ਮਿਸਟਰ ਵਰਲਡ ਯੂਨੀਵਰਸ ਚੈਂਪੀਅਨਸ਼ਿਪ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਹਰਮੀਤ ਸਿੰਘ ਬੱਗਾ ਨੂੰ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਕੀਤਾ ਸਨਮਾਨਿਤ

Patiala Punjabi

DMT : ਪਟਿਆਲਾ : (15 ਦਸੰਬਰ 2023) : – ਮੁੱਖ ਮੰਤਰੀ ਭਗਵੰਤ ਮਾਨ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਸੋਚ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਯੋਗ ਅਗਵਾਈ ਹੇਠ ਥਾਈਲੈਂਡ ਦੇ ਪਤਾਇਆ ਵਿੱਚ ਹੋਈ ਮਿਸਟਰ ਵਰਲਡ ਯੂਨੀਵਰਸ ਚੈਂਪੀਅਨਸ਼ਿਪ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਸਣੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪਾਵਰਕੌਮ ਦੇ ਪਾਵਰ ਪਰਚੇਜ ਅਤੇ ਰੈਗੂਲੇਸ਼ਨ ਡਿਪਾਰਟਮੈਂਟ ਵਿੱਚ ਬਤੌਰ ਫੋਰਮੈਨ ਤੇ ਤੈਨਾਤ ਹਰਮੀਤ ਸਿੰਘ ਬੱਗਾ ਨੂੰ ਅੱਜ ਪਟਿਆਲਾ ਸਥਿਤ ਦਫਤਰ ਪਹੁੰਚਣ ਤੇ ਡਾਇਰੇਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੱਗਾ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ, ਡਾਇਰੈਕਟਰ ਐਡਮਿਨ ਨੇ ਕਿਹਾ ਕਿ ਗਲੋਬਲ ਪਾਵਰ ਲਿਫਟਿੰਗ ਬਾਡੀ ਬਿਲਡਿੰਗ ਇੰਟਰਨੈਸ਼ਨਲ ਵਲੋਂ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਕੁੱਲ 16 ਦੇਸ਼ਾਂ ਨੇ ਭਾਗ ਲਿਆ ਸੀ, ਜਿਨਾਂ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਨੀਦਰਲੈਂਡ, ਜਪਾਨ, ਉਜ਼ਬੇਕਸਤਾਨ, ਅਫਗਾਨਿਸਤਾਨ, ਈਰਾਨ ਆਦਿ ਦੇਸ਼ਾਂ ਦੇ ਬਾਡੀ ਬਿਲਡਰ ਸ਼ਾਮਿਲ ਸਨ। ਇਸ ਦੌਰਾਨ ਬੱਗਾ ਨੇ 70-75 ਕਿਲੋਗ੍ਰਾਮ ਕੈਟਾਗਰੀ ਵਿੱਚ ਸਾਰੇ ਵਿਰੋਧੀਆਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਹਾਸਲ ਕੀਤਾ।

ਡਾਇਰੇਕਟਰ ਐਡਮਿਨ ਨੇ ਦੱਸਿਆ ਕਿ ਬੱਗਾ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਹਨਾਂ ਨੂੰ ਗਲੋਬਲ ਪਾਵਾ ਲਿਫਟਿੰਗ ਬੋਡੀ ਬਿਲਡਿੰਗ ਇੰਟਰਨੈਸ਼ਨਲ ਵੱਲੋਂ ਪ੍ਰੋ ਕਾਰਡ ਨਾਲ ਸਨਮਾਨਿਆ ਗਿਆ ਹੈ। ਜਿਹੜੇ ਇਸ ਪ੍ਰਤੀਯੋਗਤਾ ਦੌਰਾਨ ਇਹ ਸਨਮਾਨ ਪਾਉਣ ਵਾਲੇ ਅੱਠ ਖਿਡਾਰੀਆਂ ਵਿੱਚੋਂ ਇੱਕ ਹਨ ਅਤੇ ਇਸ ਨਾਲ ਉਹਨਾਂ ਦੇ ਆਉਣ ਤੇ ਜਾਣ ਦਾ ਸਾਰਾ ਖਰਚਾ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਹਰਮੀਤ ਸਿੰਘ ਬੱਗਾ ਆਲ ਇੰਡੀਆ ਸਪੋਰਟਸ ਕੰਟਰੋਲ ਬੋਰਡ ਵੱਲੋਂ ਬਾਡੀ ਬਿਲਡਿੰਗ ਸਰਵਿਸ ਕੰਪਟੀਸ਼ਨ ਦੀ ਤਿਆਰੀਆਂ ਕਰ ਰਹੇ ਹਨ। ਜਿਹੜੇ ਪਿਛਲੇ 12 ਸਾਲਾਂ ਤੋਂ ਆਲ ਇੰਡੀਆ ਸਪੋਰਟਸ ਕੰਟਰੋਲ ਬੋਰਡ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਵਿੱਚ ਚੈਂਪੀਅਨਸ਼ ਹਨ ਅਤੇ ਹੁਣ ਤੱਕ ਲਗਭਗ 400 ਤੋਂ ਪ੍ਤੀਯੋਗਤਾਵਾਂ ਵਿੱਚ ਹਿੱਸਾ ਲੈ ਚੁੱਕੇ ਹਨ।

ਜਸਬੀਰ ਸਿੰਘ ਸੁਰ ਸਿੰਘ ਨੇ ਦੱਸਿਆ ਹੈ ਕਿ ਪੀਐਸਪੀਸੀਐਲ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਹਿੱਤ ਜਿੱਥੇ ਖਿਡਾਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ, ਆਧੁਨਿਕ ਪੱਧਰ ਦਾ ਇੱਕ ਸਟੇਡੀਅਮ ਵੀ ਜਲਦੀ ਹੀ ਬਣ ਕੇ ਤਿਆਰ ਹੋ ਰਿਹਾ ਹੈ। ਇਸਦੇ ਨਾਲ ਹੀ, ਉਹਨਾਂ ਨੇ ਹਰਮੀਤ ਸਿੰਘ ਬੱਗਾ ਨੂੰ ਭਵਿੱਖ ਦੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *