- ਬੈਂਸ ਨੇ ਆਈ ਟੀ ਆਈ ਪਾਰਕ ਵਿੱਖੇ ਕੀਤੀ ਇਲਾਕਾ ਵਾਸੀਆਂ ਨਾਲ ਵਿਸ਼ੇਸ਼ ਮਿਲਣੀ
DMT : ਲੁਧਿਆਣਾ : (25 ਮਾਰਚ 2023) : –
ਆਈ ਟੀ ਆਈ ਪਾਰਕ ਵਿੱਖੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਵਲੋਂ ਅੱਜ ਵਿੱਖੇ ਇਲਾਕਾ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਤੇ ਇਲਾਕ਼ਾ ਵਾਸੀਆਂ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਦਿਆਂ ਉਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਯਾਦ ਕਰਦਿਆਂ ਉਹਨਾਂ ਦਾ ਧੰਨਵਾਦ ਵੀ ਕੀਤਾ l
ਇਸ ਵਿਸ਼ੇਸ਼ ਮੁਲਾਕਾਤ ਮੌਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਇਲਾਕ਼ਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇਲਾਕ਼ਾ ਨਿਵਾਸੀ ਸੁਦਰਸ਼ਨ ਚੌਹਾਨ ਨੇ ਕਿਹਾ ਕਿ ਅਜੇ ਸਰਕਾਰ ਬਣੀ ਨੂੰ ਸਿਰਫ ਇੱਕ ਸਾਲ ਦਾ ਹੀ ਸਮਾਂ ਹੋਇਆ ਹੈ ਅਤੇ ਪਹਿਲੇ ਸਾਲ ਹੀ ਲੋਕਾਂ ਦਾ ਜਿੱਥੇ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਉੱਥੇ ਦੂਸਰੇ ਪਾਸੇ ਲੁਧਿਆਣਾ ਹਲਕਾ ਆਤਮ ਨਗਰ ਅਤੇ ਹਲਕਾ ਦਾ ਦੱਖਣੀ ਦੇ ਲੋਕ ਵਿਧਾਇਕ ਬੈਂਸ ਭਰਾਵਾਂ ਵਲੋਂ ਕੀਤੇ ਗਏ ਵਿਕਾਸ ਕੰਮਾਂ ਅਤੇ ਇਲਾਕੇ ਦੀ ਕੀਤੀ ਗਈ ਸੇਵਾ ਲਈ ਯਾਦ ਕਰਨ ਲੱਗੇ ਹਨ ਕਿਉਂਕਿ ਮੌਜੂਦਾ ਸਰਕਾਰ ਦੇ ਮੌਜੂਦਾ ਵਿਧਾਇਕ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਅਤੇ ਅੱਜ ਸੂਬੇ ਵਿੱਚ ਹਰ ਸਰਕਾਰੀ ਦਫਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਓਹਨਾਂ ਕਿਹਾ ਕਿ ਜਿਸ ਮੌਕੇ 2012 ਤੋਂ 2022 ਤਕ ਜਦੋਂ ਇਲਾਕੇ ਵਿੱਚ ਵਿਧਾਇਕ ਬੈਂਸ ਭਰਾਵਾਂ ਦਾ ਡੰਡਾ ਕਾਇਮ ਸੀ ਉਸ ਮੌਕੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰੀ ਬੈਂਸ ਦੇ ਨਾਮ ਤੋਂ ਹੀ ਕੰਬਦੇ ਸੀ ਦੂਜੇ ਪਾਸੇ ਉਸ ਮੌਕੇ ਲੋਕਾਂ ਦੇ ਸਾਰੇ ਕੰਮ ਵਿਧਾਇਕ ਬੈਂਸ ਭਰਾਵਾਂ ਵਲੋਂ ਕੋਟ ਮੰਗਲ ਸਿੰਘ ਵਿੱਖੇ ਖੋਲ੍ਹੇ ਗਏ ਸੇਵਾ ਕੇਂਦਰ ਵਿਚ ਹੀ ਹੋ ਜਾਇਆ ਕਰਦੇ ਸਨ। ਚੌਹਾਨ ਨੇ ਅੱਗੇ ਕਿਹਾ ਕਿ ਅੱਜ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਇਲਾਕ਼ਾ ਵਿਧਾਇਕ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਇਸ ਦੌਰਾਨ ਇਲਾਕਾ ਨਿਵਾਸੀਆਂ ਅਤੇ ਸ਼ਾਮਿਲ ਮਹਿਲਾਵਾਂ ਨੇ ਵੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਾਬਕਾ ਵਿਧਾਇਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੀਟਿੰਗ ਦੌਰਾਨ ਇਲਾਕ਼ਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਓਹਨਾਂ ਇਸ ਪੂਰੇ ਹਲਕੇ ਦੇ ਲੋਕਾਂ ਦੇ ਕੰਮ ਅਤੇ ਇਲਾਕੇ ਦਾ ਵਿਕਾਸ ਕਰਕੇ ਓਹਨਾ ਇਲਾਕੇ ਦੇ ਲੋਕਾਂ ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਇਹ ਤਾਂ ਓਹਨਾਂ ਦੀ ਡਿਊਟੀ ਸੀ। ਬੈਂਸ ਨੇ ਇਲਾਕ਼ਾ ਵਾਸੀਆਂ ਵੱਲੋਂ ਦਿੱਤੇ ਗਏ ਸਨਮਾਨ ਅਤੇ ਪਿਆਰ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਇਲਾਕ਼ਾ ਵਾਸੀਆਂ ਨੂੰ ਸਪਸ਼ਟ ਕਿਹਾ ਕਿ ਅੱਜ ਵੀ ਉਹ ਲੋਕਾਂ ਦੀ ਕਚਿਹਰੀ ਵਿੱਚ ਹਾਜਰ ਹਨ ਅਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਿਸੇ ਵੀ ਸਰਕਾਰੀ ਦਫਤਰ ਜਾਂ ਕਿਧਰੇ ਵੀ ਕੋਈ ਕੰਮ ਹੋਵੇ ਤਾਂ ਉਹ ਬਿਨਾਂ ਝਿਜਕ ਉਹਨਾਂ ਨੂੰ ਮਿਲ ਸਕਦਾ ਹੈ ਅਤੇ ਉਹ ਇਲਾਕਾ ਵਾਸੀਆਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਗੇ ਅਤੇ ਲੋਕਾਂ ਲਈ ਉਹਨਾਂ ਦੀ ਪਾਰਟੀ 24 ਘੰਟੇ ਹਾਜਰ ਹੈ। ਇਸ ਮੌਕੇ ਤੇ ਇਲਾਕ਼ਾ ਵਾਸੀਆਂ ਵਿੱਚ ਸੈਰ ਕਰਨ ਲਈ ਆਏ ਹੋਏ ਸਥਾਨਕ ਵਾਸੀਆਂ ਵਿੱਚ ਸ਼ਾਮਲ ਕਰਨੈਲ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਰਾਜ ਕੁਮਾਰ ਸ਼ਰਮਾ, ਹਰਨੇਕ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਰਿਐਤ, ਕਾਬਲ ਸਿੰਘ, ਬਬੀਤਾ ਰਾਣੀ, ਮਨਜੀਤ ਕੌਰ, ਸੁਰਜੀਤ ਸਿੰਘ, ਬਲਬੀਰ ਕੌਰ, ਸੁਨੀਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਬੱਚੇ ਵੀ ਸ਼ਾਮਲ ਸਨ।