ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਨੂੰ ਅਗਨੀਵੀਰ ਆਰਮੀ ਭਰਤੀ ਦੀ ਫਿਜੀਕਲ ਟ੍ਰੇਨਿੰਗ ਲਈ ਪ੍ਰੀ-ਟ੍ਰੇਨਿੰਗ ਕੈਂਪ ਸੁ਼ਰੂ

Ludhiana Punjabi
  • ਸੀ-ਪਾਈਟ ਕੈਂਪ ਰਾਹੋਂ ਵਿਖੇ ਦਿੱਤੀ ਜਾ ਰਹੀ ਹੈ ਸਿਖਲਾਈ

DMT : ਲੁਧਿਆਣਾ : (15 ਜੂਨ 2023) : – ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਹੋਣ ਜਾ ਰਹੀ ਅਗਨੀਵੀਰ ਆਰਮੀ ਭਰਤੀ ਸਬੰਧੀ, ਫਿਜੀਕਲ ਟ੍ਰੇਨਿੰਗ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਪ੍ਰੀ-ਟ੍ਰੇਨਿੰਗ ਕੈਂਪ ਸੁ਼ਰੂ ਹੈ।

ਸੀ-ਪਾਈਟ ਕੈਂਪ, ਰਾਹੋਂ (ਨਵਾਂਸ਼ਹਿਰ) ਦੇ ਇੰਚਾਰਜ ਸ੍ਰੀ ਨਿਰਮਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਨੇ ਆਰਮੀ ਦਾ ਪੇਪਰ ਪਾਸ ਕਰ ਲਿਆ ਹੈ ਉਹ ਯੁਵਕ ਨਹਿਰੀ ਰੈਸਟ ਹਾਊਸ ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਕੈਂਪ ਵਿੱਚ ਆ ਕੇ ਟ੍ਰੇਨਿੰਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਜੀਕਲ ਟ੍ਰੇਨਿੰਗ ਲਈ ਆਰਮੀ ਦਾ ਪੇਪਰ ਪਾਸ ਹੋਣਾ ਲਾਜ਼ਮੀ ਹੈ।

ਇੰਚਾਰਜ ਸ੍ਰੀ ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਫਿਜੀਕਲ ਟ੍ਰੇਨਿੰਗ ਲਈ ਨੌਜਵਾਨ ਘੱਟੋ-ਘੱਟ 45 ਫੀਸਦ ਨੰਬਰਾਂ ਨਾਲ 10ਵੀਂ ਪਾਸ ਹੋਵੋ, ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੋਵੇ।

ਉਨ੍ਹਾਂ ਦੱਸਿਆ ਕਿ ਟਰਾਇਲ ਪਾਸ ਯੁਵਕਾਂ ਦਾ ਕੈਂਪ ਵਿੱਚ ਹੀ ਮੈਡੀਕਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 94637-38300, 95307-52969 ਅਤੇ 87258-66019 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *