ਐਮ.ਐਲ.ਏ. ਛੀਨਾ ਵਲੋਂ ਹਲਕੇ ‘ਚ 11 ਕੇ.ਵੀ. ਫੀਡਰ ਦਾ ਉਦਘਾਟਨ

Ludhiana Punjabi
  • ਨਵੇਂ ਉਸਾਰੇ ਗਏ ਫੀਡਰ ਨਾਲ 4280 ਘਰਾਂ, 660 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਮਿਲੇਗੀ ਰਾਹਤ – ਰਾਜਿੰਦਰਪਾਲ ਕੌਰ ਛੀਨਾ

DMT : ਲੁਧਿਆਣਾ : (09 ਜੂਨ 2023) : – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ ਜਨਤਾ ਨਗਰ ਮੰਡਲ ਲੁਧਿਆਣਾ ਵਿਖੇ 11 ਕੇ.ਵੀ. ਸਟਾਰ ਰੋਡ ਫੀਡਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਇੰਜੀਨੀਅਰ ਕੇਂਦਰੀ ਜੋਨ ਇੰਜੀ: ਇੰਦਰਪਾਲ ਸਿੰਘ, ਉਪ-ਮੁੱਖ ਇੰਜੀਨੀਅਰ ਸਿਟੀ ਵੈਸਟ ਸਰਕਲ ਲੁਧਿਆਣਾ ਇੰਜੀ: ਅਨਿਲ ਕੁਮਾਰ ਸ਼ਰਮਾ ਅਤੇ ਵਧੀਕ ਨਿਗਰਾਨ ਇੰਜੀਨੀਅਰ ਜਨਤਾ ਨਗਰ ਮੰਡਲ ਲੁਧਿਆਣਾ ਇੰਜੀ: ਅਮਨਦੀਪ ਸਿੰਘ ਵੀ ਮੌਜੂਦ ਸਨ।

ਵਿਧਾਇਕਾ ਛੀਨਾ ਨੇ ਦੱਸਿਆ ਕਿ 48 ਲੱਖ ਰੁਪਏ ਦੀ ਲਾਗਤ ਵਾਲੇ ਇਸ ਨਵੇਂ ਫੀਡਰ ਨਾਲ ਈਸ਼ਰ ਨਗਰ ਬਲਾਕ, ਸਟਾਰ ਰੋਡ, ਢਿੱਲੋਂ ਕਲੋਨੀ, ਲੋਹਾਰਾ ਪਿੰਡ, ਕੈਪਟਨ ਨਗਰ, ਸ਼ਹੀਦ ਸੁਖਦੇਵ ਨਗਰ, ਲੋਹਾਰਾ ਕਲੋਨੀ ਆਦਿ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲ ਸਕੇ।

ਉਨ੍ਹਾਂ ਦੱਸਿਆ ਕਿ ਇਸ ਨਵੇਂ ਉਸਾਰੇ ਗਏ ਫੀਡਰ ਨਾਲ 4280 ਘਰਾਂ, 660 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ 7 ਨੰਬਰ ਨਵੇਂ ਟ੍ਰਾਂਸਫਾਰਮਰ ਵੀ ਇਸ ਫੀਡਰ ਉੱਤੇ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ‘ਤੇ ਲਗਭਗ 24 ਲੱਖ ਰੁਪਏ ਦੀ ਲਾਗਤ ਆਈ ਹੈ।

ਹਲਕਾ ਨਿਵਾਸੀਆਂ ਵਲੋਂ ਵਿਧਾਇਕਾ ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਐਮ.ਐਲ.ਏ. ਛੀਨਾ ਅਤੇ ਪੀ.ਐਸ.ਪੀ.ਸੀ.ਐਲ. ਦੇ ਉੱਚ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਸਦਕਾ ਨੇਪਰੇ ਚੜ੍ਹਿਆ ਹੈ ਜਿਸ ਵਿੱਚ ਸੁਖਦੇਵ ਸਿੰਘ ਜੇ.ਈ. ਅਤੇ ਉਪ-ਮੰਡਲ ਅਫ਼ਸਰ ਜਤਿੰਦਰ ਮੋਹਨ ਭੰਡਾਰੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ।

Leave a Reply

Your email address will not be published. Required fields are marked *