ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਅੱਜ ਖਿਡਾਰੀਆਂ ਦੇ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ – ਜ਼ਿਲ੍ਹਾ ਖੇਡ ਅਫ਼ਸਰ

Ludhiana Punjabi

DMT : ਲੁਧਿਆਣਾ : (04 ਅਕਤੂਬਰ 2023) : – ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਖਿਡਾਰੀਆਂ ਦੇ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।
ਖੇਡਾਂ ਵਤਨ ਪੰਜਾਬ ਦੀਆਂ – 2023 ਸੀਜਨ-02 ਅਧੀਨ ਪੰਜਾਬ ਸਰਕਾਰ ਖੇਡ ਵਿਭਾਗ ਵੱਲੋ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟਾ ਵਿੱਚ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਇਨ੍ਹਾਂ ਖੇਡਾਂ ਵਿੱਚ ਵੱਖ ਉਮਰ ਵਰਗਾਂ ਵਿੱਚ 25 ਖੇਡਾਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸਤੀ ਦੇ ਮੁਕਾਬਲੇ ਮਿਤੀ 30 ਸਤੰਬਰ 2023 ਤੋਂ 5 ਅਕਤੂਬਰ 2023 ਤੱਕ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਵੱਲੋ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਸਲਾ ਅਵਜਾਈ ਕੀਤੀ ਗਈ. ਉਨ੍ਹਾਂ ਟ{ਰਨਾਮੈਂਟ ਦੇ ਅੱਜ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਬਾਸਕਟਬਾਲ ਅੰਡਰ-21 ਸਾਲ ਲੜਕੀਆਂ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਪਹਿਲਾਂ ਸਥਾਨ, ਡੀ.ਏ.ਵੀ. ਬੀ.ਆਰ.ਐਸ. ਨਗਰ ਦੂਜਾ ਸਥਾਨ ਅਤੇ ਦੋਰਾਹਾ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇੇ ਕਰਵਾਏ ਜਾ ਰਹੇ ਹਾਕੀ ਦੇ ਮੁਕਾਬਲਿਆਂ ਵਿੱਚ ਸੁਧਾਰ ਕਾਲਜ ਦੀ ਟੀਮ ਨੇ ਨਾਮਧਾਰੀ ਕਲੱਬ ਨੂੰ 2-0 ਦੇ ਫਰਕ ਨਾਲ ਹਰਾਇਆ ਜਦਕਿ ਮਾਲਵਾ ਕਲੱਬ ਦੀ ਟੀਮ ਨੇ ਪਿੰਡ ਘਵੱਦੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਸਾਫਟਬਾਲ ਖੇਡ ਵਿੱਚ ਦਸਮੇਸ਼ ਸ.ਸ.ਸ. ਸਕੂਲ ਨੇ ਸਾਈਂ ਕਲੱਬ ਨੂੰ 08-07 ਦੇ ਫਰਕ ਨਾਲ ਹਰਾਇਆ, ਗੁਰ ਨਾਨਕ ਸਕੂਲ ਢੋਲੇਵਾਲ ਨੇ ਡੀ.ਏ.ਵੀ. ਸਕੂਲ (ਬੀ.ਆਰ.ਐਸ. ਨਗਰ) ਨੂੰ 7-0 ਦੇ ਫਰਕ ਨਾਲ ਹਰਾਇਆ। ਐਸ.ਸੀ.ਡੀ. ਕਾਲਜ ਨੇ ਬੀ.ਸੀ.ਐਮ. ਆਰੀਆ ਕਾਲਜ ਨੂੰ 11-01 ਦੇ ਫਰਕ ਨਾਲ ਹਰਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੇ ਦਸਮੇਸ ਸੀਨੀਅਰ ਸੈਕੰਡਰੀ ਸਕੂਲ ਨੂੰ 07-04 ਦੇ ਫਰਕ ਨਾਲ ਹਰਾਇਆ।
ਮਲਟੀਪਰਪਜ ਹਾਲ ਵਿਖੇ ਹੋਏ ਵਾਲੀਬਾਲ ਸੂਟਿੰਗ ਦੇ ਵਿੱਚ 21-30 ਸਾਲ ਲੜਕਿਆਂ ਦੇ ਵਿੱਚ ਬਾਸਆ ਬੇਟ ਪਹਿਲਾਂ ਸਥਾਨ, ਰਸੂਲਪੁਰ ਮੱਲਾਂ ਦੂਜਾ ਸਥਾਨ ਅਤੇ ਸਾਹਨੇਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਉਮਰ ਵਰਗ 21 ਸਾਲ ਦੇ ਵਿੱਚ ਪਿੰਡ ਚੱਕ ਕਲਾਂ ਦੀ ਟੀਮ ਨੇ ਪਹਿਲਾਂ ਸਥਾਨ, ਰਾਮਪੁਰ ਨੇ ਦੂਜਾ ਸਥਾਨ ਦਲੇਅ ਨੇ ਤੀਜਾ ਸਥਾਨ ਅਤੇ ਸਪਰਿੰਗ ਡਿਊ ਨੇ ਚੌਥਾ ਸਥਾਨ ਹਾਸਲ ਕੀਤਾ।
ਅੰਡਰ-17 ਸਾਲ ਲੜਕਿਆਂ ਦੇ ਵਿੱਚ ਐਨ.ਪੀ.ਐਸ. ਗਿੱਲ ਨੇ ਪਹਿਲਾਂ ਸਥਾਨ, ਹਲਵਾਰਾ ਨੇ ਦੂਜਾ ਸਥਾਨ ਅਤੇ ਰਾਏਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸੂਟਿੰਗ ਲੜਕੀਆਂ ਦੇ ਵਿੱਚ ਅੰਡਰ-17 ਸਾਲ ਐਨ.ਪੀ.ਐਸ. ਗਿੱਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *