- ਮੀਟਿੰਗ ਵਿਚ ਨਵੇਂ ਨਿਯੁਕਤ ਹੋਏ ਅਹੁਦੇਦਾਰ ਸੱਗੂ, ਗੋਰਾ, ਠੇਕੇਦਾਰ, ਬੀਬੀ ਗੁਰਮੀਤ ਕੌਰ ਅਤੇ ਬਾਵਾ ਨੂੰ ਦਿੱਤੀ ਵਧਾਈ
DMT : ਲੁਧਿਆਣਾ : (06 ਅਪ੍ਰੈਲ 2023) : – ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਰਾਜਗੁਰੂ ਨਗਰ ਵਿਖੇ ਮੀਟਿੰਗ ਹੋਈ ਜਿਸ ਵਿਚ 7 ਅਪ੍ਰੈਲ ਸਵੇਰੇ 11 ਵਜੇ ਕਾਂਗਰਸ ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਜਗਰਾਉਂ ਉੱਚਾ ਪੁਲ ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾ ਅੱਗੇ ਸੱਤਿਆਗ੍ਰਹਿ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਸਭ ਨੂੰ ਆਉਣ ਦਾ ਸੱਦਾ ਦਿੱਤਾ ਗਿਆ।
ਇਸ ਸਮੇਂ ਬਾਵਾ ਨੇ ਨਵਨਿਯੁਕਤ ਅਹੁਦੇਦਾਰ ਰੇਸ਼ਮ ਸਿੰਘ ਵਾਈਸ ਚੇਅਰਮੈਨ ਓ.ਬੀ.ਸੀ. ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ, ਵਿਨੇ ਵਰਮਾ ਵਾਈਸ ਚੇਅਰਮੈਨ ਓ.ਬੀ.ਸੀ. ਲੁਧਿਆਣਾ, ਬਲਵਿੰਦਰ ਸਿੰਘ ਗੋਰਾ ਕੋਆਰਡੀਨੇਟਰ, ਬੀਬੀ ਗੁਰਮੀਤ ਕੌਰ, ਮਨਜੀਤ ਸਿੰਘ ਠੇਕੇਦਾਰ, ਸੁਖਵਿੰਦਰ ਬਾਵਾ ਕੋਆਰਡੀਨੇਟਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ।