ਪਾਵਰਕੌਮ ਵੱਲੋਂ ਪਾਵਰ ਸਪੋਟਲਾਈਟ ਮੈਗਜ਼ੀਨ ਰਿਲੀਜ਼

Patiala Punjabi

DMT : ਪਟਿਆਲਾ  : (16 ਅਕਤੂਬਰ 2023) : – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 45ਵੇਂ ਆਲ ਇੰਡੀਆ ਇਲੈਕਟੀਸਿਟੀ ਸਪੋਰਟਸ ਕੰਟਰੋਲ ਬੋਰਡ ਐਥਲੈਟਿਕਸ ਮੀਟ ਦੇ ਸਮਾਪਨ ਸਮਾਰੋਹ ਮੌਕੇ ਪਾਵਰ ਸਪੋਟਲਾਈਟ ਸਿਰਲੇਖ ਦੇ ਅਧੀਨ ਇਕ ਮੈਗਜ਼ੀਨ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਉ ਵੱਲੋਂ ਰਿਲੀਜ਼ ਕੀਤਾ ਗਿਆ।

 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਦੇ ਅਧੀਨ ਸਕੱਤਰ ਸ੍ਰੀ ਗੋਪਾਲ ਸ਼ਰਮਾ ਪਾਵਰ ਸਪੋਟਲਾਈਟ ਕਿਤਾਬਚੇ ਦੇ ਐਡੀਟੋਰੀਅਲ ਦੇ ਇੰਚਾਰਜ ਹਨ।

                   ਇਸ ਇਤਿਹਾਸਕ ਪਾਵਰ ਸਪੋਟਲਾਈਟ ਕਿਤਾਬਚੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਵਿੱਚ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ, ਸਕੀਮਾਂ ਅਤੇ ਬਿਜਲੀ ਖੇਤਰ ਦੀਆਂ ਮੁੱਖ ਪ੍ਰਾਪਤੀਆਂ ਨੂੰ ਰੰਗਦਾਰ ਤਸਵੀਰਾਂ ਅਤੇ ਤੱਥਾਂ ਤੇ ਅਧਾਰਤ ਸਾਰਣੀ ਨੂੰ ਬਹੁਤ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਅਤੇ ਬਿਜਲੀ ਸਬੰਧੀ ਸ਼ਿਕਾਇਤਾਂ ਤੇ ਮਸਲਿਆਂ ਦੇ ਨਿਪਟਾਰੇ , ਬਿੱਲਾਂ ਦੇ ਭੁਗਤਾਨ ਸੰਬੰਧੀ ਈ ਤਕਨੀਕੀ ਤਰੀਕੇ ਦੀ ਪੂਰੀ ਜਾਨਕਾਰੀ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਆਪਕ ਪੱਧਰ ਤੇ ਉਲੀਕੇ ਸਕੀਮਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ।

ਇਸ  ਵਿਸ਼ੇਸ਼ ਮੈਗਜ਼ੀਨ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਰੇ ਉਚ ਅਧਿਕਾਰੀਆਂ ਸਮੇਤ ਸਾਰੇ ਵਿੰਗਾਂ ਦੇ ਸੁਪਰਵਾਈਜ਼ਰੀ ਪੱਧਰ ਤੱਕ ਦੇ ਸਾਰੇ ਅਫਸਰਾਂ ਦੇ ਦਫਤਰ, ਮੋਬਾਈਲ ਨੰਬਰ ਅਤੇ ਈ਼.ਮੇਲ ਪੱਤੇ ਵੀ ਪ੍ਰਕਾਸ਼ਿਤ ਕੀਤੇ ਗਏ ਹਨ।

 ਇਸ ਤੋਂ ਇਲਾਵਾ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਖੇਡ ਸੰਸਾਰ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ ਭਰਪੂਰ ਲੇਖ ਵੀ ਪ੍ਰਕਾਸ਼ਿਤ ਕੀਤੇ ਗਏ ਹਨ।

Leave a Reply

Your email address will not be published. Required fields are marked *