ਅੱਜ 66 kV ਸਬਸਟੇਸ਼ਨ ਚੈਨਾ ਵਿਖੇ ਐਮ ਐਲ ਏ ਹਲਕਾ ਜੈਤੋ ਅਮੋਲਕ ਸਿੰਘ ਜੀ ਵੱਲੋਂ 11 kV 3 ਨੰਬਰ ਰੋੜੀਕਪੂਰਾ, ਬਿਸ਼ਨੰਦੀ ਅਤੇ ਲਾਲਾ ਸ਼ਹੀਦ ਬਰੇਕਰਾਂ ਦਾ ਉਦਘਾਟਨ ਕੀਤਾ

Ludhiana Punjabi

DMT : ਲੁਧਿਆਣਾ : (22 ਜੂਨ 2023) : – ਅੱਜ ਮਿਤੀ 22/06/2023 ਨੂੰ 66 kV ਸਬਸਟੇਸ਼ਨ ਚੈਨਾ ਵਿਖੇ ਮਾਣਯੋਗ ਐਮ ਐਲ ਏ ਹਲਕਾ ਜੈਤੋ ਸ਼੍ਰੀ ਅਮੋਲਕ ਸਿੰਘ ਜੀ ਵੱਲੋਂ 11 kV 3 ਨੰਬਰ ਰੋੜੀਕਪੂਰਾ,ਬਿਸ਼ਨੰਦੀ ਅਤੇ ਲਾਲਾ ਸ਼ਹੀਦ ਬਰੇਕਰਾਂ ਦਾ ਉਦਘਾਟਨ ਕੀਤਾ। ਪਿਛਲੇ ਲੰਬੇ ਸਮੇਂ ਤੋਂ ਖਪਤਕਾਰਾਂ ਨੂੰ ਫੀਡਰਾਂ ਦੇ ਓਵਰ ਲੋਡ ਹੋਣ ਕਰਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਫੀਡਰਾਂ ਨੂੰ ਬਾਈਫਰਕਏਸ਼ਨ ਕਰਨ ਉਪਰੰਤ ਰੋੜੀਕਪੂਰਾ, ਖੱਚੜਾਂ, ਚੈਨਾ, ਬਿਸ਼ਨੰਦੀ,ਬਰਕੰਦੀ, ਭਗਤੂਆਣਾ ਅਤੇ ਸੇਵੇਵਾਲਾ ਪਿੰਡਾਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਹੁਤ ਰਾਹਤ ਮਿਲੇਗੀ। ਇਨ੍ਹਾਂ ਫੀਡਰਾਂ ਉਪਰ ਤਕਰੀਬਨ 52 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਤੇ ਪੀ ਐੱਸ ਪੀ ਸੀ ਐਲ ਵੰਡ ਹਲਕਾ ਫਰੀਦਕੋਟ ਦੇ ਨਿਗਰਾਨ ਇੰਜਨੀਅਰ ਸੰਦੀਪ ਗਰਗ, ਵਧੀਕ ਨਿਗਰਾਨ ਇੰਜਨੀਅਰ ਜਗਤਾਰ ਸਿੰਘ ਵੰਡ ਮੰਡਲ ਕੋਟਕਪੂਰਾ, ਸੀਨੀਅਰ ਕਾਰਜਕਾਰੀ ਇੰਜਨੀਅਰ ਪੀ ਐਂਡ ਐਮ ਕੋਟਕਪੂਰਾ ਹਰਿੰਦਰ ਸਿੰਘ ਚਹਿਲ , ਐਸ ਡੀ ਓ ਸਬ ਡਿਵੀਜ਼ਨ ਜੈਤੋ ਇੰਜਨੀਅਰ ਬੇਅੰਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *