ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ ਵਲੋਂ ਸਿੱਖ ਲਾਈਟ ਇੰਨਫੈਂਟਰੀ ਦੇ ਸਾਬਕਾ ਸੈਨਿਕਾਂ/ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਕੈਂਪ

Ludhiana Punjabi
  • 16 ਤੋਂ 20 ਅਕਤੂਬਰ ਤੱਕ ਲੱਗਣ ਵਾਲੇ ਕੈਂਪ ਦੌਰਾਨ ਲਾਭਪਾਤਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ, ਜਲਦ ਨਿਪਟਾਰਾ ਵੀ ਕੀਤਾ ਜਾਵੇਗਾ – ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ)

DMT : ਲੁਧਿਆਣਾ : (10 ਅਕਤੂਬਰ 2023) : –

ਕਮਾਂਡਰ ਬਲਜਿੰਦਰ ਵਿਰਕ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖ ਲਾਈਟ ਇੰਨਫੈਂਟਰੀ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ 16 ਤੋਂ 20 ਅਕਤੂਬਰ, 2023 ਤੱਕ ਸਥਾਨਕ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕਮਾਂਡਰ ਵਿਰਕ ਨੇ ਦੱਸਿਆ ਕਿ ਆਰਮੀ ਦੇ ਰਿਕਾਰਡ ਦਫਤਰ, ਸਿੱਖ ਲਾਈਟ ਇੰਨਫੈਂਟਰੀ ਵੱਲੋਂ ਸਿੱਖ ਲਾਈ ਦੇ ਰਿਕਾਰਡ ਨਾਲ ਸਬੰਧਤ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦੀ ਪੈਨਸ਼ਨ/ਪਾਰਟ ਟੂ ਆਰਡਰ/ਪਤਾ ਬਦਲੀ/ਸਪਰਸ਼ ਅਤੇ ਹੋਰ ਮੁਸ਼ਕਿਲਾਂ/ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਲਦ ਨਿਪਟਾਰਾ ਵੀ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਸਿੱਖ ਲਾਈ ਰਿਕਾਰਡ ਤੋਂ ਇਕ ਵਿਸ਼ੇਸ਼ ਟੀਮ ਇੱਥੇ ਪਹੁੰਚ ਰਹੀ ਹੈ। ਜ਼ਿਲ੍ਹੇ ਦੇ ਸਿੱਖ ਲਾਈਟ ਇੰਨਫੈਂਟਰੀ ਨਾਲ ਸਬੰਧਤ ਸਾਬਕਾ ਸੈਨਿਕਾਂ/ਵਿਧਵਾਵਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਕੈਂਪ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਸ਼ਮੂਲੀਅਤ ਕਰਨ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਹਾਜ਼ਰ ਹੋਣ ਲਈ ਆਪਣੇ ਫੌਜ਼ ਦੇ ਸਾਰੇ ਦਸਤਾਵੇਜ਼ ਅਤੇ ਜ਼ਰੂਰੀ ਸਿਵਲ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ।

Leave a Reply

Your email address will not be published. Required fields are marked *