ਪੁਲਿਸ ਕਮਿਸ਼ਨਰ ਸਿੱਧੂ ਵੱਲੋਂ ਬਹਾਦੁਰ ਸਿੰਘ ਮਾਨ ਦੇ ਇੰਸਪੈਕਟਰ ਦਾ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ

Ludhiana Punjabi
  • ਏ.ਡੀ.ਸੀ.ਪੀ. ਰੁਪਿੰਦਰ ਕੌਰ ਭੱਟੀ ਵੀ ਨਾਲ ਰਹੇ ਮੌਜੂਦ

DMT : ਲੁਧਿਆਣਾ : (03 ਅਗਸਤ 2023) : – ਪੁਲਿਸ ਕਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ ਵੱਲੋਂ ਸਬ-ਇੰਸਪੈਕਟਰ ਬਹਾਦੁਰ ਸਿੰਘ ਮਾਨ ਦੇ ਇੰਸਪੈਕਟਰ ਦਾ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ.ਪੀ. ਰੁਪਿੰਦਰ ਕੌਰ ਭੱਟੀ ਵੀ ਮੌਜੂਦ ਸਨ।

ਬਹਾਦੁਰ ਸਿੰਘ ਨੂੰ ਸਟਾਰ ਲਗਾਉਂਦੇ ਹੋਏ, ਸ. ਸਿੱਧੂ ਨੇ ਕਿਹਾ ਕਿ ਮਾਨ ਲਈ ਇਹ ਇੱਕ ਭਾਗਾਂ ਭਰਿਆ ਦਿਨ ਹੈ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਬਹਾਦੁਰ ਸਿੰਘ ਨੂੰ ਇਕ ਨਵੇਂ ਅਹੁਦੇ ਲਈ ਤਰੱਕੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਬਹਾਦੁਰ ਦੇ ਕਰੀਅਰ ਦੀ ਇਕ ਨਵੀਂ ਸ਼ੁਰੂਆਤ ਦੱਸਿਆ।

ਉਨ੍ਹਾਂ ਤਰੱਕੀ ਪ੍ਰਾਪਤ ਕਰਮਚਾਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਜੋਸ਼ ਨਾਲ ਲੋਕਾਂ ਦੀ ਸੇਵਾ ਕਰਨ ਲਈ ਪੰਜਾਬ ਪੁਲਿਸ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਹਾਦੁਰ ਸਿੰਘ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦਿਆਂ ਸਮਰਪਿਤ ਭਾਵਨਾ ਨਾਲ ਸਮਾਜ ਦੀ ਸੇਵਾ ਕਰਦਿਆਂ ਆਪਣਾ ਫਰਜ਼ ਨਿਭਾਏਗਾ।

ਉਨ੍ਹਾਂ ਪੁਲਿਸ ਮੁਲਾਜ਼ਮ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਹੋਰ ਤਨਦੇਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ, ਕਿਉਂਕਿ ਇਸ ਤਰੱਕੀ ਨੇ ਉਨ੍ਹਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਪਾਈ ਹੈ।

Leave a Reply

Your email address will not be published. Required fields are marked *