ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿੰ. ਕਰਮਜੀਤ ਕੌਰ ਦੀ ਜਿੱਤ ਬਲੈਕ ਬੋਰਡ ‘ਤੇ ਲਿਖਿਆ ਸੱਚ – ਬਾਵਾ

Ludhiana Punjabi
  • ਆਪ, ਅਕਾਲੀ ਅਤੇ ਭਾਜਪਾ ਦੂਸਰੇ ਨੰਬਰ ‘ਤੇ ਆਉਣ ਦੀ ਲੜਾਈ ਲੜ ਰਹੇ ਹਨ
  • ਮਹਿਲਾ ਪੱਤਰਕਾਰ ਨਾਲ ਪੁਲ‌ਿਸ ਦਾ ਵਿਵਹਾਰ ਨਿੰਦਣਯੋਗ

DMT : ਲੁਧਿਆਣਾ : (07 ਮਈ 2023) : – ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਅਤੇ ਓ.ਬੀ.ਸੀ. ਵਿਭਾਗ ਪੰਜਾਬ ਕਾਂਗਰਸ ਦੇ ਇੰਚਾਰਜ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਇੱਕ ਮੀਟਿੰਗ ਤੋਂ ਬਾਅਦ ਦੁਕਾਨਦਾਰਾਂ ਨੂੰ ਮਿਲਦੇ ਸਮੇਂ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿੰ. ਕਰਮਜੀਤ ਕੌਰ ਚੌਧਰੀ ਦੀ ਜਿੱਤ ਬਲੈਕ ਬੋਰਡ ‘ਤੇ ਲਿਖਿਆ ਸੱਚ ਹੈ। ਉਹਨਾਂ ਕਿਹਾ ਕਿ ਜਲੰਧਰ ਦੇ ਦੂਰ ਅੰਦੇਸ਼ ਸੋਚ ਦੇ ਵੋਟਰ ਚੌਧਰੀ ਪਰਿਵਾਰ ਦੀ ਜਲੰਧਰ ਨੂੰ ਦੇਣ ਨੂੰ ਭੁੱਲੇ ਨਹੀਂ ਅਤੇ ਉਹ ਜਾਣਦੇ ਹਨ ਕਿ ਪਾਰਲੀਮੈਂਟ ਵਿਚ ਦੁਆਬੇ ਦੀ ਰਾਜਧਾਨੀ ਜਲੰਧਰ ਦੀ ਵਿਕਾਸ ਪੱਖੋਂ ਜੋ ਪੱਖ ਪ੍ਰਿੰ. ਕਰਮਜੀਤ ਕੌਰ ਪੇਸ਼ ਕਰ ਸਕਦੀ ਹੈ, ਉਹ ਉਧਾਰੇ ਲਏ ਉਮੀਦਵਾਰ ਰੋਲ ਨਹੀਂ ਨਿਭਾ ਸਕਦੇ। ਉਹਨਾਂ ਇਸ ਸਮੇਂ ਮਹਿਲਾ ਪੱਤਰਕਾਰ ਨਾਲ ਪੁਲਿਸ ਵੱਲੋਂ ਕੀਤੇ ਵਿਵਹਾਰ ਦੀ ਨਿੰਦਾ ਕੀਤੀ।

                        ਬਾਵਾ ਨੇ ਕਿਹਾ ਕਿ ਆਪ, ਅਕਾਲੀ ਅਤੇ ਭਾਜਪਾ ਦੂਸਰੇ ਨੰਬਰ ‘ਤੇ ਆਉਣ ਦੀ ਲੜਾਈ ਲੜ ਰਹੇ ਹਨ। ਉਹਨਾਂ ਕਿਹਾ ਕਿ ਆਪ ਦੇ ਰਾਜ ਵਿਚ ਪੰਜਾਬ ਸਰਕਾਰ ਸੰਵਿਧਾਨ ਅੰਦਰ ਪਹਿਲਾ ਫ਼ਰਜ਼ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਵੀ ਪੂਰਾ ਨਹੀਂ ਕਰ ਸਕੀ ਜਦ ਕਿ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਵੀ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ‘ਤੇ ਪੰਜਾਬੀਆਂ ਦਾ ਵਿਸ਼ਵਾਸ ਨਹੀਂ ਰਿਹਾ ਅਤੇ ਭਾਜਪਾ ਨੇ ਜੋ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹਰ ਪੱਧਰ ‘ਤੇ ਕੀਤਾ ਹੈ, ਉਹ ਜਲੰਧਰ ਦੇ ਲੋਕ ਭਲੀ ਭਾਂਤ ਜਾਣਦੇ ਹਨ।

Leave a Reply

Your email address will not be published. Required fields are marked *