ਜੀ ਕਰਦਾ ਹੈ ਪੰਛੀ ਬਣਕੇ

Ludhiana Punjabi

DMT : ਲੁਧਿਆਣਾ : (12 ਜੂਨ 2023) : – ਜੀ ਕਰਦਾ ਹੈ ਪੰਛੀ ਬਣਕੇ

ਉਡ ਕਨੇਡਾ ਜਾਵਾਂ ,

ਈਸਟ ਕੋਸਟ ਤੋ ਸਰੀ ਤਕ

ਪੈਦਲ ਚਾਲੇ ਪਾਵਾਂ ।

ਜੰਗਲ ਬੇਲੇ ਸਾਰੇ ਵੇਖਾਂ ,

ਝੀਲਾਂ ਨਾਲ ਦੋਸਤੀ ਲਾਵਾਂ ।

ਚੜ੍ਹਕੇ ਬੈਂਫ ਤੇ ਦੂਰ ਤਕ

ਆਪਣੀ ਨਜ਼ਰ ਘੁੰਮਾਵਾਂ।

ਐਡਮਿਟਨ ਦੇ

ਨਾਲ ਰੱਲ ਬੇਲੀਆਂ,

ਬੋਲ ਪੰਜਾਬ ਦੇ ਗਾਵਾਂ ।

ਪ੍ਰਿੰਸ ਜੋਰਜ ਦੇ ਸਾਰੇ ਜੰਗਲ ਵੀ ਗਾਹ ਆਵਾਂ।

ਪਰੇਰੀ ਲੈਂਡ ਦੀ ਕਣਕ ਦੀ ਰੋਟੀ ਰੋਜ਼ ਬਣਾ ਕੇ ਖਾਵਾਂ ।

ਵਿਨੀਪੈਗ ਦਾ ਸਾਗ ਤੋੜ ਕੇ ਨਿੱਤ ਤੜਕਾ ਲਾਵਾਂ ।

ਪਨਟਿੰਗਟਨ ਦੇ ਲੂਚਿਆਂ ਦੀ ਨਿੱਤ ਦਾਰੂ ਦੇਸੀ ਬਣਾਵਾਂ।

ਸਰੀ ਦਾ ਬਾਰਡਰ ਟੱਪ ਕੇ ਸਸਤਾ ਦੁੱਧ ਲਿਆਵਾਂ ।

ਹਰ ਸ਼ਹਿਰ ਚ ਮਿੱਤਰ ਵੱਸਦੇ,

ਗਲ ਲੱਗ ਲੱਗ ਪਿਆਰ ਜਤਾਵਾਂ।

-ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *