ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਨਾਭਾ ਪਾਵਰ ਨੇ ਪੇਂਡੂ ਵਿਦਿਆਰਥੀਆਂ ਨੂੰ ਵੰਡੀਆਂ ਸਕੂਲ ਕਿੱਟਾਂ

Patiala Punjabi

DMT : ਰਾਜਪੁਰਾ : (15 ਅਪ੍ਰੈਲ 2023) : – ਨਾਭਾ ਪਾਵਰ ਲਿਮਟਿਡ, ਜੋ ਕਿ ਰਾਜਪੁਰਾ ਵਿਖੇ 2x700MW ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਲਾਂਟ ਦੇ ਆਲੇ ਦੁਆਲੇ ਦੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਿਆ ਹੈ। ਇਸੇ ਕੜੀ ਤਹਿਤ 5100 ਤੋਂ ਵੱਧ ਪੇਂਡੂ ਵਿਦਿਆਰਥੀਆਂ ਨੂੰ ਸਕੂਲ ਕਿੱਟਾਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦਾ ਮਕਸਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੜਾਈ ਪ੍ਰਤੀ ਦਿਲਚਸਪੀ ਵਧਾਣਾ ਹੈ ।

ਨਾਭਾ ਪਾਵਰ ਸਕੂਲ ਕਿੱਟਾਂ ਵਿੱਚ ਇੱਕ ਫੋਲਡੇਬਲ ਡੈਸਕ, ਇੱਕ ਵਾਤਾਵਰਣ-ਅਨੁਕੂਲ ਸਟੇਨਲੈਸ ਸਟੀਲ ਪਾਣੀ ਦੀ ਬੋਤਲ, ਇੱਕ ਪੈਨਸਿਲ ਬਾਕਸ ਤੇ ਇੱਕ ਸਕੂਲ ਬੈਗ ਸ਼ਾਮਲ ਹੈ। ਡੈਸਕ ਉਹਨਾਂ ਵਿਦਿਆਰਥੀਆਂ ਲਈ ਇੱਕ ਵਧੀਆ ਹੱਲ ਹੈ, ਜਿਨ੍ਹਾਂ ਕੋਲ ਘਰ ਜਾਂ ਜਮਾਤ ਵਿੱਚ ਪੜਾਈ ਲਈ ਯੋਗ ਜਗ੍ਹਾ ਨਹੀਂ ਹੈ। ਇਹ ਕਿੱਟ ਨਾਭਾ ਪਾਵਰ ਦੀਆਂ ਸੀਐਸਆਰ ਪਹਿਲਕਦਮੀਆਂ ਅਧੀਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਲਗਭਗ 5,100 ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ।

ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਨਾਭਾ ਪਾਵਰ ਦੇ ਮੁੱਖ ਕਾਰਜਕਾਰੀ, ਸ੍ਰੀ ਐਸ.ਕੇ. ਨਾਰੰਗ ਨੇ ਕਿਹਾ, “ਪੰਜਾਬ ਵਿੱਚ ਵਿਦਿਆ ਦੇ ਪੱਧਰ ਨੂੰ ਸੁਧਾਰਨ ਲਈ ਸਾਡੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪਲਾਂਟ ਦੇ ਆਲੇ ਦੁਆਲੇ ਦੇ ਹਰ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਨੂੰ ਕੰਪਨੀ ਵਲੋਂ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ।“

ਸਕੂਲ ਬੈਗ ਇੱਕ ਸਮਾਜਿਕ ਸੰਸਥਾ ਵਲੋਂ ਤਿਆਰ ਕੀਤਾ ਗਿਆ ਹੈ ਜੋਕਿ ਜੋ ਆਈਆਈਟੀ ਕਾਨਪੁਰ ਅਤੇ ਆਈਆਈਐਮ ਬੇਂਗਲੁਰੂ ਵਿੱਚ ਮੌਜੂਦ ਹੈ। ਇਸ ਬੈਗ ਵਿਚ ਅਜਿਹਾ ਸਟੱਡੀ ਟੇਬਲ ਹੈ ਜੋ ਬੱਚਿਆਂ ਨੂੰ ਕਿਸੇ ਵੀ ਥਾਂ ਨੂੰ ‘ਪੜਾਈ ਯੋਗ ਥਾਂ’ ਬਣਾਉਣ ਵਿਚ ਮਦਦ ਕਰੇਗਾ। ਇਹ ਬਾਹਰੀ ਕਲਾਸਾਂ ਜਾਂ ਬਿਨਾਂ ਟੇਬਲ ਵਾਲੇ ਕਲਾਸ ਰੂਮ ਅਤੇ ਘਰ ਵਿੱਚ ਪੜ੍ਹਾਈ ਲਈ ਵਰਤਣਯੋਗ ਹੈ। ਇਹ ਟੇਬਲ ਵਿਦਿਆਰਥੀਆਂ ਦੀ ਪੜ੍ਹਾਈ ਦੌਰਾਨ ਸਹੀ ਢੰਗ ਨਾਲ ਬੈਠਣ ਵਿਚ ਮਦਦ ਕਰੇਗਾ, ਜੋ ਉਹਨਾਂ ਦੀ ਸਮੁੱਚੀ ਤੰਦਰੁਸਤੀ ਲਈ ਅਹਿਮ ਹੈ।

