ਪ੍ਰੋਫੈਸਰ ਮੋਹਨ ਮੇਲੇ ਦੇ ਆਯੋਜਨ ਲਈ ਮੀਟਿੰਗ 28 ਅਗਸਤ ਨੂੰ ਪੰਜਾਬੀ ਭਵਨ ਵਿਖੇ

Ludhiana Punjabi
  • ਪ੍ਰੋਫੈਸਰ ਮੋਹਨ ਮੈਮੋਰੀਅਲ ਫਾਊਂਡੇਸ਼ਨ ਦੀ ਨਵੀਂ ਕਾਰਜਕਾਰਨੀ ਦੇ ਗਠਨ ‘ਤੇ ਵੀ ਚਰਚਾ ਹੋਵੇਗੀ

DMT : ਲੁਧਿਆਣਾ : (25 ਅਗਸਤ 2023) : – ਪ੍ਰੋਫੈਸਰ ਮੋਹਨ ਮੈਮੋਰੀਅਲ ਫਾਊਂਡੇਸ਼ਨ ਦੀ ਇਕ ਅਹਿਮ ਮੀਟਿੰਗ 28 ਅਗਸਤ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ, ਜਿਸ ਦੌਰਾਨ ਪ੍ਰੋ. ਮੋਹਨ ਸਿੰਘ ਮੇਲੇ ਸਣੇ ਨਵੀਂ ਕਾਰਜਕਾਰਨੀ ਕਮੇਟੀ ਦੇ ਗਠਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਫਾਊਂਡੇਸ਼ਨ ਦੇ ਮੁਖੀ ਪਰਗਟ ਸਿੰਘ ਗਰੇਵਾਲ ਨੇ ਦਿੱਤੀ।
ਗਰੇਵਾਲ ਨੇ ਦੱਸਿਆ ਕਿ ਪ੍ਰੋਫੈਸਰ ਮੋਹਨ ਸਿੰਘ ਮੇਲਾ ਮਰਹੂਮ ਜਗਦੇਵ ਸਿੰਘ ਜੱਸੋਵਾਲ ਵੱਲੋਂ ਆਪਣੇ ਦੋਸਤ ਦੀ ਯਾਦ ਵਿੱਚ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸ਼ੁਰੂ ਕੀਤਾ ਗਿਆ ਸੀ।  ਨਵੀਂ ਕਾਰਜਕਾਰਨੀ ਇਸ ਮੇਲੇ ਦੇ ਸਫਲ ਆਯੋਜਨ ਲਈ ਕੰਮ ਕਰੇਗੀ।
ਵਰਨਣਯੋਗ ਹੈ ਕਿ ਸਾਲ 2014 ਵਿੱਚ ਜੱਸੋਵਾਲ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮੇਲਾ ਪ੍ਰਧਾਨ ਗਰੇਵਾਲ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ।  ਉਹ ਪਿਛਲੇ 30 ਸਾਲਾਂ ਤੋਂ ਸੰਸਥਾ ਦੇ ਮੁਖੀ ਹਨ।

Leave a Reply

Your email address will not be published. Required fields are marked *