ਨਗਰ ਨਿਗਮ ਚੋਣਾਂ ਚ ਵਾਰਡ 34 ਦੇ ਲੋਕਾਂ ਦਾ ਵੱਡੀ ਗਿਣਤੀ ਚ ਬੈਂਸ ਨੂੰ  ਸਮਰਥਨ : ਪ੍ਰਧਨ ਬਲਦੇਵ 

Ludhiana Punjabi
  • ਸਿਮਰਜੀਤ ਸਿੰਘ ਬੈਂਸ ਦੀ ਪ੍ਰੇਰਨਾ ਸਰੋਤ ਲਗਾਇਆ 3ਦਿਨਾਂ ਆਧਾਰ ਕਾਰਡ ਕੈਂਪ 

DMT : ਲੁਧਿਆਣਾ : (16 ਸਤੰਬਰ 2023) : – ਲੋਕ ਇਨਸਾਫ਼ ਪਾਰਟੀ ਦੇ ਜੱਥੇਬੰਦਕ ਸਕੱਤਰ ਪ੍ਰਧਾਨ ਬਲਦੇਵ ਸਿੰਘ ਵਲੋ ਅੱਜ ਵਾਰਡ  ਨੰਬਰ 34(ਪੁਰਾਣਾ ਵਾਰਡ 40)ਵਿਖੇ ਲੋਕਾਂ ਦੀ ਸਹੂਲਤ ਵਾਸਤੇ ਗੁਰੂਦਵਾਰਾ ਦੁੱਖ ਭੰਜਨ ਸਾਹਿਬ ਗਲੀ ਨੰ 7,ਸ਼ਿਮਲਾਪੁਰੀ ਕੁਆਲਟੀ ਚੌਂਕ ਵਿਖੇ 3ਦਿਨਾਂ ਆਧਾਰ ਕੈਂਪ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਕੈਂਪ ਵਾਰਡ ਦੇ ਲੋਕਾਂ ਦੀ ਮੰਗ ਅਤੇ ਸਹੂਲਤ ਨੂੰ ਧਿਆਨ ਚ ਰੱਖਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰੇਰਨਾ ਸਰੋਤ ਨਾਲ ਲਗਾਇਆ ਗਿਆ ਹੈ।ਕਿਉੰ ਕਿ ਲੋਕ ਇਨਸਾਫ਼ ਪਾਰਟੀ ਦਾ ਇਕੋ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ।ਇਸ ਮੌਕੇ ਸ.ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਬਲਦੇਵ ਸਿੰਘ ਨੇ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਸਾਬਕਾ ਮੰਤਰੀ ਦੇ ਮੁੰਡੇ ਨੂੰ ਕੜੀ ਟੱਕਰ ਦਿੱਤੀ ਸੀ ਅਤੇ ਉਹ ਕੁਝ ਵੋਟਾਂ ਪਿਛੇ ਪਿੱਛੜ ਗਏ ਸਨ ਪਰ ਫਿਰ ਵੀ ਲਗਾਤਾਰ ਪਿਛਲੇ 5 ਸਾਲਾਂ ਤੋਂ ਲੋਕਾਂ ਚ ਵਿਚਰ ਦੇ ਰਹੇ, ਬਲਦੇਵ ਸਿੰਘ ਹਮੇਸ਼ਾ ਹੀ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਰਹਿਣ ਵਾਲੇ ਗੁਰਸਿੱਖ ਹਨ।ਲੋਕਾਂ ਦੇ ਪਿਆਰ ਸਦਕਾ ਇਸ ਵਾਰ ਫਿਰ ਉਹ ਲੋਕ ਇਨਸਾਫ਼ ਪਾਰਟੀ ਦੇ ਬੈਨਰ ਥੱਲੇ ਨਗਰ ਨਿਗਮ ਚੋਣ ਲੜ ਕੇ ਵੱਡੀ ਪੱਧਰ ਤੇ ਜਿੱਤ ਹਾਸਲ ਕਰਕੇ ਸੀਟ ਪਾਰਟੀ ਦੀ ਝੋਲੀ ਚ ਪਾਉਣਗੇ।ਬਲਦੇਵ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਪਿਛਲੀ ਵਾਰ ਅਕਾਲੀ ਦਲ ਦੇ ਕੌਂਸਲਰ ਨੂੰ ਵੋਟਾਂ ਪਾ ਕੇ ਠੱਗਿਆ ਮਹਿਸੂਸ ਕਰ ਰਹੇ ਹਨ, ਤੇ ਵਿਧਾਨ ਸਭਾ ਚੋਣਾਂ ਚ ਬਦਲਾਅ ਦੇ ਨਾਮ ਤੇ ਵੋਟਾਂ ਮੰਗ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਵੀ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਤੇ ਲੋਕਾਂ ਦਾ ਢੇਡ ਸਾਲ ਚ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੁਣ ਵਾਰਡ 34 ਦੇ ਲੋਕ ਸਿਮਰਜੀਤ ਬੈਂਸ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਅਪਣੀ ਵੋਟ ਦਾ ਅਸਲੀ ਹੱਕਦਾਰ ਲੋਕ ਇਨਸਾਫ ਪਾਰਟੀ ਨੂੰ ਦਸਦੇ ਹੋਏ ਪਾਰਟੀ ਦੀ ਚੋਣ ਮੁਹਿੰਮ ਆਪ ਸਾਬਣ ਲਈ ਪੱਬਾਂ ਭਾਰ ਹਨ। 

ਇਸ ਮੌਕੇ ਹਰਜੀਤ ਸਿੰਘ ਕਲਸੀ,ਅਜੀਤ ਸਿੰਘ ਸੋਹੀ,ਹਰਦੀਪ ਸਿੰਘ ਸਾਜਨ,ਕੁਲਜਿੰਦਰ ਸਿੰਘ ਬੰਟੀ,ਮੇਜਰ ਸਿੰਘ, ਡਾ.ਨਿਰਮਲ ਸਿੰਘ ਚੀਮਾ,ਡਾ.ਪਿੰਦਰਜੀਤ,ਇੰਦਰਜੀਤ ਸਿੰਘ,ਰਾਜਾਂ,ਪਰਮਿੰਦਰ ਸਿੰਘ,ਤਰਸੇਮ ਸਿੰਘ,ਕੁਲਵਿੰਦਰ ਸਿੰਘ,ਬੀਬੀ ਰਣਜੀਤ ਕੌਰ ਭੋਲੀ,ਬੀਬੀ ਨਿਰਮਲ ਕੌਰ,ਬੀਬੀ ਜਸਬੀਰ ਕੌਰ,ਨਵਨੀਤ ਕੌਰ,ਪੂਜਾ ਕੌਰ,ਆਦਿ ਮੌਜੂਦ ਸਨ।

Leave a Reply

Your email address will not be published. Required fields are marked *