Tik Tok ਸਟਾਰ ਦੀ ਗਲਾ ਘੁੱਟ ਕੇ ਕੀਤੀ ਹੱਤਿਆ

Haryana

DMT : ਸੋਨੀਪਤ: (29 ਜੂਨ 2020) : – ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।  ਕੁੰਡਲੀ ਦੇ ਰਹਿਣ ਵਾਲੇ ਆਰਿਫ਼ ‘ਤੇ ਕਤਲ ਦਾ ਇਲਜ਼ਾਮ ਹੈ।

ਦੋਸ਼ੀ ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਸੈਲੂਨ ਵਿਚ ਰੱਖੇ ਬਿਸਤਰੇ ਵਿਚ ਪਾ ਕੇ ਫਰਾਰ ਹੋ ਗਿਆ। ਐਤਵਾਰ ਨੂੰ ਜਦੋਂ ਮ੍ਰਿਤਕ ਦੀ ਭੈਣ ਦੇ ਦੋਸਤ ਨੇ ਬਿਸਤਰਾ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਮ ਦਾ ਸੈਲੂਨ ਚਲਾਉਂਦੀ ਸੀ। ਟਿੱਕ-ਟਾਕ ‘ਤੇ ਉਸ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।

ਸ਼ਿਵਾਨੀ ਦੀ ਭੈਣ ਸ਼ਵੇਤਾ ਦੇ ਅਨੁਸਾਰ 26 ਜੂਨ ਨੂੰ ਆਰਿਫ ਆਪਣੇ ਬਿਊਟੀ ਪਾਰਲਰ ਵਿੱਚ ਸ਼ਿਵਾਨੀ ਨੂੰ ਮਿਲਣ ਆਇਆ ਸੀ। ਸ਼ਿਵਾਨੀ ਨੇ ਹੀ ਸ਼ਵੇਤਾ ਦੇ ਫੋਨ ‘ਤੇ ਇਹ ਗੱਲ ਦੱਸੀ ਸੀ। ਸ਼ਵੇਤਾ ਨੇ ਰਾਤ ਨੂੰ ਮੈਸੇਜ਼ ਕੀਤਾ। ਜਦੋਂ ਸ਼ਿਵਾਨੀ ਉਸ ਰਾਤ ਘਰ ਵਾਪਸ ਨਹੀਂ ਆਈ ਸੀ। ਮੈਸੇਜ਼ ਦੇ ਜਵਾਬ ਵਿੱਚ, ਸ਼ਿਵਾਨੀ ਨੂੰ ਫੋਨ ਤੋਂ ਜਵਾਬ ਮਿਲਿਆ ਕਿ ਉਹ ਹਰਿਦੁਆਰ ਆਈ ਹੈ ਅਤੇ ਮੰਗਲਵਾਰ ਨੂੰ ਵਾਪਸ ਪਰਤੇਗੀ।

ਜਦੋਂ ਭੈਣ ਦੇ ਦੋਸਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੂੰ ਸ਼ਿਵਾਨੀ ਦੀ ਲਾਸ਼ ਮਿਲੀ
ਇਸ ਘਟਨਾ ਤੋਂ ਦੋ ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਬਿਊਟੀ ਪਾਰਲਰ ਖੋਲ੍ਹਿਆ ਤਾਂ ਉਸ ਨੂੰ ਦੁਰਗੰਧ ਆਈ। ਨੀਰਜ ਨੇ ਬਿਊਟੀ ਪਾਰਲਰ ਦੇ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਵਿਚ ਸ਼ਿਵਾਨੀ ਦੀ ਲਾਸ਼ ਮਿਲੀ। ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਰਿਫ਼ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਪੁਲਿਸ ਨੇ ਦੱਸਿਆ ਕਿ ਸੈਲੂਨ ਓਪਰੇਟਰ ਵੱਲੋਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਬਿਸਤਰੇ ਵਿੱਚ ਪਾ ਦਿੱਤਾ ਗਿਆ।  ਪਿਤਾ ਦੇ ਬਿਆਨ ਅਨੁਸਾਰ ਉਸਦੇ ਦੋਸਤ ਖਿਲਾਫ ਬਿਆਨ ਦਰਜ ਕਰ ਲਿਆ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SO:INT

Share:

Leave a Reply

Your email address will not be published. Required fields are marked *