DMT : ਪਾਇਲ/ਲੁਧਿਆਣਾ : (14 ਅਪ੍ਰੈਲ 2023) : – ਉਪ-ਮੰਡਲ ਮੈਜਿਸਟ੍ਰੇਟ, ਪਾਇਲ ਜਸਲੀਨ ਕੌਰ ਭੁੱਲਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਹਿਸੀਲ ਕੰਪਲੈਕਸ ਪਾਇਲ ਦੀ ਕੰਟੀਨ/ਸਾਈਕਲ ਸਟੈਂਡ ਦਾ ਠੇਕਾ ਸਾਲ 2023-24 (ਅਪ੍ਰੈਲ 2023 ਤੋਂ ਮਈ 2024 ਤੱਕ) ਦੇ ਠੇਕੇ ਲਈ ਬੋਲੀ 20 ਅਪ੍ਰੈਲ, 2023 ਨੂੰ ਸਵੇਰੇ 11-00 ਵਜੇ ਦਫਤਰ ਉਪ-ਮੰਡਲ ਮੈਜਿਸਟ੍ਰੇਟ ਪਾਇਲ ਵਿਖੇ ਕੀਤੀ ਜਾਵੇਗੀ।
ਐਸ.ਡੀ.ਐਮ. ਭੁੱਲਰ ਨੇ ਅੱਗੇ ਦੱਸਿਆ ਕਿ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 10 ਹਜ਼ਾਰ ਰੁਪਏ ਦਾ ਡ੍ਰਾਫਟ ਬਤੌਰ ਸਕਿਉਰਿਟੀ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਕੁੱਲ ਰਕਮ ਦਾ ¼ ਹਿੱਸਾ ਮੌਕੇ ‘ਤੇ ਜਮ੍ਹਾ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸ਼ਤ 07 ਮਈ, 2023 ਨੂੰ ਡਿਊ ਹੋਵੇਗੀ।
ਇਸ ਤੋਂ ਇਲਾਵਾ ਬੋਲੀ ਦੀ ਕੁੱਲ ਰਕਮ ਦਾ ¼ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ ਅਤੇ ਹੋਰ ਸ਼ਰਤਾਂ ਦੀ ਜਾਣਕਾਰੀ ਲਈ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਪਾਇਲ ਵਿਖੇ ਹਰ ਕੰਮ ਵਾਲੇ ਦਿਨ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।