ਐਮਪੀ ਅਰੋੜਾ ਅਤੇ ਏਡੀਸੀ ਬੈਂਸ ਨੇ ਜ਼ੀਰੋ ਲਿਕੁਈਡ ਡਿਸਚਾਰਜ ਨੂੰ ਯਕੀਨੀ ਬਣਾਉਣ ਲਈ ਆਰਤੀ ਇੰਟਰਨੈਸ਼ਨਲ ਲਿਮਟਿਡ ਦੀ ਕੀਤੀ ਸ਼ਲਾਘਾ

Ludhiana Punjabi

DMT : ਲੁਧਿਆਣਾ : (02 ਜੂਨ 2023) : – ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਅਮਰਜੀਤ ਬੈਂਸ ਨਾਲ ਇੱਥੋਂ ਨੇੜੇ ਸਥਿਤ ਮਾਛੀਵਾੜਾ ਵਿਖੇ ਆਰਤੀ ਇੰਟਰਨੈਸ਼ਨਲ ਲਿਮਟਿਡ (ਏ.ਆਈ.ਐਲ.) ਦੇ ਕੰਪਲੈਕਸ ਦਾ ਦੌਰਾ ਕੀਤਾ।

ਇਸ ਦਾ ਮੰਤਵ ਪੂਰੀ ਤਰ੍ਹਾਂ ਕਾਰਜਸ਼ੀਲ ਜ਼ੀਰੋ ਲਿਕਵਿਡ ਡਿਸਚਾਰਜ ਐਫਲੂਐਂਟ ਟ੍ਰੀਟਮੈਂਟ ਪਲਾਂਟ ਦੇਖਣਾ ਸੀ, ਜਿਸ ਵਿਚ 92 ਪ੍ਰਤੀਸ਼ਤ ਪਾਣੀ ਦੀ ਰਿਕਵਰੀ ਹੁੰਦੀ ਹੈ।  ਇਸ ਮੌਕੇ ਕੰਪਨੀ ਦੇ ਡਾਇਰੈਕਟਰ ਰਾਜੀਵ ਮਿੱਤਲ ਵੀ ਮੌਜੂਦ ਸਨ।

ਅਰੋੜਾ ਨੂੰ ਪਲਾਂਟ ਦਿਖਾਇਆ ਗਿਆ ਅਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਭਰ ਵਿੱਚ ਕਿਸੇ ਵੀ ਉਦਯੋਗਿਕ ਯੂਨਿਟ ਵਿੱਚ ਮੌਜੂਦ ਇਹ ਇੱਕੋ ਇੱਕ ਪਲਾਂਟ ਹੈ। ਇਨ੍ਹਾਂ ਪਲਾਂਟਾਂ ਦੀ ਸਮਰੱਥਾ 2000 ਕਿਲੋ ਲੀਟਰ ਪਾਣੀ ਪ੍ਰਤੀ ਦਿਨ ਟ੍ਰੀਟ ਕਰਨ ਦੀ ਹੈ। ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ।

ਕੰਪਨੀ ਮੈਨੇਜਮੈਂਟ ਨੇ ਟਰੀਟਮੈਂਟ ਤੋਂ ਪਹਿਲਾਂ ਅਤੇ ਬਾਅਦ ਵਿਚ ਪਾਣੀ ਦੇ ਸੈਂਪਲ ਦਿਖਾਏ। ਇਨ੍ਹਾਂ ਨਮੂਨਿਆਂ ਨੂੰ ਦੇਖਣ ਅਤੇ ਫੈਕਟਰੀ ਅਹਾਤੇ ਵਿੱਚ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਤੋਂ ਬਾਅਦ, ਅਰੋੜਾ ਨੇ ਜ਼ੀਰੋ ਲਿਕੁਈਡ ਡਿਸਚਾਰਜ ਨੂੰ ਯਕੀਨੀ ਬਣਾਉਣ ਲਈ ਆਰਤੀ ਇੰਟਰਨੈਸ਼ਨਲ ਲਿਮਟਿਡ ਦੀ ਸ਼ਲਾਘਾ ਕੀਤੀ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕਿਹਾ ਕਿ ਹੋਰ ਉਦਯੋਗਾਂ ਨੂੰ ਵੀ ਅਜਿਹੇ ਟਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਿੱਚ ਪ੍ਰਦੂਸ਼ਣ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਅਜਿਹੇ ਐਫਲੂਐਂਟ ਟਰੀਟਮੈਂਟ ਪਲਾਂਟਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਸੂਬੇ ਦੀਆਂ ਹੋਰ ਉਦਯੋਗਿਕ ਇਕਾਈਆਂ ਨੂੰ ਇਸ ਪਲਾਂਟ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਇਸ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਕੇ ਉਹ ਵੀ ਇਸ ਨੂੰ ਆਪਣੇ ਯੂਨਿਟਾਂ ਵਿੱਚ ਸਥਾਪਿਤ ਕਰ ਸਕਣ, ਜੋ ਕਿ ਸੂਬੇ ਦੇ ਵਡੇਰੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਜ਼ੀਰੋ  ਲਿਕੁਈਡ  ਡਿਸਚਾਰਜ ਨਾ ਸਿਰਫ਼ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਂਦਾ ਹੈ ਸਗੋਂ ਪਾਣੀ ਦੀ ਵੀ ਬੱਚਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਹੇਠਾਂ ਚਲਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਅਜਿਹੀਆਂ ਸਹੂਲਤਾਂ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦ ਕਰਦੀਆਂ ਹਨ।