ਨਾਭਾ ਪਾਵਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪੱਖੀ ਵਿਕਲਪ ਪ੍ਰਦਾਨ ਕਰਨ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਵੀ  ਪਹਿਲਕਦਮੀ ਕੀਤੀ ਹੈ, ਕਿਉਂਕਿ ਸਕੂਲ ਕਿੱਟਾਂ ਵਿੱਚ ਵਾਤਾਵਰਣ ਅਨੂਕੁਲਿਤ ਸਟੇਨਲੈਸ ਸਟੀਲ ਦੀਆਂ ਪਾਣੀ ਦੀਆਂ ਬੋਤਲਾਂ ਅਤੇ ਪੈਨਸਿਲ ਬਾਕਸ ਸ਼ਾਮਲ ਹਨ। ਪਾਣੀ ਦੀ ਬੋਤਲ ਵਿਦਿਆਰਥੀਆਂ ਨੂੰ ‘ਹਾਈਡਰੇਟਿਡ’ ਰਹਿਣ ਦੀ ਆਦਤ ਪੈਦਾ ਕਰਨ ਵਿੱਚ ਮਦਦ ਕਰੇਗੀ, ਜੋ ਉਨ੍ਹਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸ੍ਰੀ ਨਾਰੰਗ ਨੇ ਕਿਹਾ ਕਿ “ਵਿਦਿਆਰਥੀਆਂ ਨੂੰ ਲੋੜੀਂਦੇ ਸਮਾਨ, ਬੁਨਿਆਦੀ ਢਾਂਚਾ ਅਤੇ ਸਰੋਤ ਪ੍ਰਦਾਨ ਕਰਕੇ, ਨਾਭਾ ਪਾਵਰ ਨਾ ਸਿਰਫ਼ ਉਹਨਾਂ ਦੀ ਸਿੱਖਿਆ ਨਾਲ ਜੋੜ ਰਿਹਾ ਹੈ,ਸਗੋਂ ਉਹਨਾਂ ਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਵੀ ਸਮਰੱਥ ਕਰ ਰਿਹਾ ਹੈ।“

ਨਾਭਾ ਪਾਵਰ ਲਿਮਟਿਡ-

ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.), ਐਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਜੋ 2014 ਤੋਂ ਪੰਜਾਬ ਰਾਜ ਵਿੱਚ ਰਾਜਪੁਰਾ ਵਿਖੇ 2×700 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸਫਲਤਾਪੂਰਵਕ ਸੰਚਾਲਨ ਕਰ ਰਹੀ ਹੈ। ਰਾਜ ਨੂੰ ਬਿਜਲੀ ਸਪਲਾਈ ਕਰਨ ਵਿਚ ਐਨਪੀਐਲ ਮੈਰਿਟ ਆਰਡਰ ਦੇ ਸਿਖਰ ‘ਤੇ ਬਣਿਆ ਹੋਇਆ ਹੈ, ਕਿਉਂਕਿ ਇਹ ਪੰਜਾਬ ਵਿੱਚ ਸਭ ਤੋਂ ਘੱਟ ਲਾਗਤ ਵਾਲਾ ਥਰਮਲ ਪਾਵਰ ਉਤਪਾਦਕ ਹੈ, ਜੋ ਇੱਕ ਉੱਚ ਪਲਾਂਟ ਲੋਡ ਫੈਕਟਰ (ਪੀਐਲਐਫ) ‘ਤੇ ਕੰਮ ਕਰਦਾ ਹੈ, ਜੋ ਕਿ ਪਾਵਰ ਉਦਯੋਗ ਵਿੱਚ ਸਭ ਤੋਂ ਵਧੀਆ ਹੈ।

Leave a Reply

Your email address will not be published. Required fields are marked *