ਕਾਂਗਰਸ ਬੇਈਮਾਨ ਫੇਰ ਰਾਹੁਲ ਗਾਂਧੀ ਦੀ ਜੁੱਤੀ ਤੇ ਸਿਰ ਰੱਖ ਕੇ ਕੇਜਰੀਵਾਲ ਵਲੋ ਮਿੰਨਤਾ ਕਿਉ- ਬੈਂਸ 

Ludhiana Punjabi
  • ਸੰਵਿਧਾਨ ਨਾਲ ਛੇੜ ਛਾੜ ਦੇ ਇਲਜ਼ਾਮ ਭਾਜਪਾ ਤੇ ਲਗਾਉਣ ਵਾਲਿਆ ਖੁਦ ਸੰਵਿਧਾਨ ਨੂੰ ਬਣਾਇਆ ਮਜ਼ਾਕ

DMT : ਲੁਧਿਆਣਾ : (25 ਜੂਨ 2023) : – ਪੰਜਾਬ  ,ਹਿਮਾਚਲ ਅਤੇ ਰਾਜਸਥਾਨ ਵਿੱਚ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਵਲੋ ਕਾਂਗਰਸ ਪਾਰਟੀ ਉਤੇ ਇਲਾਜ਼ਮ ਲਾਉਣ ਅਤੇ ਉਸਦੇ ਨੇਤਾਵਾਂ ਨੂੰ ਅਤ ਦਰਜੇ ਦੇ ਚੋਰ ਦਾ  ਖਿਤਾਬ ਦੇਣ ਵਾਲੇ  ਹੀ ਅੱਜ ਰਾਹੁਲ ਗਾਂਧੀ  ਦੀ ਜੁੱਤੀ ਦੇ ਸਿਰ ਰੱਖ ਕੇ ਕਾਂਗਰਸ ਦੀ  ਹਮਾਇਤ ਲੈਣ ਲਈ ਮਿੰਨਤਾ ਕਰ ਰਹੇ ਹਨ ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਦੇ ਖ਼ਿਲਾਫ਼ ਅਰਵਿੰਦ ਕੇਜਰੀਵਾਲ ਵਲੋ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਉਤੇ ਤੰਜ਼ ਕੱਸਦੇ ਹੋਏ ਕਹੇ।ਬੈਂਸ ਨੇ ਕਿਹਾ ਆਪ ਅਰਾਜਕਤਾਵਾਦੀ ਦੀ  ਪਾਰਟੀ ਹੈ।ਅਤੇ ਇਹ ਸਾਰੇ  ਮੌਕਾਪ੍ਰਸਤ ਹਨ।ਇਹਨਾਂ ਨੂੰ ਦੇਸ਼ ਅਤੇ ਪੰਜਾਬ ਅਤੇ ਇਥੋਂ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ।ਇਹ ਸਿਰਫ ਜੇਬਾਂ ਭਰਨ ਤਕ ਹੀ ਸੀਮਤ ਹਨ।ਦੂਜੇ ਪਾਸੇ ਇਹ ਬੀਜੇਪੀ ਉਤੇ ਇਲਜ਼ਾਮ ਲਾਉਂਦੇ ਹਨ ਕਿ ਇਹਨਾਂ ਨੇ ਸੰਵਿਧਾਨ ਨਾਲ ਛੇੜਛਾੜ ਕੀਤੀ ਹੈ ਅਤੇ ਅੱਜ ਸੰਵਿਧਾਨ ਬਚਾਉਣ ਦੀ ਲੋੜ ਹੈ।ਪਰ ਇਹਨਾਂ ਦਾ ਅਸਲੀ ਚਿਹਰਾ ਪੰਜਾਬ ਅੰਦਰ ਦੇਖਣ ਨੂੰ ਮਿਲਦਾ ਹੈ।ਜਿੱਥੇ ਇਹ ਸੰਵਿਧਾਨ ਦੀਆਂ ਧੱਜੀਆ ਉਡਾ ਰਹੇ ਹਨ।ਪੰਜਾਬ ਵਿੱਚ ਅੱਜ ਭਗਵੰਤ ਮਾਨ  ਵਲੋ ਰਾਜਪਾਲ ਦੀ ਸੰਵਿਧਾਨਕ ਕੁਰਸੀ ਪ੍ਰਤੀ ਬਹੁਤ ਮਾੜੀ ਸਬਦਾਵਲੀ ਦਾ ਪ੍ਰਯੋਗ ਅਤੇ ਉਹਨਾਂ ਦੀ ਹੋਂਦ ਨੂੰ ਖਤਮ ਕਰਨ ਦੀ ਤੁਲ ਇਸ ਤੋਂ ਵੱਡਾ ਸੰਵਿਧਾਨ  ਦਾ ਹੋਰ ਅਪਮਾਨ ਕੀ ਹੋ ਸਕਦਾ।ਬੈਂਸ ਨੇ ਕਿਹਾ ਕਿ ਇਹ ਅਰਾਜਕਤਾਵਾਦੀ ਆ ਦਾ ਟੋਲਾ ਇਕੱਠਾ ਹੋਇਆ ਹੈ।ਜੋਂ ਸਿਸਟਮ ਵਿਰੁਧ ਲੋਕਾਂ ਨੂੰ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਲੱਗਾ ਹੈ।

Leave a Reply

Your email address will not be published. Required fields are marked *