ਗੁਰਕੀਰਤ ਨੇ ਪੂਰੇ ਦੇਸ਼ ਚ ਪੰਜਾਬ ਦਾ ਨਾਮ ਕੀਤਾ ਰੌਸ਼ਨ – ਬੈਂਸ

Ludhiana Punjabi
  • ਬੇਸਬਾਲ ਸਾਫਟਬਾਲ ਦੇ ਨੈਸ਼ਨਲ ਮੁਕਾਬਲੇ ਚ ਪੰਜਾਬ ਦੀ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

DMT : ਲੁਧਿਆਣਾ : (12 ਜੂਨ 2023) : – ਬੇਸਬਾਲ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ  ਵਲੋ  ਦੂਜੀ ਜੂਨੀਅਰ ਰਾਸ਼ਟਰੀ ਬੇਸਬਾਲ ਸਾਫਟਬਾਲ ਚੈਂਪੀਅਨਸ਼ਿਪ  ਐਮ.ਪੀ.ਵਿੱਚ ਕਾਰਵਾਈ ਗਈ।ਜਿਸ ਵਿਚ   ਲੁਧਿਆਣਾ ਦੀ ਧੀ ਗੁਰਕੀਰਤ ਕੌਰ ਅਟਵਾਲ ਨੇ ਪੰਜਾਬ ਟੀਮ ਵਲੋ ਦੂਜਾ ਸਥਾਨ ਹਾਸਿਲ ਕਰ  ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਆਲਮਗੀਰ ਇਨਕਲੇਬ ਵੈਲਫੇਅਰ ਐਸੋਸੀਏਸ਼ਨ  ਲੁਧਿਆਣਾ ਵਲੋ ਉਸਦੇ ਸਵਾਗਤ ਵਾਸਤੇ ਇਸ ਸਮਰੋਹ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਰਕਸ਼ਤ ਕਰ  ਗੁਰਕੀਰਤ ਕੌਰ ਅਟਵਾਲ ਨੂੰ ਵਧਾਈ ਦਿੰਦੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਲੋਕ ਧੀਆਂ  ਨੂੰ ਕੁੱਖ ਵਿੱਚ ਮਾਰ ਦਿੰਦੇ ਹਨ।ਉਥੇ ਅੱਜ ਗੁਰਕੀਰਤ ਕੌਰ ਅਟਵਾਲ ਦੇ ਪਿਤਾ ਸਤਨਾਮ ਸਿੰਘ ਅਟਵਾਲ ਅਤੇ ਮਾਤਾ ਸਤਪ੍ਰੀਤ ਕੌਰ ਅਟਵਾਲ ਵਧਾਈ ਦੇ ਪਾਤਰ ਹਨ।ਜਿਹਨਾਂ ਨੇ ਆਪਣੀ ਬੇਟੀ ਨੂੰ ਇਸ ਕਾਬਿਲ ਬਣਾਇਆ।ਅੱਜ ਦੀ ਨੌਜਵਾਨ ਪੀੜ੍ਹੀ ਖੇਡਾਂ ਨੂੰ ਛੱਡ ਨਸ਼ਿਆ ਵਲ  ਤੁਰ ਪਈ ਹੈ।ਸਰਕਾਰਾਂ ਵੀ ਇਸ ਵੱਲ ਕੋਈ ਧਿਆਨ ਨਹੀ ਦਿੰਦਿਆ।ਉਹਨਾਂ ਕਿਹਾ ਗੁਰਕੀਰਤ ਕੌਰ ਅਟਵਾਲ ਨੇ ਜਿੱਥੇ ਲੁਧਿਆਣੇ ਦਾ ਨਾਂ ਰੌਸ਼ਨ ਕੀਤਾ ਉਥੇ ਪੰਜਾਬ ਦਾ ਮਾਣ ਵੀ ਪੂਰੇ ਦੇਸ਼ ਵਿਚ ਵਧਾਇਆ ਹੈ।ਇਸ ਮੌਕੇ ਬਲਬੀਰ ਸਿੰਘ, ਗੁਰਚਰਨ ਸਿੰਘ, ਰਮੇਸ਼ ਸੰਧੂ, ਦੀਪਕ ਕੁਮਾਰ, ਜਸਕਰਨ ਸਿੰਘ ਅਟਵਾਲ, ਰਵੀ ਕੁਮਾਰ,ਪ੍ਰੇਮ ਗੁਪਤਾ, ਸੁਖਜਿੰਦਰ ਸਿੰਘ,ਗਿਆਨੀ ਗੁਲਜ਼ਾਰ, ਮਨਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *