ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਲੋਂ ਵਿਆਂਗਜਨਾਂ ਲਈ ਲੇਖਕ ਅਤੇ ਪਾਠਕ ਵਜੋਂ ਸੇਵਾਵਾਂ ਦੇਣ ਦਾ ਸੱਦਾ

Ludhiana Punjabi
  • ਚਾਹਵਾਨ ਵਿਅਕਤੀ 31 ਜੁਲਾਈ ਤੱਕ ਭੇਜ ਸਕਦੇ ਹਨ ਆਪਣੀ ਸਹਿਮਤੀ
  • ਮਨੁੱਖਤਾ ਦੀ ਸੱਚੀ ਅਤੇ ਨਾ ਭੁੱਲਣ ਵਾਲੀ ਸੇਵਾ ਹੋਵੇਗੀ – ਵਰਿੰਦਰ ਸਿੰਘ ਟਿਵਾਣਾ

DMT : ਲੁਧਿਆਣਾ : (13 ਜੁਲਾਈ 2023) : – ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਸ. ਵਰਿੰਦਰ ਸਿੰਘ ਟਿਵਾਣਾ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਵਿਆਂਗਜਨ ਨੌਜਵਾਨਾਂ ਲਈ ਲਿਖਾਰੀ (ਸਕਰਾਈਬਰ) ਜਾਂ ਪਾਠਕ (ਰੀਡਰ) ਦੀਆਂ ਸੇਵਾਵਾਂ ਦੇਣ ਲਈ ਅੱਗੇ ਆਉਣ।

ਇਸ ਸਬੰਧੀ ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਨੌਜਵਾਨ 40 ਫ਼ੀਸਦ ਜਾਂ ਉਸ ਤੋਂ ਵੱਧ ਦਿਵਿਆਂਗ ਹੁੰਦੇ ਹਨ, ਉਨਾਂ ਨੂੰ ਪੇਪਰ ਦੇਣ ਸਬੰਧੀ ਲਿਖਾਰੀ (ਸਕਰਾਈਬਰ) ਜਾਂ ਪਾਠਕ/ਪੜ੍ਹਨ ਵਾਲੇ (ਰੀਡਰ) ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲਿਖਾਰੀ/ਪਾਠਕ ਉਪਲਬਧ ਨਾ ਹੋਣ ਕਰਕੇ ਅਕਸਰ ਦਿਵਿਆਂਗਜਨਾਂ ਨੂੰ ਸਿੱਧੀ ਭਰਤੀ ਲਈ ਹੋਣ ਵਾਲੀਆਂ ਵਿਭਾਗੀ ਪ੍ਰੀਖਿਆਵਾਂ ਦੇਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਸਵੈ ਇੱਛਾ ਨਾਲ ਦਿਵਿਆਂਗਜਨਾਂ ਨੂੰ ਸਕਰਾਈਬਰ ਅਤੇ ਰੀਡਰ ਦੀ ਸਹੂਲਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਉਹ ਆਪਣਾ ਨਿੱਜੀ ਵੇਰਵਾ ਅਤੇ ਵਿੱਦਿਅਕ ਯੋਗਤਾ ਦੇ ਦਸਤਾਵੇਜਾਂ ਸਮੇਤ, ਸਮਾਜ ਭਲਾਈ ਕੰਪਲੈਕਸ, ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ  ਵਿਖੇ 31 ਜੁਲਾਈ, 2023 ਤੱਕ ਸੰਪਰਕ ਕਰ ਸਕਦੇ ਹਨ ਤਾਂ ਜੋ ਭਵਿੱਖ ਵਿੱਚ ਦਿਵਿਆਂਗਜਨ ਵਿਅਕਤੀਆਂ  ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਲੇਖਕ ਅਤੇ ਪਾਠਕ ਵਜੋਂ ਸਹਿਯੋਗ ਕੀਤਾ ਜਾ ਸਕੇ।

ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਦਿੱਤੀ ਜਾਣ ਵਾਲੀ ਇਹ ਸੇਵਾ ਜਿੱਥੇ ਦਿਵਿਆਂਗਜਨਾਂ ਨੂੰ ਪੈਰਾਂ ਸਿਰ ਖੜ੍ਹਾ ਹੋਣ ਵਿੱਚ ਸਹਿਯੋਗ ਕਰੇਗੀ ਉੱਥੇ ਹੀ ਮਨੁੱਖਤਾ ਦੀ ਸੱਚੀ ਅਤੇ ਨਾ ਭੁੱਲਣ ਵਾਲੀ ਸੇਵਾ ਹੋਵੇਗੀ।

Leave a Reply

Your email address will not be published. Required fields are marked *