ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮੀਟਿੰਗ ਦੌਰਾਨ ਹਲਵਾਰਾ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਣ ਦੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ

Ludhiana Punjabi
  • ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ ਸੁਆਮੀ ਰਾਮਾ ਨੰਦ ਜੀ ਦੀ ਯਾਦ ‘ਚ ਸਮਾਗਮ ‘ਚ ਆਉਣ ਲਈ ਬੇਨਤੀ ਕੀਤੀ
  • ਰਕਬਾ ਭਵਨ ਵਿਖੇ ਹਰਮਨਪ੍ਰੀਤ ਸਿੰਘ ਸਿੱਧੂ, ਸਰਗੁਨ ਕੌਰ, ਸਿਦਕ ਆਹਲੂਵਾਲੀਆ ਸਨਮਾਨਿਤ
  • ਸਰਬੱਤ ਦਾ ਭਲਾ ਟਰੱਸਟ ਵੱਲੋਂ ਰਕਬਾ ਭਵਨ ਵਿਖੇ ਲੈਬਾਰਟਰੀ ਖੋਲ੍ਹਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ

DMT : ਲੁਧਿਆਣਾ : (20 ਮਾਰਚ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਚੇਅਰਪਰਸਨ ਗੁਰਮੀਤ ਕੌਰ ਆਹਲੂਵਾਲੀਆ ਅਤੇ ਮਹਿਲਾ ਪ੍ਰਧਾਨ ਗੁਰਪ੍ਰੀਤ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਹਲਵਾਰਾ ਏਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਣ ਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕੀਤੀ ਗਈ। ਇਸ ਸਮੇਂ ਹਰਮਨਪ੍ਰੀਤ ਸਿੰਘ ਸਿੱਧੂ, ਸਰਗੁਨ ਕੌਰ ਸਿੱਧੂ, ਸਿਦਕ ਆਹਲੂਵਾਲੀਆ ਨੂੰ ਫਾਊਂਡੇਸ਼ਨ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

            ਇਸ ਸਮੇਂ ਸ਼੍ਰੀ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਾਲ ਪਹਿਲਾਂ ਸੈਂਕੜੇ ਪੰਚਾਇਤਾਂ ਨੇ ਦਸਤਖ਼ਤ ਕਰਵਾ ਕੇ ਬੇਨਤੀ ਪੱਤਰ ਪ੍ਰਧਾਨ ਮੰਤਰੀ, ਹਵਾਬਾਜ਼ੀ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜਿਆ ਸੀ ਜਿਸ ਵਿਚ ਅੰਤਰਰਾਸ਼ਟਰੀ ਏਅਰਪੋਰਟ ਦੇ ਨਾਲ ਨਾਲ ਕਾਰਗੋ ਦੀ ਸੇਵਾ ਵੀ ਜਲਦੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਤਾਂ ਕਿ ਕਿਸਾਨਾਂ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਸ਼ੇ ਅਨੁਸਾਰ ਕਿਸਾਨੀ ਨੂੰ ਵੀ ਖ਼ੁਸ਼ਹਾਲ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਦੀਆਂ ਪੈਦਾ ਕੀਤੀਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਵਿਦੇਸ਼ਾਂ ਵਿਚ ਜਾ ਸਕਣ ਅਤੇ ਪੰਜਾਬੀ ਜੋ ਵਿਦੇਸ਼ਾਂ ਵਿਚ ਵੱਸਦੇ ਹਨ ਉਨ੍ਹਾਂ ਨੂੰ ਪੰਜਾਬ ਦਾ ਸੈਂਟਰ ਹਲਵਾਰਾ ਹਵਾਈ ਅੱਡਾ ਹੋਰ ਵੀ ਸਹੂਲਤ ਪ੍ਰਦਾਨ ਕਰੇਗਾ ਅਤੇ ਸਮੇਂ ਦੀ ਬੱਚਤ ਹੋਵੇਗੀ।

            ਉਹਨਾਂ ਇਸ ਸਮੇਂ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸ.ਪੀ. ਸਿੰਘ ਓਬਰਾਏ ਦਾ ਫਾਊਂਡੇਸ਼ਨ ਵੱਲੋਂ ਰਕਬਾ ਭਵਨ ਵਿਖੇ ਲੈਬਾਰਟਰੀ ਖੋਲ੍ਹਣ ਦੇ ਫ਼ੈਸਲੇ ਦਾ ਮਤਾ ਪਾ ਕੇ ਹਾਰਦਿਕ ਧੰਨਵਾਦ ਕੀਤਾ।

            ਇਸ ਸਮੇਂ ਉਹਨਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਸਨ ਅਤੇ ਦਿੱਲੀ ਵਿਚ ਸੁਆਮੀ ਰਾਮਾ ਨੰਦ ਜੀ ਦੀ ਯਾਦ ਵਿਚ ‘ਚ ਸਮਾਗਮ ਵਿਚ ਆਉਣ ਦੀ ਬੇਨਤੀ ਕੀਤੀ ਸੀ। ਇਸ ਸਮੇਂ ਸੁਖਵੀਰ ਸਿੰਘ ਸੁੱਖੀ, ਰੇਸ਼ਮ ਸਿੰਘ ਸੱਗੂ, ਹਰਕਿੰਦਰ ਸਿੰਘ ਕਲੇਰ, ਸਾਹਿਰ ਆਹਲੂਵਾਲੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *