੋਤ ਸਿੰਘ ਸਰਬਜੀਤ ਸਿੰਘ ਅਮਰਜੀਤ ਸਿੰਘ ਗੁਰਮੁਖ ਸਿੰਘ ਨਾਮਧਾਰੀ ਅਮਰੀਕ ਸਿੰਘ ਨਿੱਕਾ ਦਲਜੀਤ ਸਿੰਘ ਕੁਲਜੀਤ ਸਿੰਘ ਵਿਸ਼ਾਲ ਲਹੋਟ ਹਰਪ੍ਰੀਤ ਸਿੰਘ ਗੁਰਿੰਦਰਜੀਤ ਸਿੰਘ ਹਰਜੀਤ ਸਿੰਘ ਗੌਰਵ ਕੁਮਾਰ ਸ਼ੁਸ਼ੀਲ ਸ਼ਰਮਾ ਰਾਮ ਸਿੰਘ ਲਖਵੀਰ ਸਿੰਘ ਸਵਾਮੀ ।