ਅਰੋੜਾ ਨੇ ਏ.ਆਈ.ਐਲ ਦੇ ਪ੍ਰਬੰਧਨ ਅਤੇ ਵਿਸ਼ੇਸ਼ ਤੌਰ ‘ਤੇ ਡਾਇਰੈਕਟਰ ਰਾਜੀਵ ਮਿੱਤਲ ਵੱਲੋਂ ਪ੍ਰਦੂਸ਼ਣ ਕੰਟਰੋਲ ਦੀ ਸੰਭਾਲ ਕਰਨ ਅਤੇ ਸਵੱਛ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਣ ਲਈ ਸ਼ਲਾਘਾ ਕੀਤੀ। ਏ.ਡੀ.ਸੀ. ਬੈਂਸ ਨੇ ਦੂਸ਼ਿਤ ਪਾਣੀ ਨੂੰ ਸਾਫ਼ ਅਤੇ ਮੁੜ ਵਰਤੋਂ ਯੋਗ ਬਣਾਉਣ ਦੇ ਤਰੀਕੇ ਦੀ ਸ਼ਲਾਘਾ ਕੀਤੀ।

ਅਰੋੜਾ ਨੂੰ ਆਰਤੀ ਇੰਟਰਨੈਸ਼ਨਲ ਲਿਮਟਿਡ (ਏ.ਆਈ.ਐਲ.) ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਏਆਈਐਲ ਕਾਟਨ, ਪੌਲੀਏਸਟਰ ਕਾਟਨ, ਵਿਸਕੋਸ ਅਤੇ ਹੋਰ ਯਾਰਨ ਅਤੇ ਫੈਬਰਿਕਸ ਦੇ ਨਿਰਮਾਣ ਦੀਆਂ ਸਹੂਲਤਾਂ ਵਾਲੀ ਇੱਕ ਵਰਟੀਕਲੀ ਇਨਟੈਗਰੇਟਿਡ ਟੈਕਸਟਾਈਲ ਕੰਪਨੀ ਹੈ।

ਕੰਪਨੀ ਦੀ ਸਥਾਪਨਾ 1996 ਵਿੱਚ 28000 ਸਪਿੰਡਲਾਂ ਦੇ ਨਾਲ ਕੀਤੀ ਗਈ ਸੀ ਅਤੇ ਭਾਰਤ, ਸਵਿਟਜ਼ਰਲੈਂਡ ਅਤੇ ਜਰਮਨੀ ਦੇ ਮਸ਼ਹੂਰ ਮਸ਼ੀਨਰੀ ਸਪਲਾਇਰਾਂ ਦੇ ਸਾਜ਼ੋ-ਸਾਮਾਨ ਦੇ ਨਾਲ ਅਤਿ-ਆਧੁਨਿਕ ਪਲਾਂਟ ਅਤੇ ਤਕਨਾਲੋਜੀ ਦੇ ਨਾਲ ਸਪਿਨਿੰਗ ਉਦਯੋਗ ਵਿੱਚ ਹੌਲੀ-ਹੌਲੀ ਅਤੇ ਸਥਿਰ ਤੌਰ ‘ਤੇ ਵਧੀ-ਫੁੱਲੀ ਅਤੇ ਇੱਕ ਗਲੋਬਲ ਖਿਡਾਰੀ ਵਜੋਂ ਉਭਰੀ ਹੈ।

ਸਾਲ 2018 ਵਿੱਚ, ਕੰਪਨੀ ਨੇ 30 ਟਨ ਪ੍ਰਤੀ ਦਿਨ ਦੀ ਸਥਾਪਿਤ ਸਮਰੱਥਾ ਦੇ ਨਾਲ ਨਿਟ ਫੈਬਰਿਕ ਪ੍ਰੋਸੈਸਿੰਗ (ਬੁਣਾਈ, ਰੰਗਾਈ ਅਤੇ ਪ੍ਰਿੰਟਿੰਗ) ਲਈ ਇੱਕ ਅਤਿ-ਆਧੁਨਿਕ ਯੂਨਿਟ ਸਥਾਪਤ ਕਰਕੇ ਨਿਟ ਪ੍ਰੋਸੈਸਿੰਗ ਵਿੱਚ ਆਪਣੇ ਕਾਰਜਾਂ ਦਾ ਹੋਰ ਵਿਸਤਾਰ ਕੀਤਾ।

ਏਆਈਐਲ ਲੁਧਿਆਣਾ-ਅਧਾਰਤ ਆਰਤੀ ਗਰੁੱਪ ਦਾ ਹਿੱਸਾ ਹੈ, ਜਿਸਦੀ ਆਰਤੀ ਸਟੀਲਜ਼ ਲਿਮਿਟੇਡ (ਏ.ਐੱਸ.ਐੱਲ.) ਰਾਹੀਂ ਲੋਹੇ ਅਤੇ ਸਟੀਲ ਦੇ ਕਾਰੋਬਾਰ ਵਿੱਚ ਵੀ ਦਿਲਚਸਪੀ ਹੈ, ਜੋ ਸਪੰਜ ਆਇਰਨ, ਸਟੀਲ ਬਿਲੇਟਸ/ਇੰਗੌਟਸ, ਰਾਉਂਡਸ ਅਤੇ ਬਾਰ, ਸਟੀਲ ਵਾਇਰ ਅਤੇ ਫੈਰੋ ਅਲੌਇਸ ਬਣਾਉਂਦਾ ਹੈ।

Leave a Reply

Your email address will not be published. Required fields are marked *