- ਰਾਜ ਗਰੇਵਾਲ ਦੀਆਂ ਸੇਵਾਵਾਂ ਅਮਰੀਕਾ ‘ਚ ਫਾਊਂਡੇਸ਼ਨ ਨੂੰ ਮਜ਼ਬੂਤ ਕਰਨਗੀਆਂ- ਗਿੱਲ
- ਇਸ ਨਿਯੁਕਤੀ ਨਾਲ ਸਾਡੇ ਪਰਿਵਾਰ ਦਾ ਮਾਣ ਵਧਿਆ- ਮਨਜੀਤ ਸਿੰਘ ਸੀੜਾ
DMT : ਲੁਧਿਆਣਾ : (19 ਅਪ੍ਰੈਲ 2023) : – ਅੱਜ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਮਰੀਕਾ ਵਿਚ ਕੋਰੋਨਾ ਕਾਲ ਦੌਰਾਨ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੇ ਮਿਸ਼ੀਗਨ (ਅਮਰੀਕਾ) ਦੇ ਵਸਨੀਕ ਉੱਘੇ ਬਿਜ਼ਨਸਮੈਨ ਰਾਜ ਸਿੰਘ ਗਰੇਵਾਲ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਨੇ ਰਾਜ ਸਿੰਘ ਗਰੇਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ। ਇਸ ਨਿਯੁਕਤੀ ‘ਤੇ ਸਹਿਮਤੀ ਅਤੇ ਖ਼ੁਸ਼ੀ ਪ੍ਰਗਟ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕਨਵੀਨਰ ਫਾਊਂਡੇਸ਼ਨ ਬਹਾਦਰ ਸਿੰਘ ਸਿੱਧੂ ਰਕਬਾ, ਚੇਅਰਮੈਨ ਫਾਊਂਡੇਸ਼ਨ ਮਨਦੀਪ ਸਿੰਘ ਹਾਂਸ, ਜਨਰਲ ਸਕੱਤਰ ਫਾਊਂਡੇਸ਼ਨ ਅਮਰੀਕਾ ਜਸਮੇਲ ਸਿੰਘ ਸਿੱਧੂ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਉਲ, ਰਾਜ ਭਿੰਦਰ ਸਿੰਘ ਬਦੇਸ਼ਾ ਨੇ ਵੀ ਹਾਰਦਿਕ ਵਧਾਈ ਦਿੱਤੀ। ਸ. ਗਿੱਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਫਾਊਂਡੇਸ਼ਨ ਅਮਰੀਕਾ ‘ਚ ਮਜ਼ਬੂਤ ਹੋਵੇਗੀ। ਇਸ ਸਮੇਂ ਮਨਜੀਤ ਸਿੰਘ ਸੀੜਾ ਮੁੱਖ ਸਰਪ੍ਰਸਤ ਫਾਊਂਡੇਸ਼ਨ ਨੇ ਕਿਹਾ ਕਿ ਇਹ ਸੀੜਾ ਪਰਿਵਾਰ ਲਈ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਰਾਜ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ।