ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ – ਬੈਂਸ 

Ludhiana Punjabi

DMT : ਲੁਧਿਆਣਾ : (06 ਅਪ੍ਰੈਲ 2023) : – ਸੱਚ ਨੂੰ ਪ੍ਰੇਸ਼ਾਨ ਕਰਕੇ  ਸੂਲੀ ਟੰਗਿਆ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ।ਇਹ ਸ਼ਬਦ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਅਤੇ ਪ੍ਰਧਾਨ ਲੋਕ ਇਨਸਾਫ਼ ਪਾਰਟੀ ਨੇ ਦੇ ਆਗੂ ਗੋਲਡੀ ਨੇਜਾ ਦੇ ਗ੍ਰਹਿ ਵਿਖੇ ਇਕੱਤਰ ਹੋਏ ਲੋਕ ਇਨਸਾਫ਼ ਪਾਰਟੀ ਦੇ ਆਗੁਆ ਅਤੇ ਪਾਰਟੀ ਵਰਕਰਾ ਨਾਲ ਸਾਂਝੇ ਕੀਤੇ।ਓਹਨਾ ਅੱਗੇ ਕਿਹਾ ਕਿ ਇਹ ਇਤਿਹਾਸਿਕ ਸਚਾਈ ਹੈ ਕਿ ਸੱਚ ਦੇ ਮਾਰਗ ਤੇ ਚੱਲਣ ਵਾਲਿਆ ਨੂੰ ਅਕਸਰ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਰਾਜਨੀਤੀ ਅੰਦਰ ਸਵਾਰਧੀ ਅਤੇ ਘੱਟੀਆ ਕਿਸਮ ਦੇ ਲੋਕ ਬਿਨਾਂ ਕੋਈ ਲੋਕਾ ਦੇ ਕੰਮ ਕੀਤੇ ਸ਼ੋਟ ਕੱਟ ਮਾਰ ਕੇ ਰਾਤੋ ਰਾਤ ਵੱਡੇ ਵੱਡੇ ਅਹੁਦੇ ਪ੍ਰਾਪਤ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਝੂਠ ਅਤੇ ਫਰੇਬ ਦਾ ਸਹਾਰਾ ਲੈਂਦੇ ਹੋਏ ਨੀਚ ਤੋਂ ਨੀਚ ਹਰਕਤ ਕਰਦੇ ਹੋਏ ਦੂਜਿਆਂ ਤੇ ਬਿਲਕੁਲ ਬੇਬੁਨਿਆਦ ਅਤੇ ਝੂਠੇ ਆਰੋਪ ਲਗਾ ਕੇ ਮੁੱਕਦਮੇ ਦਰਜ਼ ਕਰਵਾਉਂਦੇ ਹਨ ਪਰ ਅੰਤ ਓਹਨਾ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਅਤੇ ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ। ਜਿਸਦੀ ਤਾਜ਼ਾ ਉਦਾਹਰਣ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਅਤੇ ਪਾਰਟੀ ਵਰਕਰਾ ਉਪਰ ਦਰਜ ਕਰਵਾਏ ਗਏ  ਦਰਜਨਾਂ ਝੂਠੇ ਮੁੱਕਦਮੇ ਅਪਣੇ ਆਪ ਵਿਚ ਇਕ ਘਿਣੌਨੀ ਮਿਸਾਲ ਹਨ। ਮਾਨਯੋਗ ਅਦਾਲਤਾਂ ਵੱਲੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦਿਤੇ ਜਾਂਦੇ ਨਿਆਂ ਉਪਰ ਪਾਰਟੀ ਨੂੰ ਹਮੇਸ਼ਾ ਰੱਬ ਵਰਗਾ ਭਰੋਸਾ ਹੈ।ਭਵਿੱਖ ਵਿਚ ਵੀ ਲੋਕ ਇਨਸਾਫ਼ ਪਾਰਟੀ ਦੱਬੇ ਕੁਚਲੇ ਲੋਕਾ ਦੀ ਆਵਾਜ਼ ਬਣ ਕੇ  ਭ੍ਰਿਸ਼ਟਾਚਾਰ ਦੇ ਖਿਲਾਫ  ਹੋਰ ਵੀ  ਡੱਟ ਕੇ ਪਹਿਰਾ ਦਵੇਗੀ ਚਾਹੇ ਕਿੰਨੀਆ ਵੀ ਮੁਸ਼ਕਿਲਾਂ ਅਤੇ ਔਕੜਾਂ ਵਿਰੋਧੀਆਂ ਵੱਲੋਂ ਖੜੀਆ ਕੀਤੀਆਂ ਜਾਣ। ਇਸ ਮੌਕੇ ਬੈਂਸ ਵੱਲੋ ਝੂਠੇ ਮੁਕਦਮਿਆਂ ਵਿਚੋ ਜ਼ਮਾਨਤਾਂ ਮਿਲਣ ਵਾਲੇ ਪਾਰਟੀ ਵਰਕਰਾ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਵਿਸ਼ੇਸ਼ ਤੌਰ ਤੇ ਗੋਲਡੀ ਨੇਜਾ ਦੇ ਪਿਤਾ ਮਾਸਟਰ ਗੁਰਬਚਨ ਸਿੰਘ ਜੀ ਤੋਂ ਅਸ਼ੀਰਵਾਦ ਵੀ ਪ੍ਰਾਪਤ ਕੀਤਾ।

Leave a Reply

Your email address will not be published. Required fields are marked *