ਖੇਤੀਬਾੜੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸੁਸ਼ੀਲ ਕੁਮਾਰ ਰਿਟਾਇਰਡ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਹੋਈ

Hindi Ludhiana

DMT : ਲੁਧਿਆਣਾ : (04 ਜੁਲਾਈ 2023) : – ਖੇਤੀਬਾੜੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸੁਸ਼ੀਲ ਕੁਮਾਰ ਰਿਟਾਇਰਡ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 50 ਤੋਂ ਵੱਧ ਮੈਂਬਰ ਸ਼ਾਮਲ ਹੋਏ. ਮੀਟਿੰਗ ਵਿਚ ਵਿਸ਼ੇਸ਼ ਸੱਦੇ ਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਸੂਬਾ ਪ੍ਰਧਾਨ ਡਾ: ਐਨ ਕੇ ਕਲਸੀ, ਕੋਰ ਕਮੇਟੀ ਦੇ ਸਪੈਸ਼ਲ ਇੰਨਵਾਇਟੀ ਕਰਤਾਰ ਸਿੰਘ ਪਾਲ, ਚੇਅਰਮੈਨ ਜਰਨੈਲ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਚੰਦਰ ਸ਼ਰਮਾ ਅਤੇ ਵਰਕਿੰਗ ਜਰਨਲ ਸਕੱਤਰ ਬੀ.ਇਸ.ਸੈਣੀ ਸ਼ਾਮਿਲ ਹੋਏ. ਪੈਨਸ਼ਨਰਾਂ ਨੂੰ ਦਰਪੇਸ਼ ਵੱਖ ਵੱਖ ਮੰਗ ਉੱਤੇ ਵਿਚਾਰ ਚਰਚਾ ਕਰਦੇ ਹੋਏ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਮੁਚੇ ਯੂਨਿਟ ਵਲੋਂ ਡਾ: ਐਨ ਕੇ ਕਲਸੀ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮੈਂਬਰਾਂ ਦੀਆ ਮੰਗ ਨੂੰ ਮਨਵਾਉਣ ਲਾਇ ਅਤੇ ਭਰਾਤਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤੋ ਅਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਨਾਲ ਆਪਣੀ ਐਸੋਸੀਏਸ਼ਨ ਦਾ ਇਲਹਾਕਕਰਨ ਲਈ ਅਪੀਲ ਕੀਤੀ. ਯੂਨਿਟ ਦੇ ਸਮੂਹ ਮੈਂਬਰਾਂ ਵਲੋਂ, ਰਾਜ ਪੈਨਸ਼ਨਰਜ਼ ਮਹਾਂ ਸੰਘ ਵਿਚ ਪ੍ਰਗਟਾਏ ਵਿਸ਼ਵਾਸ਼ ਅਤੇ ਕੀਤੀ ਅਪੀਲ ਦੇ ਸਨਮਾਨ ਵਿਚ ਯੂਨਿਟ ਦੇ ਦੋ ਅਹੁਦੇਦਾਰਾਂ ਨੂੰ ਸੂਬਾ ਕਮੇਟੀ ਵਿਚ ਪ੍ਰਤੀਨਿਧਤਾ ਦੇਣ ਲਈ ਡਾ: ਐਨ ਕੇ ਕਲਸੀ ਵਲੋਂ ਮੌਕੇ ਉੱਤੇ ਹੀ ਐਲਾਨ ਕੀਤਾ ਗਿਆ ਜਿਸ ਦਾ ਸਾਰੇ ਹਾਊਸ ਵੱਲੋ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ. ਇਸ ਲਈ ਖੇਤੀਬਾੜੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ, ਯੂਨਿਟ ਦੇ ਦਓ ਅਹੁਦੇਦਾਰਾਂ ਨੂੰ ਹੇਠ ਲਿਖੇ ਅਨੁਸਾਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਸੂਬਾਈ ਕਮੇਟੀ ਵਿਚ ਨਾਮਜ਼ਦ ਕੀਤਾ ਜਾਂਦਾ ਹੈ; –

ਸੁਸ਼ੀਲ ਕੁਮਾਰ ਪ੍ਰਧਾਨ : – ਮੀਤ ਪ੍ਰਧਾਨ, ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ
ਡਾ: ਮਹਿੰਦਰ ਕੁਮਾਰ ਸ਼ਰਧਾ ਜਰਨਲ ਸਕੱਤਰ – ਕਾਰਜਕਾਰੀ ਮੈਂਬਰ, ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ

Leave a Reply

Your email address will not be published. Required fields are marked *